ਬਰਨਾਲਾ- ਅੱਜ ਪੰਜਾਬ 'ਚ ਹੋਈਆਂ ਨਗਰ ਕੌਂਸਲ/ਪੰਚਾਇਤੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਕਈ ਹਲਕਿਆਂ ਦੇ ਆਖਰੀ ਚੋਣ ਨਤੀਜੇ ਆ ਗਏ ਹਨ ਤੇ ਕੁਝ ਦੇ ਆਉਣੇ ਬਾਕੀ ਹਨ। ਪੇਸ਼ ਹਨ ਬਰਨਾਲਾ ਨਗਰ ਕੌਂਸਲ/ਪੰਚਾਇਤੀ ਚੋਣਾਂ ਦੇ ਨਤੀਜੇ, ਜਿਹੜੇ ਕੁਝ ਇਸ ਤਰ੍ਹਾਂ ਰਹੇ-
ਬਰਨਾਲਾ
ਬਰਨਾਲਾ ਵਿਖੇ ਕੁਲ 31 ਸੀਟਾਂ ਲਈ ਵੋਟਾਂ ਪਈਆਂ, ਜਿਨ੍ਹਾਂ 'ਚੋਂ ਅਕਾਲੀ ਦਲ ਦੀ ਝੋਲੀ 12, ਬੀ. ਜੇ. ਪੀ. ਦੀ ਝੋਲੀ 3, ਕਾਂਗਰਸ ਦੀ ਝੋਲੀ 3 ਤੇ ਆਜ਼ਾਦ ਉਮੀਦਵਾਰ ਦੀ ਝੋਲੀ 13 ਸੀਟਾਂ ਪਈਆਂ।
ਧਨੋਲਾ
ਧਨੋਲਾ ਵਿਖੇ ਕੁਲ 13 ਸੀਟਾਂ ਲਈ ਵੋਟਾਂ ਪਈਆਂ, ਜਿਨ੍ਹਾਂ 'ਚੋਂ ਅਕਾਲੀ ਦਲ ਹਿੱਸੇ 2, ਬੀ. ਜੇ. ਪੀ. ਦੇ ਹਿੱਸੇ 1 ਤੇ ਆਜ਼ਾਦ ਉਮੀਦਵਾਰ ਦੇ ਹਿੱਸੇ 10 ਸੀਟਾਂ ਲੱਗੀਆਂ।
ਭਦੌੜ
ਭਦੌੜ ਵਿਖੇ ਕੁਲ 13 ਸੀਟਾਂ ਲਈ ਵੋਟਾਂ ਪਈਆਂ, ਜਿਨ੍ਹਾਂ 'ਚੋਂ ਅਕਾਲੀ ਦਲ ਹਿੱਸੇ 5, ਬੀ. ਜੇ. ਪੀ. ਹਿੱਸੇ 2 ਤੇ ਆਜ਼ਾਦ ਉਮੀਦਵਾਰ ਦੇ ਹਿੱਸੇ 6 ਸੀਟਾਂ ਆਈਆਂ।
ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਵੱਖ-ਵੱਖ ਥਾਵਾਂ 'ਤੇ ਪਈਆਂ ਵੋਟਾਂ ਦੇ ਨਤੀਜਿਆਂ 'ਚ ਆਜ਼ਾਦ ਉਮੀਦਵਾਰ ਵਧੇਰੇ ਗਿਣਤੀ ਵਿਚ ਜਿੱਤ ਹਾਸਲ ਕਰਨ ਵਿਚ ਸਫਲ ਹੋਏ ਹਨ।
ਤਪਾ
ਤਪਾ ਵਿਖੇ ਕੁਲ 15 ਸੀਟਾਂ ਲਈ ਵੋਟਾਂ ਪਈਆਂ, ਜਿਨ੍ਹਾਂ ਵਿਚੋਂ 7 ਸੀਟਾਂ ਅਕਾਲੀ ਦਲ ਦੀ ਝੋਲੀ, 1 ਸੀਟ ਬੀ. ਜੇ. ਪੀ. ਦੀ ਝੋਲੀ ਤੇ 7 ਸੀਟਾਂ ਆਜ਼ਾਦ ਉਮੀਦਵਾਰ ਦੇ ਹਿੱਸੇ ਆਈਆਂ।
ਜਲੰਧਰ ਦੇ ਨੇੜਲੇ ਪਿੰਡ 'ਚ ਆਇਆ ਭਿਆਨਕ ਤੂਫਾਨ, ਤਸਵੀਰਾਂ 'ਚ ਦੇਖੋ ਹੈਰਾਨ ਕਰਨ ਵਾਲਾ ਮੰਜ਼ਰ
NEXT STORY