ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਸ਼ਹਿਰ ਦੇ 31 ਵਾਰਡਾਂ ਦੇ 'ਚੋਂ ਅਕਾਲੀ-ਭਾਜਪਾ ਦੇ 2 ਉਮੀਦਵਾਰ ਪਹਿਲਾਂ ਤੋਂ ਹੀ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ ਜਦ ਕਿ 29 ਵਾਰਡਾਂ ਲਈ ਅੱਜ ਵੋਟਾਂ ਪਈਆਂ। ਇਨ੍ਹਾਂ ਵੋਟਾਂ ਦੌਰਾਨ 79.62 ਪ੍ਰਤੀਸ਼ਤ ਲੋਕਾਂ ਨੇ ਆਪਣੀਆਂ ਵੋਟਾਂ ਪਾਈਆਂ ਅਤੇ ਵਾਰਡ ਨੰਬਰ 14 ਦੀਆਂ ਵੋਟਾਂ ਸਥਾਪਿਤ ਕਰ ਦਿੱਤੀਆਂ ਗਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਕੁਲ 31 ਵਾਰਡਾਂ 'ਚੋਂ 19 ਸੀਟਾਂ 'ਤੇ ਭਾਜਪਾ, 6 ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ, 2 ਸੀਟਾਂ 'ਤੇ ਕਾਂਗਰਸ ਅਤੇ 3 ਸੀਟਾਂ 'ਤੇ ਆਜ਼ਾਦ ਉਮੀਦਵਾਰਾਂ ਦੀ ਜਿੱਤ ਹੋਈ ਹੈ ਜਦ ਕਿ ਇਕ ਵਾਰਡ ਦੀਆਂ ਚੋਣਾਂ ਹੋਣੀਆਂ ਅਜੇ ਬਾਕੀ ਹਨ।
ਨਗਰ ਕੌਂਸਲ/ਪੰਚਾਇਤੀ ਚੋਣਾਂ : ਜਾਣੋ ਬਰਨਾਲਾ 'ਚ ਕੌਣ ਰਿਹਾ ਜੇਤੂ
NEXT STORY