ਉਤਰਾਖੰਡ 'ਚ ਹਨ ਜਾਂ ਵਿਦੇਸ਼ ਗਏ
ਨਵੀਂ ਦਿੱਲੀ(ਏਜੰਸੀਆਂ)¸ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਕਿਥੇ ਹਨ, ਇਸ ਨੂੰ ਲੈ ਕੇ ਦੋ ਦਿਨ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਅਚਾਨਕ ਹੀ ਛੁੱਟੀ 'ਤੇ ਗਏ ਰਾਹੁਲ ਗਾਂਧੀ ਬਾਰੇ ਕੋਈ ਕਹਿ ਰਿਹਾ ਹੈ ਕਿ ਉਹ ਵਿਦੇਸ਼ ਵਿਚ ਹਨ, ਓਧਰ ਕਾਂਗਰਸ ਆਗੂ ਜਗਦੀਸ਼ ਸ਼ਰਮਾ ਨੇ ਤਸਵੀਰ ਜਾਰੀ ਕਰ ਕੇ ਦੱਸਿਆ ਕਿ ਰਾਹੁਲ ਉਤਰਾਖੰਡ ਵਿਚ ਹਨ। ਉਨ੍ਹਾਂ ਦੱਸਿਆ ਕਿ ਰਾਹੁਲ ਤੰਬੂ² ਵਿਚ ਰਹਿ ਰਹੇ ਹਨ ਅਤੇ ਦੇਵ ਭੂਮੀ ਤੇ ਗੰਗਾ ਕੰਢੇ ਅਗਲੀ ਰਣਨੀਤੀ ਬਣਾ ਰਹੇ ਹਨ।
ਆਪਣੀ ਗੱਲ ਦੇ ਸਮਰਥਨ ਵਿਚ ਉਨ੍ਹਾਂ ਮੰਗਲਵਾਰ ਰਾਤ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਰਾਹੁਲ ਇਸ ਵੇਲੇ ਉਥੇ ਛੁੱਟੀਆਂ ਮਨਾ ਰਹੇ ਹਨ। ਜਗਦੀਸ਼ ਸ਼ਰਮਾ ਨੇ ਕਿਹਾ ਕਿ ਮੈਨੂੰ ਪਹਿਲੇ ਦਿਨ ਤੋਂ ਪਤਾ ਸੀ ਕਿ ਰਾਹੁਲ ਕਿਥੇ ਹਨ। ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦਾ ਕੋਈ ਨਜ਼ਦੀਕੀ ਇਹ ਕਹਿ ਸਕਦਾ ਹੈ ਕਿ ਉਹ ਵਿਦੇਸ਼ ਵਿਚ ਹਨ। ਉਨ੍ਹਾਂ ਕਿਹਾ ਕਿ ਰਾਹੁਲ ਉਥੇ ਇਕੱਲੇ ਨਹੀਂ ਹਨ। ਉਨ੍ਹਾਂ ਨਾਲ ਕੱਪੜੇ ਧੋਣ ਵਾਲਾ ਅਤੇ ਖਾਣਾ ਬਣਾਉਣ ਵਾਲਾ ਹੈ। ਇਸ ਦੇ ਇਲਾਵਾ ਐੱਸ. ਪੀ. ਜੀ. ਦੀ ਟੀਮ ਰਾਹੁਲ ਦੇ ਨਾਲ ਹੈ। ਮੈਂ ਇਕ ਹਜ਼ਾਰ ਕਰੋੜ ਵਾਰ ਕਹਿ ਚੁੱਕਾ ਹਾਂ ਕਿ ਰਾਹੁਲ ਵਿਦੇਸ਼ ਨਹੀਂ ਗਏ। ਹਾਲਾਂਕਿ ਕਾਂਗਰਸ ਨੇ ਜਗਦੀਸ਼ ਸ਼ਰਮਾ ਦੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਰਾਹੁਲ ਦੇ ਦਫਤਰ ਵਲੋਂ ਬਿਆਨ ਆਇਆ ਹੈ ਕਿ ਰਾਹੁਲ ਬਾਰੇ ਜਗਦੀਸ਼ ਸ਼ਰਮਾ ਦੇ ਦਾਅਵਿਆਂ ਨੂੰ ਨਾ ਮੰਨਿਆ ਜਾਵੇ। ਜਾਰੀ ਕੀਤੀਆਂ ਗਈਆਂ ਤਸਵੀਰਾਂ ਪੁਰਾਣੀਆਂ ਹਨ। ਓਧਰ ਇਕ ਹੋਰ ਆਗੂ² ਨੇ ਕਿਹਾ ਕਿ ਰਾਹੁਲ ਵਿਦੇਸ਼ ਚਲੇ ਗਏ ਹਨ ਤਾਂ ਕਿ ਆਪਣੀ ਅਗਲੀ ਰਣਨੀਤੀ 'ਤੇ ਵਿਚਾਰ ਕਰ ਸਕਣ। ਅਜਿਹੀਆਂ ਖਬਰਾਂ ਵੀ ਆਈਆਂ ਕਿ ਉਹ ਗਰੀਸ ਚਲੇ ਗਏ ਹਨ ਜਿਥੇ ਛੁੱਟੀਆਂ ਮਨਾ ਰਹੇ ਹਨ।
ਰਾਹੁਲ ਦੇ ਉੱਤਰ ਕਾਸ਼ੀ ਵਿਚ ਹੋਣ ਸੰਬੰਧੀ ਖਬਰ ਨਿਰਾਧਾਰ : ਚਾਕੋ—ਕਾਂਗਰਸ ਬੁਲਾਰੇ ਪੀ. ਸੀ. ਚਾਕੋ ਨੇ ਪਾਰਟੀ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਉੱਤਰ ਕਾਸ਼ੀ ਵਿਚ ਛੁੱਟੀਆਂ ਕੱਟਣ ਸੰਬੰਧੀ ਖਬਰਾਂ ਨੂੰ ਅੱਜ ਗਲਤ ਦੱਸਿਆ।
ਸਵਾਈਨ ਫਲੂ ਨਾਲ 51 ਹੋਰ ਮੌਤਾਂ
NEXT STORY