ਮੰਗਾਂ ਨਾ ਮੰਨੀਆਂ ਗਈਆਂ ਤਾਂ ਰਾਸ਼ਟਰਵਿਆਪੀ ਜੇਲ ਭਰੋ ਅੰਦੋਲਨ ਛੇੜਾਂਗੇ
ਨਵੀਂ ਦਿੱਲੀ(ਭਾਸ਼ਾ)— ਭੋਂ ਪ੍ਰਾਪਤੀ ਕਾਨੂੰਨ ਵਿਚ ਸੋਧ ਵਿਰੁੱਧ ਅੰਦੋਲਨ ਛੇੜਨ ਵਾਲੇ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਸਰਕਾਰ ਦੀਆਂ ਇਨ੍ਹਾਂ ਸੋਧਾਂ ਦੇ ਹੋਰ 'ਅਸਰਦਾਰ' ਅਤੇ 'ਕਿਸਾਨ ਹਿਤੈਸ਼ੀ' ਹੋਣ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਜ਼ਾਰੇ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਾਲਾ ਧਨ ਮੁੱਦੇ 'ਤੇ ਸੱਤਾ ਦੇ ਵਿਕੇਂਦਰੀਕਰਨ ਸਮੇਤ ਕਈ ਮੋਰਚਿਆਂ 'ਤੇ ਲੋਕਾਂ ਨੂੰ ਗੁਮਰਾਹ ਕੀਤਾ ਹੈ ਜਦਕਿ ਲੋਕ ਸਭਾ ਚੋਣਾਂ 'ਚ ਇਸੇ 'ਤੇ ਵੋਟਾਂ ਮੰਗੀਆਂ ਗਈਆਂ ਸਨ। ਸਰਕਾਰ ਵਲੋਂ ਉਨ੍ਹਾਂ ਦੀ ਮੰਗ 'ਤੇ ਧਿਆਨ ਨਾ ਦਿੱਤੇ ਜਾਣ 'ਤੇ ਗਾਂਧੀਵਾਦੀ ਵਰਕਰ ਨੇ ਰਾਸ਼ਟਰ ਵਿਆਪੀ 'ਜੇਲ ਭਰੋ ਅੰਦੋਲਨ' ਛੇੜਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਯੂ. ਪੀ. ਏ. ਸਰਕਾਰ ਉਨ੍ਹਾਂ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਨਾਲ ਡਿੱਗੀ ਸੀ ਅਤੇ '6 ਵਿਕਟ' ਲੈਣ ਦਾ ਵੀ ਦਾਅਵਾ ਕੀਤਾ। 6 ਵਿਕਟਾਂ ਦਾ ਜ਼ਿਕਰ ਮਹਾਰਾਸ਼ਟਰ ਵਿਚ 6 ਕੈਬਨਿਟ ਮੰਤਰੀਆਂ ਦੇ ਸਬੰਧ ਵਿਚ ਸੀ ਜਿਨ੍ਹਾਂ ਨੂੰ ਉਨ੍ਹਾਂ ਦੇ ਅੰਦੋਲਨ ਮਗਰੋਂ ਅਸਤੀਫਾ ਦੇਣਾ ਪਿਆ ਸੀ। ਹਜ਼ਾਰੇ ਨੇ ਕਿਹਾ, ''ਸਰਕਾਰ ਉਦਯੋਗਪਤੀਆਂ ਲਈ ਫਿਕਰਮੰਦ ਹੈ ਪਰ ਕਿਸਾਨਾਂ ਲਈ ਨਹੀਂ। ਦੇਸ਼ ਹੁਣ ਜਾਗ ਚੁੱਕਾ ਹੈ। ਇਹ ਲੋਕ ਸਿੰਚਾਈ ਵਾਲੀ ਜ਼ਮੀਨ ਵੀ ਲੈਣਗੇ ਅਤੇ ਉਦਯੋਗਪਤੀਆਂ ਨੂੰ ਦੇ ਦੇਣਗੇ।'' ਹਜ਼ਾਰੇ ਜੰਤਰ-ਮੰਤਰ 'ਤੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਜੋ ਵਿਖਾਵੇ ਵਿਚ ਇਕ ਦਿਨ ਦੇਰ ਨਾਲ ਪਹੁੰਚੇ ਸਨ। ਹਜ਼ਾਰੇ ਨੇ ਕਿਹਾ ਕਿ ਆਰਡੀਨੈਂਸ ਵਿਚ ਕਈ ਅਜਿਹੇ ਖੰਡ ਹਨ। ਜੋ ਕਿਸਾਨਾਂ ਦੇ ਪੱਖ ਵਿਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਨਾਲੋਂ ਖਤਰਨਾਕ ਹੈ ਸੱਤਾ ਦਾ ਨਸ਼ਾ।
ਪਵਾਰ ਚਾਹੁੰਦੇ ਹਨ ਬੀ. ਸੀ. ਸੀ. ਆਈ. ਦੀ ਕੁਰਸੀ
NEXT STORY