ਨਵੀਂ ਦਿੱਲੀ-ਰੇਲਵੇ ਦੀ ਮਾਲੀ ਖਸਤਾਹਾਲ ਦੌਰਾਨ ਰੇਲ ਮੰਤਰੀ ਸੁਰੇਸ਼ ਪ੍ਰਭੂ ਵੀਰਵਾਰ ਨੂੰ ਆਪਣਾ ਪਹਿਲਾ ਰੇਲ ਬਜਟ ਪੇਸ਼ ਕਰਨਗੇ, ਜਿਸ 'ਚ ਕਿਰਾਏ-ਭਾੜੇ 'ਤੇ ਲੋਕਾਂ ਦੀ ਨਜ਼ਰ ਹੋਵੇਗੀ। ਬਜਟ 'ਚ ਮੋਦੀ ਸਰਕਾਰ ਦੇ 'ਮੇਕ ਇਨ ਇੰਡੀਆ' ਪਹਿਲ ਅਤੇ 'ਸਵੱਛ ਭਾਰਤ ਮੁਹਿੰਮ' ਨਾਲ ਜੁੜੇ ਪ੍ਰਸਤਾਵ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ।
ਕੀ ਹਨ ਰੇਲਵੇ ਦੀਆਂ ਮੰਗਾਂ
- ਮਹੱਤਵਪੂਰਨ ਪ੍ਰਾਜੈਕਟ ਪੂਰੇ ਕਰਨ ਲਈ ਫੰਡਾਂ ਦੀ ਲੋੜ
- 2015-16 ਲਈ ਕਰੀਬ 50,000 ਕਰੋੜ ਦੇ ਸਮੁੱਚੇ ਬਜਟ ਸਮਰਥਨ ਦੀ ਮੰਗ
- ਮਾਨਵ ਰਹਿਤ ਰੇਲਵੇ ਕ੍ਰਾਸਿੰਗ ਖਤਮ ਕਰਨ ਲਈ 20,000 ਕਰੋੜ ਰੁਪਏ ਦੀ ਮੰਗ
ਉਮੀਦਾਂ ਅਤੇ ਪ੍ਰਸਤਾਵ
- ਡੱਬਿਆਂ 'ਚ ਕੂੜੇਦਾਨ ਰੱਖਣ ਦੀ ਵਿਵਸਥਾ
- ਚੱਲਦੀ ਟਰੇਨ 'ਚ ਸਾਫ-ਸਫਾਈ ਦੀ ਸਹੂਲਤ ਦਾ ਵਿਸਥਾਰ
- ਪਖਾਨਿਆਂ ਤੋਂ ਜ਼ਿਆਦਾ ਵਧੀਆ ਬਣਾਉਣਾ
- ਜਲ ਸੋਧਕ ਪਲਾਂਟ ਸਮੇਤ ਜਲ ਸੁਰੱਖਿਆ ਦੇ ਉਪਾਵਾਂ ਦਾ ਐਲਾਨ ਹੋ ਸਕਦਾ ਹੈ।
- ਸਰੀਰਕ ਤੌਰ 'ਤੇ ਅਸਮਰੱਥ ਲੋਕਾਂ ਲਈ ਜ਼ਿਆਦਾ ਵਧੀਆ ਡੱਬੇ ਬਣਾਉਣ ਦਾ ਪ੍ਰਸਤਾਵ
- ਨੇਤਰਹੀਣ ਯਾਤਰੀਆਂ ਲਈ ਨਵੇਂ ਡੱਬਿਆਂ 'ਚ ਬ੍ਰੇਲ ਪ੍ਰਣਾਲੀ ਲਗਾਏ ਜਾਣ ਦਾ ਪ੍ਰਸਤਾਵ
ਸੂਤਰਾਂ ਮੁਤਾਬਕ ਇਸ ਸਾਲ ਦੇ ਰੇਲ ਬਜਟ 'ਚ ਗਾਹਕਾਂ ਦੀ ਸੁਤੰਸ਼ਟੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਫਿਲਹਾਲ ਇਹ ਦੇਖਣਾ ਹੋਵੇਗਾ ਕਿ 'ਪ੍ਰਭੂ' ਦੇ ਖਜ਼ਾਨੇ 'ਚੋਂ ਲੋਕਾਂ ਲਈ ਕੀ ਨਿਕਲੇਗਾ ਅਤੇ ਇਹ ਰੇਲ ਬਜਟ ਲੋਕਾਂ ਨੂੰ ਕਿੰਨਾ ਕੁ ਸੰਤੁਸ਼ਟ ਕਰੇਗਾ।
ਸ਼ਰਾਬ ਨਾਲੋਂ ਖਤਰਨਾਕ ਹੈ ਸੱਤਾ ਦਾ ਨਸ਼ਾ : ਹਜ਼ਾਰੇ
NEXT STORY