ਨਵੀਂ ਦਿੱਲੀ- ਰੇਲ ਮੰਤਰੀ ਸੁਰੇਸ਼ ਪ੍ਰਭੂ ਵੀਰਵਾਰ ਯਾਨੀ ਕਿ ਅੱਜ ਆਪਣਾ ਪਹਿਲਾ ਅਤੇ ਮੋਦੀ ਸਰਕਾਰ ਦਾ ਦੂਜਾ ਰੇਲ ਬਜਟ ਪੇਸ਼ ਕਰਨਗੇ। ਮੋਦੀ ਸਰਕਾਰ ਦਾ ਪਹਿਲਾਂ ਅਤੇ ਅੰਤਰਿਮ ਬਜਟ ਡੀ. ਸਦਾਨੰਦ ਗੌੜਾ ਨੇ ਪੇਸ਼ ਕੀਤਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਸੁਰੇਸ਼ ਪ੍ਰਭੂ ਆਪਣੇ ਪਿਟਾਰੇ ਵਿਚੋਂ ਕੀ ਕੱਢਦੇ ਹਨ। ਲੋਕਾਂ ਦੀ ਨਜ਼ਰਾਂ ਰੇਲ ਕਿਰਾਏ 'ਤੇ ਰਹਿਣਗੀਆਂ।
ਆਓ ਜਾਣਦੇ ਹਾਂ ਸੁਰੇਸ਼ ਪ੍ਰਭੂ ਨਾਲ ਜੁੜੀਆਂ ਕੁਝ ਗੱਲਾਂ ਬਾਰੇ-
* ਸੁਰੇਸ਼ ਪ੍ਰਭੂ ਪੇਸ਼ੇ ਤੋਂ ਸੀ. ਏ. ਹਨ ਅਤੇ ਇੰਸਟੀਚਿਊਟ ਆਫ ਚਾਰਟਡ ਅਕਾਊਂਟੇਟ ਆਫ ਇੰਡੀਆ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਸੀ. ਏ. ਫਾਈਨਲ ਪ੍ਰੀਖਿਆ ਵਿਚ ਪੂਰੇ ਭਾਰਤ 'ਚ 11ਵਾਂ ਸਥਾਨ ਹਾਸਲ ਕੀਤਾ ਸੀ।
* ਸੀ. ਏ. ਨਾਲ ਹੀ ਉਹ ਕਈ ਹੋਰ ਡਿਗਰੀਆਂ ਵੀ ਰੱਖਦੇ ਹਨ, ਜਿਸ ਵਿਚ ਬੀਕਾਮ ਆਨਰਸ ਤੇ ਕਾਨੂੰਨ ਸ਼ਾਮਲ ਹੈ। ਉਹ ਪੀ. ਐਚ. ਡੀ. ਦੀ ਤਿਆਰੀ ਵੀ ਕਰ ਰਹੇ ਹਨ।
* ਉਨ੍ਹਾਂ ਦੀ ਪਤਨੀ ਉਮਾ ਪ੍ਰਭੂ ਪੱਤਰਕਾਰ ਹੈ ਅਤੇ ਉਨ੍ਹਾਂ ਦਾ ਇਕ ਬੇਟਾ ਹੈ।
* ਪਿਛਲੇ 6 ਸਾਲ ਵਿਚ ਰੇਲ ਮੰਤਰਾਲੇ ਸੰਭਾਲਣ ਵਾਲੇ ਉਹ 6ਵੇਂ ਵਿਅਕਤੀ ਹਨ।
*1996 ਤੋਂ 2004 ਤਕ ਲਗਾਤਾਰ 4 ਵਾਰ ਮਹਾਰਾਸ਼ਟਰ ਦੀ ਰਾਜਾਪੁਰ ਸੀਟ ਤੋਂ ਸ਼ਿਵਸੈਨਾ ਦੇ ਲੋਕ ਸਭਾ ਸੰਸਦ ਮੈਂਬਰ ਰਹਿ ਚੁੱਕੇ ਹਨ।
*1998 ਤੋਂ 2004 ਦੌਰਾਨ ਅਟਲ ਬਿਹਾਰੀ ਵਾਜਪਾਈ ਸਰਕਾਰ ਦੌਰਾਨ ਕਈ ਮੰਤਰਾਲਿਆਂ ਦੇ ਮੰਤਰੀ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਉਦਯੋਗ, ਵਾਤਾਵਰਣ, ਊਰਜਾ ਅਤੇ ਭਾਰੀ ਉਦਯੋਗ ਮੰਤਰਾਲੇ ਸੰਭਾਲੇ। ਊਰਜਾ ਮੰਤਰੀ ਰਹਿਣ ਦੌਰਾਨ ਉਨ੍ਹਾਂ ਦੇ ਸੁਧਾਰਾਂ ਦੀ ਕਾਫੀ ਪ੍ਰਸ਼ੰਸਾ ਕੀਤੀ ਗਈ।
*ਵਾਜਪਾਈ ਸਰਕਾਰ ਦੌਰਾਨ ਉਨ੍ਹਾਂ ਦੀ ਪ੍ਰਧਾਨਗੀ 'ਚ ਬਣਾਈ ਗਈ ਟਾਕਸ ਫੋਰਸ ਨੇ ਹੀ ਨਦੀਆਂ ਨੂੰ ਜੋੜਨ ਦੀ ਸਲਾਹ ਦਿੱਤੀ ਸੀ।
*ਪਿਛਲੇ ਸਾਲ ਉਨ੍ਹਾਂ ਨੇ ਸ਼ਿਵਸੈਨਾ ਛੱਡ ਕੇ ਭਾਜਪਾ ਦੀ ਮੈਂਬਰਤਾ ਲੈ ਲਈ ਸੀ ਅਤੇ ਉਸ ਦਿਨ ਉਨ੍ਹਾਂ ਨੇ ਰੇਲ ਮੰਤਰੀ ਬਣਾਇਆ ਗਿਆ ਸੀ।
*ਮੋਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਊਰਜਾ ਖੇਤਰ ਵਿਚ ਸੁਧਾਰਾਂ ਲਈ ਗਠਿਤ ਉੱਚ ਪੱਧਰੀ ਪੈਨਲ ਦਾ ਮੁਖੀ ਬਣਾਇਆ ਗਿਆ ਹੈ। ਉਨ੍ਹਾਂ ਨੇ ਸੀ. ਈ. ਓ. ਲੇਵਲ ਵਾਂਗ ਕੰਮ ਕਰਨ ਵਾਲਾ ਮੰਨਿਆ ਜਾਂਦਾ ਹੈ ਅਤੇ ਇਸ ਦੇ ਚਲਦੇ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਰੇਲ ਮੰਤਰੀ ਬਣਾਇਆ।
ਰੇਲ ਬਜਟ 2015 : ਇਹ ਹਨ ਰੇਲ ਬਜਟ ਨਾਲ ਜੁੜੀਆਂ 5 ਚੁਣੌਤੀਆਂ ਤੇ 5 ਸ਼ਿਕਾਇਤਾਂ
NEXT STORY