ਨਵੀਂ ਦਿੱਲੀ— ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਵੀਰਵਾਰ ਨੂੰ ਰੇਲ ਬਜਟ ਪੇਸ਼ ਕਰਨ ਜਾ ਰਹੇ ਹਨ। ਭਾਰਤੀ ਰੇਲਵੇ ਦੀਆਂ ਚੁਣੌਤੀਆਂ ਅਤੇ ਯਾਤਰੀਆਂ ਦੀਆਂ ਆਮ ਸ਼ਿਕਾਇਤਾਂ ਨਾਲ ਨਿਪਟਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ। ਆਮ ਤੌਰ 'ਤੇ ਯਾਤਰੀਆਂ ਨੂੰ ਟਿਕਟ ਨਾ ਮਿਲਣਾ, ਸੁਰੱਖਿਆ ਅਤੇ ਯਾਤਰਾ ਦੌਰਾਨ ਰੇਲਵੇ ਦੀ ਗੰਦਗੀ ਨਾਲ ਜੁੜੀਆਂ ਸ਼ਿਕਾਇਤਾਂ ਹੁੰਦੀਆਂ ਹਨ। ਪਰ ਰੇਲਵੇ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਉਸ ਵਿਚ ਨਿਵੇਸ਼ ਇਕ ਅਜਿਹੀ ਸਮੱਸਿਆ ਹੈ ਜਿਸ ਨਾਲ ਨਿਪਟ ਕੇ ਹੀ ਸੁਵਿਧਾਵਾਂ 'ਚ ਸੁÎਧਾਰ ਕੀਤਾ ਜਾ ਸਕਦਾ ਹੈ।
ਇਥੇ ਅਸੀਂ ਉਨ੍ਹਾਂ 5 ਚੁਣੌਤੀਆਂ ਅਤੇ 5 ਆਮ ਸ਼ਿਕਾਇਤਾਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਲੈ ਕੇ ਇਸ ਬਜਟ ਤੋਂ ਕਾਫੀ ਉਮੀਦਾਂ ਹਨ।
5 ਚੁਣੌਤੀਆਂ—
1. ਆਰਥਿਕ ਸੰਕਟ— ਰੇਲ ਮੰਤਰਾਲੇ ਮੁਤਾਬਕ ਭਾਰਤੀ ਰੇਲਵੇ 'ਤੇ ਸੰਚਾਲਨ ਅਨੁਪਾਤ ਭਾਰੀ ਪੈ ਰਿਹਾ ਹੈ। ਸਾਲ 2004-05 'ਚ ਇਹ ਅਨੁਪਾਤ 90.98 ਫੀਸਦੀ ਸੀ, ਮਤਲਬ ਇਕ ਰੁਪਏ 'ਚ ਕਰੀਬ 8 ਪੈਸੇ ਦੀ ਬਚਤ। ਵਿੱਤ ਸਾਲ 2013-14 'ਚ ਇਹ ਅਨੁਪਾਤ ਵੱਧ ਕੇ 93.5 ਫੀਦਸੀ ਹੋ ਗਿਆ। ਇਸ ਵਿੱਤ ਸਾਲ 'ਚ ਰੇਲਵੇ ਨੂੰ ਸਿਰਫ 600 ਕਰੋੜ ਰੁਪਏ ਦਾ ਲਾਭ ਹੋਇਆ।
2. ਨਿਵੇਸ਼ ਦੀ ਸਮੱਸਿਆ— ਵਰਤਮਾਣ 'ਚ 357 ਰੇਲਵੇ ਪ੍ਰਾਜੈਕਟ ਪੈਂਡਿੰਗ ਹਨ, ਜਿਨ੍ਹਾਂ ਲਈ 1.82 ਖਰਬ ਰੁਪਏ ਦੀ ਲੋੜ ਹੈ। ਫਰਵਰੀ 2012 'ਚ ਸੈਮ ਪਿਤ੍ਰੋਦਾ ਕਮੇਟੀ ਦੀ ਰਿਪੋਰਟ 'ਚ ਰੇਲਵੇ ਦੇ ਆਧੁਨਿਕੀਕਰਣ ਲਈ ਅਗਲੇ 5 ਸਾਲਾਂ 'ਚ 5.6 ਖਰਬ ਰੁਪਏ ਦੀ ਲੋੜ ਦਾ ਅਨੁਮਾਨ ਲਗਾਇਆ ਗਿਆ ਸੀ, ਜਦੋਂਕਿ ਮਾਰਚ 2012 'ਚ ਹੀ ਅਨਿਲ ਕਾਕੋਦਰ ਕਮੇਟੀ ਨੇ ਰੇਲਵੇ ਸੁਰੱਖਿਆ ਉਪਾਵਾਂ 'ਤੇ ਅਗਲੇ ਪੰਜ ਸਾਲਾਂ 'ਚ ਇਕ ਖਰਬ ਰੁਪਏ ਦੇ ਨਿਵੇਸ਼ ਦਾ ਅਨੁਮਾਨ ਲਗਾਇਆ ਸੀ।
3. ਸਮਰਥਾ 'ਚ ਠਹਿਰਾਅ— ਪਟਰੀਆਂ ਦੀ ਲੰਬਾਈ ਦੇ ਲਿਹਾਜ ਨਾਲ ਰੇਲਵੇ ਦੀ ਸਮਰਥਾ ਕਾਫੀ ਸਮੇਂ ਤੋਂ ਠਹਿਰਾਅ ਦਾ ਸ਼ਿਕਾਰ ਹੈ। ਵਿੱਤ ਸਾਲ 2004-05 'ਚ ਰਨਿੰਗ ਟ੍ਰੈਕ (ਡਬਲ ਟ੍ਰੈਕ ਸਮੇਤ ਪਟਰੀਆਂ ਦੀ ਕੁੱਲ ਲੰਬਾਈ) 84,260 ਕਿਲੋਮੀਟਰ ਅਤੇ ਰੂਟ ਦੀ ਲੰਬਾਈ 63,465 ਕਿਲੋਮੀਟਰ ਸੀ। ਜਦੋਂਕਿ ਵਿੱਤ ਸਾਲ 2012-13 'ਚ ਰਨਿੰਗ ਟ੍ਰੈਕ 'ਚ ਸਿਰਫ 4.976 ਕਿਲੋਮੀਟਰ ਅਤੇ ਰੂਟ ਦੀ ਲੰਬਾਈ 'ਚ ਸਿਰਫ 1,931 ਕਿਲੋਮੀਟਰ ਦਾ ਹੀ ਵਾਧਾ ਹੋ ਸਕਿਆ। ਆਬਾਦੀ ਦੇ ਵਧਦੇ ਦਬਾਅ ਅਤੇ ਪੈਸੇ ਦੀ ਕਮੀ ਦੇ ਚਲਦੇ ਪਟਰੀਆਂ ਦੀ ਲੰਬਾਈ ਵਧਾਉਣਾ ਇਕ ਵੱਡੀ ਚੁਣੌਤੀ ਹੈ।
4. ਨਿਜੀ ਅਤੇ ਵਿਦੇਸ਼ੀ ਨਿਵੇਸ਼ ਦੀ ਚੁਣੌਤੀ— ਵਿੱਤ ਸਾਲ 2012-13 'ਚ ਭਾਰਤੀ ਰੇਲਵੇ ਜਨਤਕ-ਨਿਜੀ ਹਿੱਸੇਦਾਰੀ (ਪੀ.ਪੀ.ਪੀ) ਦੇ ਤਹਿਤ ਸਿਰਫ 2,500 ਕਰੋੜ ਰੁਪਏ ਦਾ ਨਿਵੇਸ਼ ਹੀ ਆਕਰਸ਼ਿਤ ਕਰ ਸਕੀ, ਜਦੋਂਕਿ ਟੀਚਾ 6,000 ਕਰੋੜ ਰੁਪਏ ਇਕੱਠਾ ਕਰਨ ਦਾ ਸੀ। ਰੇਲਵੇ ਦੀ ਆਧਾਰਭੂਤ ਸੰਰਚਨਾਵਾਂ ਦੇ ਵਿਕਾਸ 'ਚ 100 ਫੀਸਦੀ ਐਫ.ਡੀ.ਆਈ. ਦੀ ਮਨਜ਼ੂਰੀ ਦੇ ਬਾਵਜੂਦ ਭਾਰਤੀ ਰੇਲਵੇ ਵਿਦੇਸ਼ੀ ਨਿਵੇਸ਼ਕਾਂ ਦਾ ਧਿਆਹ ਖਿੱਚ ਸਕੀ ਹੈ।
5. ਬਾਜ਼ਾਰ ਹਿੱਸੇਦਾਰੀ 'ਚ ਗਿਰਾਵਟ— ਮਾਲ ਢੁਆਈ ਦੇ ਮਾਮਲੇ 'ਚ ਭਾਰਤੀ ਰੇਲਵੇ ਸੜਕ ਮਾਰਗ ਦੇ ਮੁਕਾਬਲੇ ਤੇਜੀ ਨਾਲ ਪਿਛੜ ਰਹੀ ਹੈ। ਰੇਲ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾ, 1950-51 'ਚ ਜਿਥੇ ਇਸ ਦੀ ਬਾਜ਼ਾਰ ਹਿੱਸੇਦਾਰੀ ਘੱਟ ਕੇ 30 ਫਿਸਦੀ ਤੱਕ ਪਹੁੰਚ ਗਈ ਹੈ। ਉਥੇ ਹੀ ਸੜਕ ਮਾਰਗ ਤੋਂ ਹੋਣ ਵਾਲੀ ਢੁਆਈ ਦੀ ਹਿੱਸੇਦਾਰੀ 11 ਫੀਸਦੀ ਤੋਂ ਵੱਧ ਕੇ 61 ਫੀਸਦਾ ਹੋ ਗਈ ਹੈ।
5 ਆਮ ਸ਼ਿਕਾਇਤਾਂ—
1. ਸਾਫ ਸਫਾਈ ਟਾਇਲਟ— ਸਿਧੇ ਡਿਸਚਾਰਜ ਅਤੇ ਗੰਦਗੀ, ਭਾਰਤੀ ਰੇਲਵੇ ਦੀ ਇਕ ਵੱਡੀ ਸਮੱਸਿਆ ਹੈ। ਓਡੀਸਾ ਦੇ ਇਕ ਸਮਾਜਿਕ ਵਰਕਰ ਵੱਲੋਂ ਦਸੰਬਰ 2013 'ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ 'ਚ ਦਾਇਰ ਪਟੀਸ਼ਨ 'ਚ ਸਿਧੇ ਡਿਸਚਾਰਜ ਨੂੰ ਖੁਲੇ 'ਚ ਟਾਇਲਟ ਵਰਗਾ ਮੰਨਿਆ ਹੈ। ਇਸ ਦੀ ਥਾਂ ਬਾਇਓ ਟਾਇਲਟ ਦੀ ਮੰਗ ਕੀਤੀ ਗਈ। 2013-14 (ਦਸੰਬਰ ਤੱਕ) 2,774 ਬੋਗੀਆਂ 'ਚ ਬਾਇਓ ਟਾਇਲਟ ਲਗਾਏ ਜਾ ਚੁੱਕੇ ਹਨ। ਪਰ 51,228 ਡੱਬਿਆਂ ਦੇ ਮੁਕਾਬਲੇ ਇਹ ਕੁਝ ਵੀ ਨਹੀਂ ਹਨ।
2. ਮਹਿੰਗੀ ਟਿਕਟ— ਮੋਦੀ ਸਰਕਾਰ ਦੇ ਪਹਿਲੇ ਅੰਤਰਿਮ ਰੇਲ ਬਜਟ 'ਚ ਯਾਤਰੀ ਕਿਰਾਏ 'ਚ 14 ਫੀਸਦੀ ਦਾ ਵਾਧਾ ਕੀਤਾ ਗਿਆ ਜਦੋਂਕਿ ਕੁਝ ਪ੍ਰੀਮੀਅਮ ਟ੍ਰੇਨਾਂ ਨੂੰ ਹਰੀ ਝੰਡੀ ਦਿੱਤੀ ਗਈ ਜਿਨ੍ਹਾਂ ਦਾ ਕਿਰਾਇਆ ਮੰਗ ਦੇ ਆਧਾਰ 'ਤੇ ਤੈਅ ਹੁੰਦਾ ਹੈ ਅਤੇ ਕਦੇ-ਕਦੇ ਇਹ ਹਵਾਈ ਸਫਰ ਦੇ ਬਰਾਬਰ ਜਾਂ ਉਸ ਤੋਂ ਵੀ ਜ਼ਿਆਦਾ ਹੁੰਦਾ ਹੈ।
3. ਐਕਸੀਡੈਂਟ— ਰੇਲਾਂ ਦੀ ਟੱਕਰ ਅਤੇ ਰੇਲ ਪਟਰੀਆਂ 'ਤੇ ਹੋਣ ਵਾਲੀਆਂ ਦੁਰਘਟਨਾਵਾਂ ਦਾ ਨਾ ਰੁਕਣਾ ਹਮੇਸ਼ਾ ਤੋਂ ਹੀ ਇਕ ਆਮ ਯਾਤਰੀ ਦੀ ਚਿੰਤਾ ਦਾ ਵਿਸ਼ਾ ਰਿਹਾ ਹੈ। ਹਾਲਾਂਕਿ ਰੇਲ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਸਾਲ 1960-61 'ਚ ਜਿਥੇ ਪ੍ਰਤੀ 10 ਲੱਖ ਕਿਲੋਮੀਟਰ 'ਤੇ ਦੁਰਘਟਨਾਵਾਂ ਦੀ ਗਿਣਤੀ 515 ਸੀ ਜਦੋਂਕਿ 2011-12 'ਚ ਇਹ ਘੱਟ ਕੇ 0.13 ਹੋ ਗਈ। ਪਰ ਇਨ੍ਹਾਂ ਦੁਰਘਟਨਾਵਾਂ 'ਚ ਮਰਨ ਵਾਲਿਅੰ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ। ਸਾਲ 2011-12 ਦੇ ਅੰਕੜਿਆਂ ਅਨੁਸਾਰ ਹਰ ਤਰ੍ਹਾਂ ਦੀਆਂ ਦੁਰਘਟਨਾਵਾਂ 'ਚ 3,665 ਲੋਕਾਂ ਦੀ ਮੌਤ ਹੋਈ, ਜਿਸ ਵਿਚ ਪਟਰੀਆਂ ਅਤੇ ਮਨੁੱਖ ਰਹਿਤ ਕ੍ਰਾਸਿੰਗ 'ਤੇ ਹੋਣ ਵਾਲੀਆਂ ਦੁਰਘਟਨਾਵਾਂ 'ਚ ਮਾਰੇ ਗਏ ਅਤੇ ਜ਼ਖਮੀ ਹੋਣ ਵਾਲਿਅੰ ਦੀ ਗਿਣਤੀ ਸਭ ਤੋਂ ਵੱਧ 2,107 ਹੈ।
4. ਸਾਫ ਪੀਣ ਵਾਲਾ ਪਾਣੀ— ਰੇਲਾਂ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ। ਇਥੋਂ ਤੱਕ ਕਿ ਕੁਝ ਇਕ ਨੂੰ ਛੱਡ ਕੇ ਰੇਲਵੇ ਸਟੇਸ਼ਨਾਂ 'ਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਬਿਲਕੁਲ ਨਹੀਂ ਹੁੰਦੀ ਹੈ। ਸਾਲ 2003-04 'ਚ ਬੋਤਲ 'ਚ ਬੰਦ ਪੀਣ ਵਾਲੇ ਪਾਣੀ ਲਈ 'ਰੇਲ ਨੀਰ' ਨਾਂ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਪਰ ਹੁਣ ਇਸ ਦੀ ਕੀਮਤ ਬਾਜ਼ਾਰ ਦੇ ਕੰਟਰੋਲ 'ਚ ਆ ਗਈ ਹੈ, ਜਦੋਂਕਿ ਉਸ ਸਮੇਂ ਇਸ ਦੀ ਕੀਮਤ 10 ਰੁਪਏ ਰੱਖੀ ਗਈ ਸੀ।
5. ਭੋਜਨ— ਆਮ ਤੌਰ 'ਤੇ ਰੇਲਵੇ ਵੱਲੋਂ ਰੇਲਾਂ 'ਚ ਕੈਟਰਿੰਗ ਨਾਲ ਸੰਬੰਧਤ ਕਾਫੀ ਸ਼ਿਕਾਇਤਾਂ ਆਉਂਦੀਆਂ ਹਨ। ਭੋਜਨ ਦੀਆਂ ਦਰਾਂ 'ਚ ਵਾਧੇ ਨਾਲ ਹੀ ਉਸ ਦੀ ਗੁਣਵਤਾ 'ਚ ਸੁਧਾਰ ਨਹੀਂ ਨਜ਼ਰ ਆਉਂਦਾ। ਲੋਕਾਂ ਨੂੰ ਇਸ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਸ ਦੀ ਕੀਮਤ 'ਚ ਬਾਹਰੋਂ ਉਸ ਤੋਂ ਕਿਤੇ ਬੇਹਤਰ ਖਾਣਾ ਮਿਲਦਾ ਹੈ।
ਰੇਲ ਬਜਟ ਅੱਜ : 'ਪ੍ਰਭੂ' ਦੇ ਖਜ਼ਾਨੇ 'ਚੋਂ ਲੋਕਾਂ ਲਈ ਕੀ ਨਿਕਲੇਗਾ!
NEXT STORY