ਨਵੀਂ ਦਿੱਲੀ- ਰੇਲ ਮੰਤਰੀ ਸੁਰੇਸ਼ ਪ੍ਰਭੂ ਮੋਦੀ ਸਰਕਾਰ ਦਾ ਦੂਜਾ ਰੇਲ ਬਜਟ ਪੇਸ਼ ਕਰਨਗੇ। ਇਸ ਰੇਲ ਬਜਟ ਨਾਲ ਲੋਕਾਂ ਦੀਆਂ ਕਈ ਉਮੀਦਾਂ ਜੁੜੀਆਂ ਹਨ। ਦੇਖਦਾ ਇਹ ਹੋਵੇਗਾ ਕਿ ਸੁਰੇਸ਼ ਪ੍ਰਭੂ ਆਪਣੇ ਪਿਟਾਰੇ 'ਚੋਂ ਕੀ ਕੱਢਦੇ ਹਨ। ਮੋਦੀ ਸਰਕਾਰ ਦੇ 9 ਮਹੀਨੇ ਦੇ ਕਾਰਜਕਾਲ ਨੂੰ ਦੇਖਦੇ ਹੋਏ ਰੇਲ ਬਜਟ ਤੋਂ ਕਈ ਉਮੀਦਾਂ ਲਾਈਆਂ ਜਾ ਰਹੀਆਂ ਹਨ। ਉਮੀਦ ਹੈ ਕਿ ਇਹ ਬਜਟ ਚੰਗਾ ਹੋਵੇਗਾ ਅਤੇ ਲੋਕਾਂ ਦੀ ਉਮੀਦਾਂ 'ਤੇ ਖਰਾ ਉਤਰੇਗਾ।
ਪਿਛਲੇ ਸਾਲ ਮੋਦੀ ਸਰਕਾਰ ਵਿਚ ਡੀ. ਸਦਾਨੰਦ ਗੌੜਾ ਨੇ ਰੇਲ ਬਜਟ ਪੇਸ਼ ਕੀਤਾ ਸੀ ਅਤੇ ਉਸ ਦੌਰਾਨ ਰੇਲ ਕਿਰਾਏ 'ਚ ਅਤੇ ਮਾਲ ਭਾੜੇ ਵਿਚ ਵਾਧਾ ਕੀਤਾ ਗਿਆ ਸੀ। ਇਸ ਲਈ ਲੋਕਾਂ ਦੀਆਂ ਨਜ਼ਰਾਂ ਰੇਲ ਕਿਰਾਏ 'ਤੇ ਰਹਿਣਗੀਆਂ।
ਇਸ ਲਈ ਬਜਟ 'ਚ ਰੇਲਵੇ ਦੀਆਂ ਵੀ ਕਈ ਮੰਗਾਂ ਹਨ। ਰੇਲਵੇ ਨੂੰ ਮਹੱਤਵਪੂਰਨ ਪ੍ਰਾਜੈਕਟ ਪੂਰੇ ਕਰਨ ਲਈ ਫੰਡ ਦੀ ਲੋੜ ਹੈ। ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਨੂੰ ਖਤਮ ਕੀਤਾ ਜਾਵੇਗਾ ਤੇ ਇਸ ਲਈ 20,00 ਕਰੋੜ ਰੁਪਏ ਦੀ ਲੋੜ ਹੈ।
ਲੋਕਾਂ ਦੀ ਉਮੀਦਾਂ
► ਰੇਲ ਦੇ ਡੱਬਿਆਂ ਨੂੰ ਸਾਫ-ਸੁਥਰਾ ਰੱਖਣ ਦੀ ਵਿਵਸਥਾ ਹੋਵੇ।
► ਪਖਾਨਿਆਂ ਨੂੰ ਵਧੀਆਂ ਬਣਾਇਆ ਜਾਵੇ।
► ਰੇਲ 'ਚ ਮਿਲਣ ਵਾਲਾ ਖਾਣਾ ਸਾਫ-ਸੁਥਰਾ ਹੋਵੇ।
...ਤਾਂ ਇਸ ਲਈ ਰੇਲ ਬਜਟ ਅਲੱਗ ਤੋਂ ਪੇਸ਼ ਕੀਤਾ ਜਾਂਦੈ
NEXT STORY