ਬਦਲਦੇ ਮੌਸਮ 'ਚ ਸਰਦੀ-ਜੁਕਾਮ ਦਾ ਹੋਣਾ ਬਹੁਤ ਵੱਡੀ ਪ੍ਰੇਸ਼ਾਨੀ ਹੈ। ਥੋੜ੍ਹੀ ਜਿਹੀ ਲਾਪਰਵਾਹੀ ਦੇ ਕਾਰਨ ਇਹ ਸਮੱਸਿਆ ਕਿਸੇ ਨੂੰ ਵੀ ਹੋ ਸਕਦੀ ਹੈ। ਜੇਕਰ ਤੁਸੀਂ ਵੀ ਬਦਲਦੇ ਮੌਸਮ 'ਚ ਸਰਦੀ-ਜੁਕਾਮ ਦਾ ਸ਼ਿਕਾਰ ਹੋ ਗਏ ਹੋ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ...
►ਗਰਮ ਛੌਲੇ:- ਗਰਮ ਛੌਲਿਆਂ ਨੂੰ ਸੁੰਘਣ ਨਾਲ ਸਰਦੀ ਜੁਕਾਮ ਦੂਰ ਹੋ ਜਾਂਦਾ ਹੈ।
►ਨੀਲਗਿਰੀ ਦਾ ਤੇਲ:- ਨੀਲਗਿਰੀ ਦੇ ਤੇਲ ਦੀ ਭਾਫ ਲੈਣ ਨਾਲ ਵੀ ਜੁਕਾਮ 'ਚ ਰਾਹਤ ਮਿਲੇਗੀ।
►ਤੁਲਸੀ ਅਤੇ ਅਦਰਕ:- ਤੁਲਸੀ ਅਤੇ ਅਦਰਕ ਦੀ ਚਾਹ ਪੀਣ ਨਾਲ ਵੀ ਲਾਭ ਹੁੰਦਾ ਹੈ।
►ਗਰਮ ਦੁੱਧ:- ਗਰਮ ਦੁੱਧ 'ਚ ਛੁਹਾਰਾ ਉਬਾਲ ਕੇ ਉਸ 'ਚ ਥੋੜ੍ਹੀ ਜਿਹੀ ਇਲਾਇਚੀ ਅਤੇ ਕੇਸਰ ਮਿਲਾ ਕੇ ਪੀਣ ਨਾਲ ਵੀ ਜੁਕਾਮ ਖਤਮ ਹੋ ਜਾਂਦਾ ਹੈ।
►ਦੇਸੀ ਘਿਓ:- ਇਕ ਚਮਚ ਗਰਮ ਦੇਸੀ ਘਿਓ 'ਚ ਕਾਲੀ ਮਿਰਚ ਦਾ ਚੂਰਣ ਮਿਲਾ ਕੇ ਰੋਟੀ ਦੇ ਨਾਲ ਖਾਣ ਨਾਲ ਜੁਕਾਮ ਠੀਕ ਹੋ ਜਾਂਦਾ ਹੈ।
►ਗੁੜ:- ਗੁੜ 'ਚ ਥੋੜ੍ਹੀ ਕਾਲੀ ਮਿਰਚ ਦਾ ਚੂਰਣ ਮਿਲਾ ਲਓ ਅਤੇ ਉਸ ਨੂੰ ਚਾਹ ਦੀ ਤਰ੍ਹਾਂ ਉਬਾਲ ਕੇ ਪੀਓ, ਜੁਕਾਮ ਦੂਰ ਹੋ ਜਾਵੇਗਾ।
►ਸਰ੍ਹੋਂ ਦਾ ਤੇਲ:-ਸਰੋਂਹ ਦੇ ਤੇਲ ਨੂੰ ਕੋਸਾ ਕਰਕੇ ਛਾਤੀ, ਪੈਰ ਦੇ ਹੇਠਾਂ ਅਤੇ ਨੱਕ ਦੇ ਚਾਰੇ ਪਾਸੇ ਲਗਾਉਣ ਨਾਲ ਵੀ ਜੁਕਾਮ ਤੋਂ ਰਾਹਤ ਮਿਲਦੀ ਹੈ।
►ਸੌਂਫ:- ਪਹਿਲਾਂ ਡੇਢ ਚਮਚ ਸੌਂਫ ਖਾ ਲਓ। ਉਸ ਤੋਂ ਬਾਅਦ ਥੋੜ੍ਹਾ ਪਾਣੀ ਪੀ ਲਓ। ਇਸ ਦੇ ਤੁਰੰਤ ਬਾਅਦ ਗਰਮ ਦੁੱਧ ਪੀ ਲਓ। ਜੁਕਾਮ ਤੋਂ ਰਾਹਤ ਮਿਲ ਜਾਵੇਗੀ।
ਆਇਲੀ ਚਮੜੀ ਨੂੰ ਦੇਵੋ ਖਾਸ ਟ੍ਰੀਟਮੈਂਟ (ਦੇਖੋ ਤਸਵੀਰਾਂ)
NEXT STORY