ਨਵੀਂ ਦਿੱਲੀ- ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਵੀਰਵਾਰ ਨੂੰ ਆਪਣਾ ਪਹਿਲਾ ਰੇਲ ਬਜਟ ਪੇਸ਼ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਦਿੰਦੇ ਹੋਏ ਸੰਸਦ 'ਚ ਭਾਸ਼ਣ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਰੇਲਵੇ ਦੇਸ਼ ਦੀ ਅਰਥਵਿਵਸਥਾ ਦਾ ਦਿਲ ਹੈ। ਰੇਲਵੇ ਦੇ ਵਿਕਾਸ ਤੋਂ ਆਮ ਆਦਮੀ ਨੂੰ ਫਾਇਦਾ ਅਤੇ ਰੋਜ਼ਗਾਰ ਮਿਲੇਗਾ।
ਸੁਰੇਸ਼ ਪ੍ਰਭੂ ਦੇ ਭਾਸ਼ਣ ਦੇ ਕੁਝ ਅੰਸ਼-
► ਮੇਕ ਇਨ ਇੰਡੀਆ ਦਾ ਹਿੱਸਾ ਬਣੇਗੀ ਰੇਲਵੇ
► ਗਰੀਬ, ਅਮੀਰ ਸਾਰਿਆਂ ਲਈ ਕੰਮ ਕਰਾਂਗੇ
► ਯਾਤਰੀ ਕਿਰਾਏ 'ਚ ਵਾਧਾ ਨਹੀਂ
► ਮੌਜੂਦਾ ਪਖਾਨਿਆਂ 'ਚ ਹੋਵੇਗਾ ਬਦਲਾਅ
► ਸੁਰੱਖਿਆ ਸੰਬੰਧੀ ਸ਼ਿਕਾਇਤ ਲਈ 182 ਨੰਬਰ ਜਾਰੀ
► ਰੇਲਵੇ ਸਟੇਸ਼ਨਾਂ 'ਤੇ ਈ-ਟਿਕਟ ਲਈ ਡੇਬਿਟ ਕਾਰਡ ਆਪਰੇਟਿੰਗ ਮਸ਼ੀਨ ਲਗੇਗੀ
► ਸਾਫ ਪਾਣੀ ਲਈ ਵਾਟਰ ਵੇਟਿੰਗ ਮਸ਼ੀਨ ਲਾਈ ਜਾਵੇਗੀ
► ਔਰਤਾਂ ਦੀ ਸੁਰੱਖਿਆ ਲਈ ਡੱਬਿਆਂ 'ਚ ਕੈਮਰੇ ਲੱਗਣਗੇ।
► ਹੁਣ ਯਾਤਰੀ 120 ਦਿਨ ਪਹਿਲਾਂ ਟਿਕਟ ਬੁਕ ਕਰਵਾ ਸਕਣਗੇ
► ਸਵੱਛ ਭਾਰਤ ਮੁਹਿੰਮ ਨਾਲ ਸਵੱਛ ਰੇਲ ਮੁਹਿੰਮ ਚਲਾਵਾਂਗੇ
► ਨਵੀਂ ਟ੍ਰੇਨ ਦਾ ਇਸ ਵਾਰ ਕੋਈ ਐਲਾਨ ਨਹੀਂ
► ਬਿਨਾਂ ਗਾਰਡ ਵਾਲੇ ਫਾਟਕ 'ਤੇ ਚਿਤਾਵਨੀ ਸਿਸਟਮ ਲੱਗੇਗਾ
► ਦਿੱਲੀ, ਮੁੰਬਈ, ਕੋਲਕਾਤਾ ਰੂਟ 'ਤੇ ਰੇਲ ਗੱਡੀਆਂ ਦੀ ਰਫਤਾਰ ਵਧੇਗੀ
ਪ੍ਰਭੂ ਦੇ 4 ਟੀਚੇ, ਜਾਣੋ ਕਿਹੜੇ? (ਵੀਡੀਓ)
NEXT STORY