ਨਵੀਂ ਦਿੱਲੀ- ਸੋਨੀ ਕੰਪਨੀ ਨੇ ਐਕਸਪੀਰੀਆ ਸੀਰੀਜ਼ ਦਾ ਨਵਾਂ ਫੋਨ ਲਾਂਚ ਕਰ ਦਿੱਤਾ ਹੈ। ਸੋਨੀ ਐਕਸਪੀਰੀਆ ਈ4ਜੀ ਸਮਾਰਟਫੋਨ ਇਸ ਮਹੀਨੇ ਦੀ ਸ਼ੁਰੂਆਤ 'ਚ ਲਾਂਚ ਹੋਏ ਐਕਸਪੀਰੀਆ ਈ4 ਦਾ 4ਜੀ ਵਰਜ਼ਨ ਹੈ। ਇਹ ਸਮਾਰਟਫੋਨਸ ਸਿੰਗਲ ਸਿਮ ਅਤੇ ਡਿਊਲ ਸਿਮ ਵੈਰੀਐਂਟ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਦੀ ਕੀਮਤ 129 ਯੂਰੋ (ਲੱਗਭਗ 9100 ਰੁਪਏ) ਰੱਖੀ ਗਈ ਹੈ। ਗਲੋਬਲ ਮਾਰਕੀਟ 'ਚ ਇਹ ਫੋਨ ਅਪ੍ਰੈਲ ਤੋਂ ਵਿਕਰੀ ਲਈ ਆਏਗਾ। ਭਾਰਤ 'ਚ ਇਹ ਕਦੋਂ ਤੱਕ ਆਉਂਦਾ ਹੈ ਇਸ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਫੋਨ ਐਂਡਰਾਇਡ 4.4.4 ਕਿਟਕੈਟ ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। 3ਜੀ ਵਰਜ਼ਨ ਦੇ ਮੁਕਾਬਲੇ ਇਸ ਫੋਨ ਦੇ 4ਜੀ ਵਰਜ਼ਨ 'ਚ ਸਕਰੀਨ ਛੋਟੀ ਹੈ। ਜਿਥੇ ਐਕਸਪੀਰੀਆ ਈ4 (3ਜੀ) 'ਚ 5 ਇੰਚ ਦੀ ਸਕਰੀਨ ਦਿੱਤੀ ਗਈ, ਉਥੇ ਐਕਸਪੀਰੀਆ ਈ4ਜੀ 'ਚ 4.7 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ 'ਚ 2300 ਐਮ.ਏ.ਐਚ ਪਾਵਰ ਦੀ ਬੈਟਰੀ ਦਿੱਤੀ ਗਈ ਹੈ। ਪਹਿਲੇ ਵੈਰੀਐਂਟ ਦੇ ਮੁਕਾਬਲੇ ਇਸ 'ਚ ਵੱਧ ਪਾਵਰਫੁੱਲ ਪ੍ਰੋਸੈਸਰ ਦਿੱਤਾ ਗਿਆ ਹੈ। 1.5 ਗੀਗਾਹਾਰਟਜ਼ ਦਾ ਕਾਵਡਕੋਰ ਪ੍ਰੋਸੈਸਰ ਮਲਟੀਟਾਸਕਿੰਗ ਲਈ 1 ਜੀ.ਬੀ. ਰੈਮ ਦੇ ਨਾਲ ਆਉਂਦਾ ਹੈ। ਇਸ ਫੋਨ 'ਚ 8 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ।
ਨਿਫਟੀ 8683.8 'ਤੇ ਬੰਦ, ਸੈਂਸੈਕਸ 261 ਅੰਕ ਹੇਠਾਂ ਆਇਆ
NEXT STORY