ਨਵੀਂ ਦਿੱਲੀ- ਵਟਸਐਪ ਯੂਜ਼ਰਸ ਲਈ ਵਧੀਆ ਖਬਰ ਹੈ। ਵਟਸਐਪ ਯੂਜ਼ਰਸ ਨੂੰ ਇਕ ਨਵਾਂ ਸਪੋਰਟ ਮਿਲ ਗਿਆ ਹੈ। ਹਾਲ ਹੀ 'ਚ ਲਾਂਚ ਕੀਤੇ ਗਏ ਵਟਸਐਪ ਵੈਬ ਵਰਜ਼ਨ ਪਿਛਲੇ ਮਹੀਨੇ ਲਾਂਚ ਕਰਕੇ ਵਟਸਐਪ ਨੇ ਬਹੁਤ ਚਰਚਾਵਾਂ ਬਟੋਰੀਆਂ। ਇਸ ਸਰਵਿਸ ਜ਼ਰੀਏ ਯੂਜ਼ਰਸ ਕੰਪਿਊਟਰ 'ਤੇ ਵਟਸਐਪ ਵੈਬ ਵਰਜ਼ਨ ਦੀ ਵਰਤੋਂ ਕਰ ਸਕਦੇ ਹਨ। ਸ਼ੁਰੂਆਤ 'ਚ ਵਟਸਐਪ ਵੈਬ ਵਰਜ਼ਨ ਸਿਰਫ ਕਰੋਮ ਬਰਾਊਸਰ ਹੀ ਸਪੋਰਟ ਕਰਦਾ ਸੀ। ਹੁਣ ਕੰਪਨੀ ਨੇ ਦੋ ਨਵੇਂ ਬਰਾਊਸਰ ਮੋਜ਼ਿਲਾ ਅਤੇ ਓਪੇਰਾ ਨੂੰ ਵੀ ਸ਼ਾਮਲ ਕਰ ਦਿੱਤਾ ਹੈ।
ਵਟਸਐਪ ਵੈਬ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਤੁਸੀਂ ਆਪਣੇ ਸਮਾਪਟਫੋਨ 'ਚ ਵਟਸਐਪ ਦਾ ਲੇਟੇਸਟ ਵਰਜ਼ਨ ਦੀ ਵਰਤੋਂ ਕਰ ਰਹੇ ਹੋ। ਇਸ ਲਈ ਮੋਬਾਈਲ 'ਚ ਵਟਸਐਪ ਨੂੰ ਅਪਡੇਟ ਕਰੋ। ਜੇਕਰ ਤੁਹਾਡੇ ਐਂਡਰਾਇਡ ਫੋਨ 'ਚ ਨਵੀਂ ਅਪਡੇਟ ਦਿਖਾਈ ਨਹੀਂ ਦੇ ਰਹੀ ਹੈ ਤਾਂ ਸਿੱਧੇ ਪਲੇ ਸਟੋਰ 'ਚ ਜਾ ਕੇ ਵਟਸਐਪ ਸਰਚ ਕਰੋ ਅਤੇ ਵਟਸਐਪ ਅਪਡੇਟ ਕਰੋ। ਵਟਸਐਪ ਅਪਡੇਟ ਕਰਨ ਦੇ ਬਾਅਦ ਤੁਹਾਨੂੰ ਵਟਸਐਪ ਮੈਨਿਊ 'ਚ ਨਵਾਂ ਆਪਸ਼ਨ ਦਿਖਾਈ ਦੇਵੇਗਾ ਵਟਸਐਪ ਵੈਬ।
ਇਸ ਤਰ੍ਹਾਂ ਚਲਾਈਏ ਵੈਬ ਬਰਾਊਸਰ 'ਤੇ ਵਟਸਐਪ?
- ਬਰਾਊਸਰ 'ਤੇ https://web.whatsapp.com/ ਲਿੰਕ ਨੂੰ ਓਪਨ ਕਰੋ। ਉਥੇ ਤੁਹਾਨੂੰ ਇਕ ਕਿਊ.ਆਰ. ਕੋਡ ਸ਼ੋਅ ਕਰੇਗਾ।
- ਆਪਣੇ ਫੋਨ ਦੇ ਵਟਸਐਪ ਆਪਸ਼ਨ 'ਚ ਜਾ ਕੇ ਵਟਸਐਪ ਵੈਬ ਸਿਲੈਕਟ ਕਰੋ।
- ਵੈਬ ਬਰਾਊਸਰ 'ਤੇ ਦਿੱਤਾ ਗਿਆ ਕਿਊ.ਆਰ. ਕੋਡ ਆਪਣੇ ਮੋਬਾਈਲ ਫੋਨ ਤੋਂ ਸਕੈਨ ਕਰੋ।
- ਇਹ ਕਰਨ ਤੋਂ ਬਾਅਦ ਫੋਨ 'ਤੇ ਮੌਜੂਦ ਵਟਸਐਪ ਹੁਣ ਵਟਸਐਪ ਵੈਬ ਕਲਾਇੰਟ ਦੇ ਨਾਲ ਪੇਅਰ ਹੋ ਗਿਆ ਹੈ।
- ਵਟਸਐਪ ਵੈਬ ਦੀ ਵਰਤੋਂ ਦੌਰਾਨ ਇਹ ਧਿਆਨ ਰੱਖਣਾ ਕਿ ਤੁਹਾਡੇ ਮੋਬਾਈਲ ਦਾ ਇੰਟਰਨੈਟ ਬੰਦ ਨਾ ਹੋਵੇ ਉਸ ਨੂੰ ਚੱਲਦਾ ਰਹਿਣ ਦਿਓ।
ਵਟਸਐਪ ਨੇ ਆਪਣੇ ਬਲਾਗਪੋਸਟ 'ਤੇ ਆਪਣੇ ਲੱਖਾਂ ਯੂਜ਼ਰਸ ਲਈ ਇਸ ਫੀਚਰ ਦਾ ਐਲਾਨ ਕੀਤਾ ਸੀ। ਹਾਲਾਂਕਿ ਇਹ ਸਰਵਿਸ ਸਿਰਫ ਐਂਡਰਾਇਡ, ਵਿੰਡੋਜ਼ ਅਤੇ ਬਲੈਕਬੇਰੀ ਯੂਜ਼ਰਸ ਲਈ ਹੀ ਉਪਲੱਬਧ ਹੈ। ਆਈ.ਓ.ਐਸ. ਯੂਜ਼ਰਸ ਇਸ ਸਰਵਿਸ ਦਾ ਲੁਤਫ ਲੈਣ ਲਈ ਅਜੇ ਇੰਤਜ਼ਾਰ ਕਰਨਾ ਪਵੇਗਾ।
ਬਜਟ ਤੋਂ ਪਹਿਲਾਂ ਬਾਜ਼ਾਰ ਜਸ਼ਨ ਦੇ ਮੂਡ 'ਚ, ਸੈਂਸੈਕਸ 473.47 ਅੰਕ ਉਛਲਿਆ
NEXT STORY