ਨਵੀਂ ਦਿੱਲੀ- ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਨੁਸਾਰ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ.ਪੀ.ਏ.ਸੀ.) ਵਲੋਂ ਸ਼ੁੱਕਰਵਾਰ ਨੂੰ ਜਾਰੀ ਭਾਰਤ ਲਈ ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਵੀਰਵਾਰ ਨੂੰ 59.19 ਡਾਲਰ ਪ੍ਰਤੀ ਬੈਰਲ ਰਹੀ। ਇਹ ਕੀਮਤ ਬੀਤੇ ਕਾਰੋਬਾਰੀ ਦਿਨ ਬੁੱਧਵਾਰ ਨੂੰ 56.71 ਡਾਲਰ ਪ੍ਰਤੀ ਬੈਰਲ ਸੀ।
ਰੁਪਏ ਦੇ ਸੰਦਰਭ 'ਚ ਕੱਚੇ ਤੇਲ ਦੀਆਂ ਕੀਮਤਾਂ ਵੀਰਵਾਰ ਨੂੰ 3,666.23 ਰੁਪਏ ਪ੍ਰਤੀ ਬੈਰਲ ਹੋ ਗਈਆਂ, ਜੋ ਬੁੱਧਵਾਰ ਨੂੰ 3,518.86 ਰੁਪਏ ਪ੍ਰਤੀ ਬੈਰਲ ਸਨ। ਸਮੀਖਿਆ ਅਧੀਨ ਮਿਆਦ 'ਚ ਭਾਰਤੀ ਕਰੰਸੀ 'ਚ ਤੇਲ ਮੁੱਲ 'ਚ ਤੇਜ਼ੀ ਦਰਜ ਕੀਤੀ ਗਈ। ਵੀਰਵਾਰ ਨੂੰ ਰੁਪਏ/ਡਾਲਰ ਦੀ ਵਟਾਂਦਰਾ ਦਰ 61.94 ਰੁਪਏ ਪ੍ਰਤੀ ਡਾਲਰ ਰਹੀ। ਬੀਤੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਇਹ ਦਰ 62.05 ਰੁਪਏ ਪ੍ਰਤੀ ਡਾਲਰ ਸੀ।
ਸੈਮਸੰਗ ਲੈ ਕੇ ਆਇਆ 12 ਭਾਸ਼ਾਵਾਂ ਵਾਲਾ ਐਂਡਰਾਇਡ ਸਮਾਰਟਫੋਨ
NEXT STORY