ਨਵੀਂ ਦਿੱਲੀ- ਮੋਬਾਈਲ ਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਇਕ ਵੱਡੀ ਖਬਰ ਹੈ। ਆਉਂਦੀ 3 ਮਈ ਤੋਂ ਤੁਸੀਂ ਦੇਸ਼ ਭਰ 'ਚ ਆਪਣੇ ਫੋਨ ਦੀ ਇਸਤੇਮਾਲ ਕਰ ਸਕਦੇ ਹੋ ਪਰ ਰੋਮਿੰਗ ਚਾਰਜਿਸ ਨਹੀਂ ਦੇਣੇ ਪੈਣਗੇ। ਆਪ੍ਰੇਟਰ ਕੋਈ ਵੀ ਹੋਵੇ, ਤੁਹਾਡਾ ਫੋਨ ਕੰਮ ਕਰਦਾ ਰਹੇਗਾ। ਅਸਲ 'ਚ ਬੁੱਧਵਾਰ ਨੂੰ ਟ੍ਰਾਈ ਨੇ ਇਕ ਬਿਆਨ 'ਚ ਕਿਹਾ ਹੈ ਕਿ ਉਸ ਨੇ ਟੈਲੀਕਮਿਊਨੀਕੇਸ਼ਨ ਮੋਬਾਈਲ ਨੰਬਰ ਪੋਰਟੀਬਲਿਟੀ (ਐਮ.ਐਨ.ਪੀ.) ਦੇ ਲਈ ਆਦੇਸ਼ ਜਾਰੀ ਕੀਤਾ ਹੈ।
ਇਹ 3 ਮਈ, 2015 ਤੋਂ ਪੂਰੇ ਦੇਸ਼ 'ਚ ਲਾਗੂ ਹੋਵੇਗਾ। ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਸੰਸਥਾ ਕਮਿਸ਼ਨ ਨੇ ਪਿਛਲੇ ਜੂਨ 'ਚ ਐਮ.ਐਨ.ਪੀ. ਨੂੰ ਹਰੀ ਝੰਡੀ ਦਿਖਾ ਦਿੱਤੀ ਸੀ। ਇਸ ਦੇ ਤਹਿਤ ਕਿਸੇ ਵੀ ਮੋਬਾਈਲ ਯੂਜ਼ਰ ਨੂੰ ਦੇਸ਼ ਭਰ ਵਿਚ ਆਪਣਾ ਮੋਬਾਈਲ ਨੰਬਰ ਰੱਖਣ ਦੀ ਇਜਾਜ਼ਤ ਹੈ। ਉਸ ਨੂੰ ਦੂਜੇ ਸ਼ਹਿਰ ਜਾਂ ਸਰਕਲ 'ਚ ਜਾ ਕੇ ਆਪਣਾ ਮੋਬਾਈਲ ਨੰਬਰ ਬਦਲਣ ਦੀ ਲੋੜ ਨਹੀਂ ਪਵੇਗੀ।
ਮਜ਼ਬੂਤੀ ਦੇ ਬਾਅਦ ਲੁੜਕਿਆ ਰੁਪਿਆ
NEXT STORY