ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਤਲੀ 2015-16 ਦਾ ਬਜਟ ਪੇਸ਼ ਕਰ ਰਹੇ ਹਨ। ਆਮ ਬਜਟ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਜਟ ਐੱਨ. ਡੀ. ਏ. ਸਰਕਾਰ ਦਾ ਪਹਿਲਾ ਪੂਰਨ ਬਜਟ ਹੋਵੇਗਾ। ਚਰਚਾ ਹੈ ਕਿ ਸਰਕਾਰ ਬਜਟ 'ਚ ਆਮ ਆਦਮੀ ਮੁਤਾਬਕ ਹੀ ਹੋਵੇਗਾ। ਮਹਿੰਗਾਈ ਵਧੇਗੀ ਜਾਂ ਘੱਟੇਗੀ ਇਹ ਤਾਂ ਬਾਅਦ 'ਚ ਪਤਾ ਲੱਗੇਗਾ ਪਰ ਜੇਤਲੀ ਨੇ ਪਿੰਡ ਵਾਸੀਆਂ ਨੂੰ ਬੜੀ ਵੱਡੀ ਸਹੂਲਤ ਦਿੱਤੀ ਹੈ।
ਉਨ੍ਹਾਂ ਕਿਹਾ ਹੈ ਕਿ 2022 ਤੱਕ 20 ਹਜ਼ਾਰ ਪਿੰਡਾਂ ਤੱਕ ਬਿਜਲੀ ਪਹੁੰਚਾਈਆ ਜਾਵੇਗੀ। ਹਰ ਪਿੰਡ 'ਚ ਸਿਹਤਮੰਦ ਸੇਵਾ ਪਹੁੰਚਾਈ ਜਾਵੇਗੀ। ਹਰ ਪਰਿਵਾਰ ਤੋਂ 1 ਮੈਂਬਰ ਨੂੰ ਰੋਜ਼ਗਾਰ ਮਿਲੇਗਾ। 2022 ਤੱਕ 2 ਕਰੋੜ ਘਰਾਂ ਦੀ ਜ਼ਰੂਰਤ ਹੈ।
ਜੰਮੂ 'ਚ ਹਿਜਬੁਲ ਮੁਜਾਹੀਦੀਨ ਦੇ 2 ਅੱਤਵਾਦੀ ਢੇਰ
NEXT STORY