ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਅਭਿਨੇਤਰੀ ਬਣੀ ਸੰਨੀ ਲਿਓਨ ਆਪਣੀ ਆਉਣ ਵਾਲੀ ਫਿਲਮ 'ਏਕ ਪਹੇਲੀ ਲੀਲਾ' ਕਾਰਨ ਕਾਫੀ ਸੁਰਖੀਆਂ ਵਿੱਚ ਛਾਈ ਹੋਈ ਹੈ। ਇਸ ਫਿਲਮ ਵਿੱਚ ਸੰਨੀ ਲਿਓਨ ਨੇ ਕਾਫੀ ਬੋਲਡ ਸੀਨਜ਼ ਦਿੱਤੇ ਹਨ। ਹੁਣ ਸੰਨੀ ਦੀ ਇਸ ਫਿਲਮ ਨਾਲ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂ ਨਿਗਮ ਦਾ ਨਾਂ ਵੀ ਜੁੜ ਗਿਆ ਹੈ। ਸੋਨੂ ਦੇ ਇਕ ਸੁਪਰਹਿੱਟ ਗਾਣੇ ਨੂੰ ਸੰਨੀ ਦੀ ਫਿਲਮ ਦਾ ਹਿੱਸਾ ਬਣਾਇਆ ਗਿਆ ਹੈ।
ਸਾਲ 1999 ਵਿੱਚ ਸੋਨੂ ਦਾ ਗਾਣਾ 'ਦੀਵਾਨਾ ਤੇਰਾ' ਨੇ ਬਹੁਤ ਹੀ ਧੂਮ ਮਚਾਈ ਸੀ। ਇਕ ਵਾਰੀ ਫਿਰ ਤੋਂ ਇਹ ਗਾਣਾ ਸੰਨੀ ਦੀ ਇਸ ਫਿਲਮ ਵਿੱਚ ਧੂਮ ਮਚਾਉਣ ਲਈ ਤਿਆਰ ਹੈ। ਜਾਣਕਾਰੀ ਮੁਤਾਬਕ ਸੰਨੀ ਦੀ ਫਿਲਮ 'ਏਕ ਪਹੇਲੀ ਲੀਲਾ' ਵਿੱਚ ਇਸ ਗਾਣੇ ਦੇ ਵਰਜ਼ਨ ਨੂੰ ਢਾਲਿਆ ਜਾਵੇਗਾ ਅਤੇ ਇਸ ਗਾਣੇ ਅਰੀਜੀਤ ਸਿੰਘ ਆਵਾਜ਼ ਦੇਣਗੇ। ਇਹ ਗਾਣਾ ਸੰਨੀ ਅਤੇ ਜੈ ਭਾਨੁਸ਼ਾਲੀ 'ਤੇ ਫਿਲਮਾਇਆ ਜਾਵੇਗਾ, ਜਿਸ ਨੂੰ ਮੀਤ ਬਰਦਰਜ਼ ਕੰਪੋਜ਼ ਕਰਨਗੇ। ਜੈ ਅਨੁਸਾਰ ਇਹ ਗਾਣਾ ਫਿਲਮ ਦੀ ਸ਼ੁਰੂਆਤ ਵਿੱਚ ਆਵੇਗਾ। ਉਂਝ ਪਹਿਲਾਂ ਜੈ ਭਾਨੁਸ਼ਾਲੀ ਅਤੇ ਸੁਰਵੀਨ ਚਾਵਲਾ 'ਤੇ 'ਹੇਟ ਸਟੋਰੀ 2' ਵਿੱਚ ਇਕ ਪੁਰਾਣਾ ਗਾਣਾ 'ਆਜ ਫਿਰ ਤੁਮ ਪੇ ਪਿਆਰ ਆਇਆ ਹੈ' ਦਾ ਲੇਟੈਸਟ ਵਰਜ਼ਨ ਫਿਲਮਾਇਆ ਗਿਆ ਸੀ ਜਿਹੜਾ ਕਿ ਸੁਪਰਹਿੱਟ ਸਾਬਤ ਹੋਇਆ ਸੀ। ਕੀ ਸੋਨੂ ਦੇ ਗਾਣੇ 'ਤੇ ਜੈ ਭਾਨੁਸ਼ਾਲੀ ਅਤੇ ਅਰੀਜੀਤ ਦੀ ਜੁਗਲਬੰਦੀ ਸੰਨੀ ਲਿਓਨ ਦੀ ਫਿਲਮ ਵਿੱਚ ਵੀ ਉਹ ਹੀ ਜਾਦੂ ਦਿਖਾ ਸਕੇਗੀ ਜਾਂ ਨਹੀਂ, ਇਹ ਤਾਂ ਗਾਣਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਤਸਵੀਰਾਂ 'ਚ ਦੇਖੋ ਬਿਪਾਸ਼ਾ ਦਾ ਹੌਟ ਇੰਸਟਾਗ੍ਰਾਮ
NEXT STORY