ਮੁੰਬਈ- ਹਾਲ ਹੀ ਰਿਲੀਜ਼ ਫਿਲਮ 'ਬਦਲਾਪੁਰ' ਦੇ ਨਿਰਮਾਤਾ ਦਿਨੇਸ਼ ਵਿਜਾਨ ਵਧੀਆ ਮਹਿਸੂਸ ਕਰ ਰਹੇ ਹਨ ਕਿ ਨਾ ਸਿਰਫ ਫਿਲਮ ਨੂੰ ਸਗੋਂ ਅਭਿਨੇਤਾ ਵਰੁਣ ਧਵਨ ਨੂੰ ਫਿਲਮ 'ਚ ਉਨ੍ਹਾਂ ਦੇ ਨਵੇਂ ਅਵਤਾਰ ਲਈ ਬਹੁਤ ਪ੍ਰਸ਼ੰਸ਼ਾ ਮਿਲੀ ਹੈ। ਦਿਨੇਸ਼ ਬਹੁਤ ਖੁਸ਼ ਹਨ ਕਿ ਵਰੁਣ ਨੇ ਫਿਲਮ 'ਚ ਰਘੁ ਦੇ ਮੁਸ਼ਕਿਲ ਅਤੇ ਚੁਣੌਤੀਪੂਰਣ ਕਿਰਦਾਰ ਨੂੰ ਬਹੁਤ ਹੀ ਪ੍ਰਭਾਵੀ ਢੰਗ ਨਾਲ ਨਿਭਾਇਆ। ਦਿਨੇਸ਼ ਨੇ 'ਬਦਲਾਪੁਰ' ਦੀ ਸਫਲਤਾ ਦੇ ਜਸ਼ਨ 'ਚ ਦਿੱਤੀ ਗਈ ਪਾਰਟੀ 'ਚ ਸ਼ੁੱਕਰਵਾਰ ਨੂੰ ਕਿਹਾ, 'ਰਘੁ ਦਾ ਕਿਰਦਾਰ ਨਿਭਾਉਣਾ ਕਾਫੀ ਮੁਸ਼ਕਿਲ ਸੀ ਕਿਉਂਕਿ ਉਹ ਜ਼ਿਆਦਾ ਕੁਝ ਨਹੀਂ ਕਰਦਾ, ਸਿਰਫ ਆਪਣੀਆਂ ਅੱਖਾਂ ਨਾਲ ਸਭ ਕਹਿ ਦਿੰਦਾ ਹੈ ਅਤੇ ਹੱਸਦਾ ਬਹੁਤ ਘੱਟ ਹੈ। ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਚੁਣੌਤੀਪੂਰਣ ਅਤੇ ਮੁਸ਼ਕਿਲ ਭੂਮਿਕਾ ਸੀ।''
ਉਨ੍ਹਾਂ ਨੇ ਕਿਹਾ, ''ਵਰੁਣ ਨੇ ਇਸ ਕਿਰਦਾਰ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ।'' ਸ਼੍ਰੀਰਾਮ ਰਾਘਵਨ ਦੀ 'ਬਦਲਾਪੁਰ' ਬਦਲੇ ਦੀ ਭਾਵਨਾ 'ਤੇ ਅਧਾਰਿਤ ਗੰਭੀਰ ਫਿਲਮ ਹੈ ਜਿਸ 'ਚ ਵਰੁਣ ਤੋਂ ਇਲਾਵਾ ਨਵਾਜੁਦੀ ਸਿੱਦਕੀ, ਹੁਮਾ ਕੁਰੈਸ਼ੀ ਅਤੇ ਯਾਮੀ ਗੌਤਮ ਨੇ ਕੰਮ ਕੀਤਾ ਹੈ। ਫਿਲਮ 20 ਫਰਵਰੀ ਨੂੰ ਰਿਲੀਜ਼ ਹੋਈ ਹੈ।
OMG! ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੂੰ ਹੋਇਆ ਸਵਾਈਨ ਫਲੂ (ਦੇਖੋ ਤਸਵੀਰਾਂ)
NEXT STORY