ਮੁੰਬਈ- ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਬਾਰੇ ਖਬਰ ਮਿਲੀ ਹੈ ਉਸ ਨੂੰ ਸਵਾਈਨ ਫਲੂ ਹੋ ਗਿਆ ਹੈ। ਸੋਨਮ ਦੀ ਮੈਡੀਕਲ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਇਸੇ ਕਾਰਨ ਸੋਨਮ ਨੂੰ ਰਾਜਕੋਟ ਦੇ ਸਟਰਲਿੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਫਿਲਹਾਲ ਸੋਨਮ ਕਪੂਰ ਖਤਰੇ 'ਚੋਂ ਬਾਹਰ ਹੈ ਪਰ ਇਸ ਦੀ ਰਿਪੋਰਟ ਅੱਜ ਸ਼ਾਮ 5 ਵਜੇ ਤੱਕ ਮਿਲੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਇਨ੍ਹੀਂ ਦਿਨੀਂ ਸਵਾਈਨ ਫਲੂ ਨਾਲ ਕਾਫੀ ਮੌਤਾਂ ਹੋ ਰਹੀਆਂ ਹਨ। ਇਸ ਬੀਮਾਰੀ ਨਾਲ 15 ਹਜ਼ਾਰ ਲੋਕ ਪੀੜਤ ਹਨ।
ਸੰਨੀ ਲਿਓਨ ਦੀ ਲੀਲਾ 'ਚ ਇਹ ਕੀ ਕਰਨ ਜਾ ਰਹੇ ਹਨ ਸੋਨੂੰ ਨਿਗਮ (ਦੇਖੋ ਤਸਵੀਰਾਂ)
NEXT STORY