ਬੁਢਲਾਡਾ— ਸਥਾਨਕ ਸ਼ਹਿਰ ਦੇ ਭੀਖੀ ਰੋਡ ਉਪਰ ਨਰਮੇ ਦੀ ਬੋਲੀ ਨਾ ਹੋਣ ਕਾਰਨ ਅੱਜ ਕਿਸਾਨਾਂ ਨੇ ਜਾਮ ਲਗਾ ਕੇ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਨੇ ਦੋਸ਼ ਲਾਇਆ ਕਿ ਨਰਮੇ ਦੇ ਵਪਾਰੀਆ ਵਲੋਂ ਜਿੱਥੇ ਖੱਜਲ ਖੁਆਰ ਕੀਤਾ ਜਾ ਰਿਹਾ ਉਥੇ ਕਿਸਾਨਾਂ ਦੀ ਚਿੱਟੇ ਦਿਨੀਂ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਪਾਰੀਆਂ ਨਾਲ ਮਿਲ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਇਸ ਮੌਕੇ 'ਤੇ ਐਸ.ਐਚ.ਓ ਸਿਟੀ ਬੁਢਲਾਡਾ ਇੰਸਪੈਕਟਰ ਜਸਵੀਰ ਸਿੰਘ ਨੇ ਕਿਸਾਨਾਂ ਨੂੰ ਸ਼ਾਂਤ ਕਰਦਿਆ ਪ੍ਰਸ਼ਾਸ਼ਨ ਨਾਲ ਗੱਲਬਾਤ ਕਰਨ ਦਾ ਭਰੋਸਾ ਦੇਣ ਤੇ ਕਿਸਾਨਾਂ ਨੇ ਜਾਮ ਖੋਲ ਦਿੱਤਾ।
ਨਸ਼ੀਲੇ ਪਦਾਰਥਾਂ ਸਣੇ 2 ਅੜਿੱਕੇ
NEXT STORY