ਸੁਨਾਮ (ਬਾਂਸਲ)- ਸ਼ਹਿਰੀ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 13 ਬੋਤਲਾਂ ਸ਼ਰਾਬ ਠੇਕਾ ਦੇਸੀ ਅਤੇ 35 ਸ਼ੀਸ਼ੀਆਂ ਰੈਕਸਕੌਫ਼ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਜਗਤਾਰ ਸਿੰਘ ਨੇ ਸਣੇ ਪੁਲਸ ਪਾਰਟੀ ਗਸ਼ਤ ਦੌਰਾਨ ਪੰਚਾਇਤ ਊਧਮ ਸਿੰਘ ਨਗਰ ਸੁਨਾਮ ਵਿਚ ਇਕ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ 13 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ। ਫੜੇ ਗਏ ਵਿਅਕਤੀ ਦੀ ਪਛਾਣ ਕ੍ਰਿਸ਼ਨ ਕੁਮਾਰ ਵਾਸੀ ਵਾਰਡ ਨੰ. 22 ਸੁਨਾਮ ਵਜੋਂ ਹੋਈ।
ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਗਸ਼ਤ ਦੌਰਾਨ ਗੰਦੇ ਖੂਹ ਕੋਲ ਇਕ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਦੇ ਕਬਜ਼ੇ 'ਚੋਂ ਨਸ਼ੀਲੀ ਦਵਾਈ ਰੈਕਸਕੌਫ਼ ਦੀਆਂ 35 ਸ਼ੀਸ਼ੀਆਂ ਬਰਾਮਦ ਕੀਤੀਆਂ। ਫੜੇ ਗਏ ਵਿਅਕਤੀ ਦੀ ਪਛਾਣ ਵਿੱਕੀ ਵਾਸੀ ਵਾਰਡ ਨੰ. 121 ਸੁਨਾਮ ਵਜੋਂ ਹੋਈ। ਇਸ ਸਬੰਧੀ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ।
ਡਾਕਟਰ ਦੀ ਸਲਾਹ ਬਿਨਾਂ ਦਵਾਈ ਖਾਣਾ ਹੋ ਸਕਦੈ ਖਤਰਨਾਕ, ਜਾਣੋ ਕਿਉਂ?
NEXT STORY