ਚੰਡੀਗੜ੍ਹ : ਇਕ ਵਾਰ ਫਿਰ ਰਿਸ਼ਤਿਆਂ ਦੀਆਂ ਉਸ ਵੇਲੇ ਧੱਜੀਆਂ ਉੱਡ ਗਈਆਂ ਜਦੋਂ ਇਕ ਚਚੇਰੇ ਭਰਾ ਨੇ ਮਾਮੂਲੀ ਜਿਹੀ ਗੱਲ 'ਤੇ ਹੀ ਆਪਣੇ ਚਾਚੇ ਅਤੇ ਉਸ ਦੇ ਦੋ ਬੇਟਿਆਂ ਦਾ ਕਤਲ ਕਰ ਦਿੱਤਾ। ਦਿਲ ਕੰਬਾ ਦੇਣ ਵਾਲੀ ਇਹ ਵਾਰਦਾਤ ਦਿੱਲੀ ਹਰਿਆਣਾ ਬਾਰਡਰ ਦੇ ਨੇੜੇ ਬਹਾਦਰਗੜ੍ਹ 'ਚ ਪੈਂਦੇ ਪਿੰਡ ਸਿੱਧੀਪੁਰ ਦੀ ਹੈ। ਦੋਸ਼ੀ ਨੇ ਪਹਿਲਾਂ ਤਾਂ ਤਿੰਨਾਂ ਨੂੰ ਗੋਲੀਆਂ ਮਾਰੀਆਂ ਅਤੇ ਫਿਰ ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਹੀ ਆਪਣੀ ਗੱਡੀ 'ਚ ਲੈ ਕੇ ਫਰਾਰ ਹੋ ਗਿਆ। ਵਾਰਦਾਤ ਸ਼ੁੱਕਰਵਾਰ ਰਾਤ ਲਗਭਗ 11.30 ਵਜੇ ਦੀ ਹੈ। ਸ਼ਨੀਵਾਰ ਸਵੇਰੇ ਪੁਲਸ ਨੇ ਨਾਹਰਾ ਪਿੰਡ 'ਚ ਨਹਿਰ ਦੇ ਕੋਲ ਦੋ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ। ਤੀਸਰੀ ਦੀ ਭਾਲ ਜਾਰੀ ਹੈ। ਇਸ ਕਤਲ ਕਾਂਡ ਵਿਚ ਪੁਲਸ ਨੇ ਅੱਠ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਉਕਤ ਵਿਵਾਦ ਪਾਣੀ ਦੇ ਕੁਨੈਕਸ਼ਨ ਨੂੰ ਲੈ ਕੇ ਖੜ੍ਹਾ ਹੋਇਆ ਸੀ। ਰਾਮਫਲ ਨੇ ਘਰ ਦੇ ਬਾਹਰ ਪਾਣੀ ਦੇ ਕੁਨੈਕਸ਼ਨ ਲਈ ਟੋਇਆ ਪੁਟਵਾਇਆ ਸੀ ਜਿਸ 'ਤੇ ਚਚੇਰੇ ਭਰਾ ਨਾਲ ਵਿਵਾਦ ਹੋ ਗਿਆ। ਜਿਸ ਤੋਂ ਚਚੇਰੇ ਭਰਾ ਦੇ ਬੇਟਿਆਂ ਨਾਲ ਤਿੰਨਾਂ ਨੂੰ ਗੋਲੀ ਮਾਰ ਦਿੱਤੀ। ਪੁਲਸ ਨੇ ਦੋ ਲਾਸ਼ਾਂ ਨੂੰ ਬਰਾਮਦ ਕਰ ਲਿਆ ਹੈ ਜਦਕਿ ਤੀਜੀ ਦੀ ਭਾਲ ਜਾਰੀ ਹੈ।
ਜੇਕਰ ਕੋਈ ਅਜਨਬੀ ਲੜਕੀ ਫੇਸਬੁੱਕ 'ਤੇ ਤੁਹਾਡੀ ਹੈ ਦੋਸਤ ਤਾਂ ਹੋ ਜਾਵੋ ਸਾਵਧਾਨ!
NEXT STORY