ਚੰਡੀਗੜ੍ਹ (ਸੁਸ਼ੀਲ) - ਫੇਸਬੁੱਕ 'ਤੇ ਦੋਸਤੀ ਕਰਕੇ ਲੜਕੀਆਂ ਨੇ ਮਜਬੂਰੀ ਦੱਸ ਕੇ ਸੈਕਟਰ-44 ਨਿਵਾਸੀ ਤੋਂ ਸਾਢੇ 3 ਲੱਖ ਰੁਪਏ ਠੱਗ ਲਏ ਹਨ। ਲੜਕਾ ਵੀ ਲੜਕੀਆਂ ਦੀਆਂ ਗੱਲਾਂ 'ਚ ਆਉਂਦਾ ਰਿਹਾ ਤੇ ਉਨ੍ਹਾਂ ਦੇ ਖਾਤੇ 'ਚ ਪੈਸੇ ਜਮ੍ਹਾ ਕਰਵਾਉਂਦਾ ਰਿਹਾ। ਸੈਕਟਰ-44 ਨਿਵਾਸੀ ਹਰੀਨਾਥ ਪਾਂਡੇ ਨੂੰ ਜਦ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ। ਸਾਈਬਰ ਸੈੱਲ ਨੇ ਜਾਂਚ ਮਗਰੋਂ ਸੈਕਟਰ-34 ਪੁਲਸ ਕੋਲ ਮਾਮਲਾ ਦਰਜ ਕਰਵਾ ਦਿੱਤਾ। ਸੈਕਟਰ-44 ਨਿਵਾਸੀ ਹਰੀਨਾਥ ਪਾਂਡੇ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੀ ਦੋਸਤੀ ਫੇਸਬੁੱਕ 'ਤੇ 2 ਲੜਕੀਆਂ ਨਾਲ ਹੋਈ ਸੀ। ਕੁਮੈਂਟ 'ਚ ਇਹ ਦੋਸਤੀ ਚੈਟਿੰਗ ਵਿਚ ਬਦਲ ਗਈ। ਚੈਟਿੰਗ ਹੁੰਦੇ-ਹੁੰਦੇ ਦੋਸ਼ੀ ਲੜਕੀਆਂ ਨੇ ਹਰੀਨਾਥ ਨੂੰ ਠੱਗਣਾ ਸ਼ੁਰੂ ਕਰ ਦਿੱਤਾ। ਦੋਸ਼ੀ ਲੜਕੀਆਂ ਆਪਣੀ ਮਜਬੂਰੀ ਦੱਸ ਕੇ ਕਦੇ ਇਲਾਜ ਦੇ ਨਾਂ 'ਤੇ ਤੇ ਕਦੇ ਜਿਊਲਰੀ ਗੁੰਮ ਹੋਣ 'ਤੇ ਘਰ ਵਾਲਿਆਂ ਦੇ ਡਰ ਦੇ ਨਾਂ 'ਤੇ ਉਸ ਤੋਂ ਪੈਸੇ ਠੱਗਦੀਆਂ ਗਈਆਂ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਲੜਕੀਆਂ ਨੇ ਹੌਲੀ-ਹੌਲੀ ਉਸ ਤੋਂ ਸਾਢੇ 3 ਲੱਖ ਰੁਪਏ ਠੱਗ ਲਏ। ਬਾਅਦ ਵਿਚ ਲੜਕੀਆਂ ਫੇਸਬੁੱਕ 'ਤੇ ਗਾਇਬ ਹੋ ਗਈਆਂ। ਸਾਈਬਰ ਸੈੱਲ ਨੇ ਮਾਮਲਾ ਦਰਜ ਕਰਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨਰਮੇ ਦੀ ਬੋਲੀ ਨਾ ਹੋਣ ਕਾਰਨ ਕਿਸਾਨਾਂ ਲਾਇਆ ਧਰਨਾ
NEXT STORY