ਬਟਾਲਾ (ਸੈਂਡੀ)- ਐਤਵਾਰ ਨੂੰ ਸਥਾਨਕ ਕਸਬਾ ਅਲੀਵਾਲ ਦੇ ਨਜ਼ਦੀਕ ਪਿੰਡ ਰਿਆਲੀ ਵਿਖੇ ਇਕ ਨੌਜਵਾਨ ਨੇ ਕਮਰੇ ਵਿਚ ਫਾਹ ਲੈ ਕੇ ਆਪÎਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਲੀਵਾਲ ਦੇ ਐਸ. ਐਚ. ਓ ਜਸਵੰਤ ਸਿੰਘ ਅਤੇ ਏ. ਐਸ. ਆਈ. ਅਮਰਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪਿੰਡ ਰਿਆਲੀ ਦੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਦੀਪ ਸਿੰਘ ਜਿਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਸੀ ਅਤੇ ਇਹ ਘਰ ਵਿਚ ਇਕੱਲਾ ਹੀ ਰਹਿੰਦਾ ਸੀ ਤਾਂ ਪਿਛਲੇ ਲਗਭਗ ਇਕ ਹਫ਼ਤਾ ਪਹਿਲਾਂ ਇਸ ਨੇ ਕਮਰੇ ਵਿਚ ਫਾਹ ਲੈ ਲਿਆ ਸੀ ਅਤੇ ਬੀਤੇ ਕੱਲ ਜਦ ਬਿਜਲੀ ਵਾਲੇ ਇਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਦੇਖਿਆ ਕਿ ਕਮਰੇ ਵਿਚ ਬਹੁਤ ਬਦਬੂ ਆ ਰਹੀ ਹੈ ਤਾਂ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਨੂੰ ਇਸ ਸਬੰਧੀ ਦੱਸਿਆ ਅਤੇ ਤੁਰੰਤ ਇਸ ਦੀ ਸੁਚਨਾ ਸਾਨੂੰ ਦਿੱਤੀ।
ਜਿਸ ਤੋਂ ਬਾਅਦ ਅਸੀ ਤੁਰੰਤ ਮੌਕੇ 'ਤੇ ਪਹੁੰਚ ਕੇ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਕਿ ਗੁਰਪ੍ਰੀਤ ਸਿੰਘ ਨੇ ਫਾਹਾ ਲਿਆ ਹੋਇਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਐਸ. ਐਚ. ਓ ਨੇ ਦੱਸਿਆ ਕਿ ਲਾਸ਼ ਦੇਖਣ ਤੋਂ ਪਤਾ ਲੱਗਦਾ ਹੈ, ਕਿ ਇਸ ਨੇ ਕਰੀਬ ਇਕ ਹਫ਼ਤਾ ਪਹਿਲਾ ਫਾਹ ਲੈ ਕੇ ਆਤਮ ਹੱਤਿਆ ਕੀਤੀ ਸੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਲਈ ਭੇਜ ਦਿੱਤਾ ਅਤੇ ਮ੍ਰਿਤਕ ਦੀ ਭੈਣ ਸਤਨਾਮ ਕੌਰ ਦੇ ਬਿਆਨਾ ਤੇ 174 ਦੀ ਕਾਰਵਾਈ ਕਰ ਦਿੱਤੀ ਹੈ।
ਯੂਥ ਕਾਂਗਰਸ ਦੀ ਗੁੱਟਬਾਜ਼ੀ ਖੁੱਲ੍ਹ ਕੇ ਆਈ ਸਾਹਮਣੇ
NEXT STORY