ਬਟਾਲਾ (ਬੇਰੀ)-ਸ਼ਨੀਵਾਰ ਨੂੰ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਆਮ ਬਜਟ ਨੂੰ ਲੈ ਕੇ ਜਿਥੇ ਵੱਖ-ਵੱਖ ਪ੍ਰਤੀਕਰਮਾ ਦਾ ਦੌਰ ਗਰਮ ਸੀ, ਉਥੇ ਹੀ ਬਜਟ ਦੇ ਖਿਲਾਫ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ ਕਿਉਂਕਿ ਇਸ ਬਜਟ ਵਿਚ ਗਰੀਬ ਪਰਿਵਾਰਾਂ ਲਈ ਕੁਝ ਖਾਸ ਨਹੀਂ ਹੈ ਜਦਕਿ ਇਸ ਬਜਟ ਦਾ ਪੂਰਾ ਲਾਭ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਸ਼ਹਿਰ ਦੇ ਸਮਾਜ ਸੇਵੀਆਂ, ਸਿਆਸਤਦਾਨਾਂ ਤੇ ਇੰਡਸਟਰੀ ਨਾਲ ਜੁੜੇ ਬੁੱਧੀਜੀਵੀਆਂ ਭਾਰਤ ਭੂਸ਼ਣ, ਰਮੇਸ਼ ਵਰਮਾ, ਵਰਿੰਦਰ ਸ਼ਰਮਾ, ਨਵਲ ਮਲਹੋਤਰਾ, ਰਵਿੰਦਰ ਸ਼ਰਮਾ, ਮਨਜੀਤ ਸਿੰਘ ਹੰਸਪਾਲ, ਸੁਖਪਾਲ ਸਿੰਘ ਲਾਲੀ, ਵੀ. ਐੱਮ. ਗੋਇਲ, ਵਿਜੇ ਪ੍ਰਭਾਕਰ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਸਭ ਤੋਂ ਪਹਿਲਾਂ ਸਰਵਿਸ ਟੈਕਸ 'ਚ ਹੋਏ ਵਾਧੇ 'ਤੇ ਆਪਣਾ ਗੁੱਸਾ ਪ੍ਰਗਟਾਇਆ ਅਤੇ ਕਿਹਾ ਕਿ 12 ਫੀਸਦੀ ਤੋਂ ਲੈ ਕੇ ਸਰਵਿਸ ਟੈਕਸ 14 ਫੀਸਦੀ ਕਰਨਾ ਕੇਂਦਰ ਸਰਕਾਰ ਦਾ ਇਕ ਮੰਦਭਾਗਾ ਫੈਸਲਾ ਹੈ, ਜਿਸ ਨਾਲ ਖਾਣ ਦਾ ਸਾਮਾਨ, ਦਵਾਈਆਂ, ਕੰਪਿਊਟਰ, ਲੈਪਟਾਪ, ਮੋਬਾਈਲ ਫੋਨ, ਮਕਾਨ ਲੈਣਾ, ਸਾਈਬਰ ਕੈਫੇ ਜਾਣਾ, ਕ੍ਰੈਡਿਟ/ਡੈਬਿਟ ਕਾਰਡ ਦਾ ਭੁਗਤਾਨ, ਜਿਮ ਜਾਣਾ, ਬਿਊਟੀ ਪਾਰਲਰ ਜਾਣਾ, ਟੈਲੀਫੋਨ, ਬਿਜਲੀ ਤੇ ਮੋਬਾਈਲ ਬਿੱਲ, ਰੇਲ/ਬੱਸ ਟਿਕਟ ਦੇ ਨਾਲ-ਨਾਲ ਹੋਰ ਕਈ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ, ਜਿਸਦੀ ਮਾਰ ਆਮ ਮੱਧਵਰਗੀ ਪਰਿਵਾਰ ਨੂੰ ਪਵੇਗੀ।
ਉਨ੍ਹਾਂ ਕਿਹਾ ਕਿ ਬਜਟ ਦੇ ਨਾਲ ਹੀ ਮੋਦੀ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੇ ਭਾਅ ਲਗਭਗ 3-3 ਰੁਪਏ ਪ੍ਰਤੀ ਲੀਟਰ ਵਧਾਏ ਜਾਣ ਨਾਲ ਆਮ ਵਿਅਕਤੀ ਦਾ ਲੱਕ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਇਨਕਮ ਟੈਕਸ ਛੂਟ ਦੀ ਸੀਮਾ ਵੀ ਨਹੀਂ ਵਧਾਈ ਗਈ। ਜੋ ਕਾਰਪੋਰੇਟ ਟੈਕਸ ਵਿਚ ਪੰਜ ਫੀਸਦੀ ਦੀ ਕਟੌਤੀ ਕੇਂਦਰ ਸਰਕਾਰ ਵਲੋਂ ਕੀਤੀ ਗਈ ਹੈ, ਉਹ ਸਿੱਧਾ-ਸਿੱਧਾ ਵੱਡੀਆਂ ਕੰਪਨੀਆਂ ਨੂੰ ਭਾਰੀ ਲਾਭ ਦੇਣ ਲਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਪਹਿਲਾ ਬਜਟ ਆਮ ਜਨਤਾ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰਿਆ।
ਨਸ਼ੀਲੀਆਂ ਵਸਤੂਆਂ ਸਣੇ ਦੋਸ਼ੀ ਚੜ੍ਹਿਆ ਪੁਲਸ ਹੱਥੇ
NEXT STORY