ਐਵਾਰਡ ਜੇਤੂ ਰਿੱਕੀ ਹਰੂਨਾ ਕਰ ਦਿੱਤੀ ਗਈ ਸੀ ਬਰਖਾਸਤ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਸ਼ਾਹੀ ਪਰਿਵਾਰ ਦੀ ਨੂੰਹ ਕੇਟ ਮਿਡਲਟਨ ਦੀ ਹਿਫ਼ਾਜਤ ਕਰਨ ਵਾਲੀ ਅਫ਼ਸਰ ਵਜੋਂ ਤਸਵੀਰਾਂ 'ਚ ਆਉਣ ਵਾਲੀ ਪੁਲਸ ਅਫ਼ਸਰ ਰਿੱਕੀ ਹਰੂਨਾ ਬੀਤੇ ਕੁਝ ਸਮੇਂ ਤੋਂ ਬਰਖਾਸਤ ਕਰ ਦਿੱਤੀ ਗਈ ਸੀ।ਸ਼ਾਇਦ ਉਸ ਦਾ ਕਸੂਰ ਸੀ ਕਿ ਉਸਨੇ ਨਸਲੀ ਟਿੱਪਣੀ ਬਾਰੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਦਿੱਤੀ ਸੀ। ਫਰਾਡ ਕੇਸ ਦਾ ਸਾਹਮਣਾ ਕਰਨ ਵਾਲੀ ਰਿੱਕੀ ਨੇ ਆਪਣੇ ਹੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸ ਦੀ ਸ਼ਿਕਾਇਤ ਨੂੰੰਅਣਗੌਲਿਆਂ ਕਰਨ ਅਤੇ ਸਾਥੀ ਕਰਮਚਾਰੀ ਵੱਲੋਂ ਮਾੜੀ ਸ਼ਬਦਾਵਲੀ ਵਰਤਣ ਖਿਲਾਫ ਉਸ ਨੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਉਸ ਦਾ ਕਹਿਣਾ ਸੀ ਕਿ ਉਸ ਨੂੰ ਗੈਰ-ਕਾਨੂੰਨੀ ਤੌਰ 'ਤੇ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ। ਇੱਕ ਫੜੇ•ਗਏ ਚੋਰ ਵੱਲੋਂ ਉਸ ਨੂੰ ਮਿੱਡਨਾਈਟ ਸ਼ਬਦ ਨਾਲ ਨਸਲੀ ਟਿੱਪਣੀ ਕਰਨ ਤੋਂ ਬਾਅਦ ਇੱਕ ਸਹਿਕਰਮੀ ਨੇ ਵੀ ਉਸ ਨੂੰ ਇਹੀ ਲਫ਼ਜ਼ ਬੋਲਿਆ ਸੀ।
ਜ਼ਿਕਰਯੋਗ ਹੈ ਕਿ ਸਾਊਥ ਲੰਡਨ 'ਚ ਇਹ ਸ਼ਬਦ ਕਾਲੇ ਰੰਗ ਵਾਲੇ ਲੋਕਾਂ ਨੂੰ ਚਿੜਾਉਣ ਲਈ ਵਰਤਿਆ ਜਾਂਦਾ ਹੈ। ਰਿੱਕੀ ਹਰੂਨਾ ਨੇ 2002 'ਚ ਮੈਟਰੋਪੋਲਿਟਨ 'ਚ ਆਪਣੀ ਨੌਕਰੀ ਸ਼ੁਰੂ ਕੀਤੀ ਸੀ ਅਤੇ 2 ਵਿਅਕਤੀਆਂ ਦੀ ਜਾਨ ਬਚਾਉਣ ਕਰਕੇ ਉਸ ਨੂੰ ਵਿਸ਼ੇਸ਼ ਸਨਮਾਨ ਵੀ ਪ੍ਰਾਪਤ ਹੈ। 2011 'ਚ ਉਸ ਨੂੰ ਕਨਜਿੰਗਟਨ ਅਤੇ ਚੈਲਸੀ ਦੀ ਅਫਸਰ ਆਫ ਦਿ ਯੀਅਰ“ ਐਵਾਰਡ ਵੀ ਮਿਲ ਚੁੱਕਾ ਹੈ। ਸ਼ਾਹੀ ਨੂੰਹ ਨੂੰ ਘਰ ਤੋਂ ਕਾਰ ਤੱਕ ਸੁਰੱਖਿਆ ਪ੍ਰਦਾਨ ਕਰਨ ਵਾਲੀ ਰਿੱਕੀ ਆਪਣੀ ਟੌਹਰ ਅਤੇ ਜ਼ਿੰਮੇਵਾਰੀ ਭਰੀ ਨੌਕਰੀ ਖੁੱਸਣ ਤੋਂ ਬਾਅਦ ਇੱਕ ਸੁਪਰਮਾਰਕੀਟ 'ਚ ਹਫਤੇ 'ਚ ਤਿੰਨ ਰਾਤਾਂ ਨੂੰ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਲਈ ਮਜ਼ਬੂਰ ਹੋ ਗਈ ਸੀ। ਉਸ ਦਾ ਕਹਿਣਾ ਹੈ ਕਿ ਉਸਨੂੰ ਨਸਲੀ ਵਿਤਕਰਾ ਇਸ ਹੱਦ ਤੱਕ ਸਹਿਣ ਕਰਨਾ ਪਿਆ ਸੀ ਕਿ ਜਿਸ ਅਫ਼ਸਰ ਕੋਲ ਉਸਨੇ ਆਪਣੀ ਸ਼ਿਕਾਇਤ ਦਰਜ਼ ਕਰਵਾਉਣੀ ਸੀ, ਉਸ ਨੇ ਵੀ ਰਿੱਕੀ ਨੂੰੰਬਾਹਰ ਹਵਾ 'ਚ ਘੁੰਮਣ, ਕੌਫੀ ਦਾ ਕੱਪ ਪੀਣ ਅਤੇ ਸ਼ਾਂਤ ਰਹਿਣ ਦੀ ਸਲਾਹ ਦਿੱਤੀ ਸੀ। ਰਿੱਕੀ ਦਾ ਕਹਿਣਾ ਹੈ ਕਿ ਉਹ ਸੱਚ ਲਈ ਲੜੀ ਅਤੇ ਸੱਚ ਦੀ ਜਿੱਤ ਵੀ ਹੋਈ। ਉਮੀਦ ਹੈ ਕਿ ਰਿੱਕੀ ਅਗਲੇ ਹਫ਼ਤੇ ਆਪਣੇ ਕੰਮ 'ਤੇ ਮੁੜ ਆ ਜਾਵੇਗੀ।
ਦਹਿਸ਼ਤਗਰਦਾਂ ਵੱਲੋਂ ਅਗਵਾ ਕੀਤੇ ਗਏ ਇਸਾਈਆਂ ਦੇ ਕੈਨੇਡੀਅਨ ਰਿਸ਼ਤੇਦਾਰ ਚਿੰਤਾ ਵਿਚ
NEXT STORY