ਚੰਡੀਗੜ੍ਹ-ਸਪਾਈਸਜੈੱਟ ਦੇ ਇਕ ਜਹਾਜ਼ 'ਚ ਫਲਾਈਟ ਅਟੈਂਡੈਂਟ ਨੇ ਅਜਿਹੀ ਕਰਤੂਤ ਕੀਤੀ ਕਿ ਜਹਾਜ਼ 'ਚੋਂ ਉਤਰਦਿਆਂ ਹੀ ਉਸ ਦਾ ਮੂੰੰਹ ਅੱਡਿਆ ਰਹਿ ਗਿਆ। ਅਸਲ 'ਚ ਫਲਾਈਟ ਅਟੈਂਡੈਂਟ ਨੇ ਇਕ ਔਰਤ ਨਾਲ ਛੇੜਖਾਨੀ ਕੀਤੀ, ਜਿਸ ਕਾਰਨ ਉਤਰਦੇ ਸਾਰ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਜਾਣਕਾਰੀ ਮੁਤਾਬਕ ਸਪਾਈਸਜੈੱਟ ਦੇ ਜਹਾਜ਼ 'ਚ ਹਰਿਆਣਾ ਦੀ ਇਕ ਔਰਤ ਦਿੱਲੀ ਤੋਂ ਚੰਡੀਗੜ੍ਹ ਜਾ ਰਹੀ ਸੀ। ਜਹਾਜ਼ 'ਚ ਫਲਾਈਟ ਅਟੈਂਡੈਂਟ ਨੇ ਉਸ ਨਾਲ ਛੇੜਖਾਨੀ ਕੀਤੀ। ਔਰਤ ਪਰੇਸ਼ਾਨ ਹੋ ਗਈ। ਜਦੋਂ ਉਹ ਚੰਡੀਗੜ੍ਹ ਏਅਰਪੋਰਟ ਪਹੁੰਚੀ ਤਾਂ ਉਸ ਨੇ ਏਅਰਪੋਰਟ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕੀਤੀ।
ਇਸ ਤੋਂ ਬਾਅਦ ਫਲਾਈਟ ਅਟੈਂਡੈਂਟ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਗੁੜਗਾਓਂ ਦੇ ਡੀ. ਐੱਲ. ਐਫ.-2 ਦਾ ਰਹਿਣ ਵਾਲਾ ਹੈ।
ਵੱਡਾ ਜਿਗਰਾ ਕੱਢ ਕੇ ਕਤਲ ਕੀਤੀ ਛੋਟੀ ਭੈਣ, ਮੌਤ ਸੰਬੰਧੀ ਹੋਏ ਅਹਿਮ ਖੁਲਾਸੇ
NEXT STORY