ਮੁੰਬਈ- ਬਾਲੀਵੁੱਡ ਅਭਿਨੇਤਰੀ ਮੱਲਿਕਾ ਸ਼ੇਰਾਵਤ ਦੀ ਆਉਣ ਵਾਲੀ ਫਿਲਮ 'ਡਰਟੀ ਪਾਲੀਟਿਕਸ' ਇਕ ਨਵੀਂ ਮੁਸੀਬਤ 'ਚ ਫੱਸ ਗਈ ਹੈ। ਪਟਨਾ ਕੋਰਟ ਨੇ ਫਿਲਮ 'ਡਰਟੀ ਪਾਲੀਟਿਕਸ' ਦੀ ਰਿਲੀਜ਼ਿੰਗ 'ਤੇ ਰੋਕ ਲਗਾ ਦਿੱਤੀ ਗਈ ਹੈ। ਪਟੀਸ਼ਨ 'ਚ ਫਿਲਮ ਦੇ ਉਸ ਸੀਨ 'ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ, ਜਿਸ 'ਚ ਮੱਲਿਕਾ ਨੇ ਆਪਣੇ ਨਿਊਡ ਸਰੀਰ ਨੂੰ ਤਿਰੰਗੇ ਨਾਲ ਲਪੇਟਿਆ ਹੈ। ਅਦਾਲਤ ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਇਹ ਫਿਲਮ ਉਦੋਂ ਤੱਕ ਰਿਲੀਜ਼ ਨਹੀਂ ਹੋਵੇਗੀ, ਜਦੋਂ ਤੱਕ ਵਿਵਾਦਿਤ ਸੀਨਜ਼ ਨੂੰ ਹਟਾਇਆ ਨਹੀਂ ਜਾਂਦਾ ਹੈ। ਇਹ ਫਿਲਮ 6 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਪਟੀਸ਼ਨ ਕਰਤਾ ਦੇ ਮੁਤਾਬਕ ਫਿਲਮ ਦੇ ਇਸ ਸੀਨਜ਼ ਨਾਲ ਰਾਸ਼ਟਰੀ ਝੰਡੇ ਦਾ ਅਪਮਾਨ ਹੋ ਰਿਹਾ ਹੈ। ਅਦਾਲਤ ਨੇ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਸੈਂਸਰ ਬੋਰਡ ਅਤੇ ਸੰਬੰਧਤ ਪ੍ਰਸ਼ਾਸਨ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਫਿਲਮ 'ਡਰਟੀ ਪਾਲੀਟਿਕਸ' ਦੇ ਇਕ ਸੀਨ 'ਤੇ ਪਹਿਲਾ ਵੀ ਵਿਵਾਦ ਹੁੰਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਪੁਲਸ ਨੇ ਵੀ ਕੋਰਟ ਦੇ ਆਦੇਸ਼ ਤੋਂ ਬਾਅਦ ਅਤੇ ਰਾਸ਼ਟਰ ਝੰਡੇ ਦਾ ਕਥਿਤ ਤੌਰ 'ਤੇ ਅਪਮਾਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਆਖਿਰ ਜੈਜ਼ੀ ਬੀ ਕਿਸ ਨੂੰ ਕਹਿ ਰਹੇ ਹਨ 'ਨੱਚਣਾ ਬੜਾ ਤੇਰਾ ਕੈਮ ਲੱਗਦਾ' (ਵੀਡੀਓ)
NEXT STORY