ਗੁਰਦਾਸਪੁਰ-ਸਵਾਈਨ ਫਲੂ ਵਰਗੇ ਘਾਤਕ ਇਨਫਲੂਏਂਜ਼ਾ ਦਾ ਇਤਿਹਾਸ ਕੋਈ ਜ਼ਿਆਦਾ ਪੁਰਾਣਾ ਨਹੀਂ ਹੈ। 20ਵੀਂ ਸਦੀ ਵਿਚਕਾਰ ਇਸਦੀ ਪਛਾਣ ਤੋਂ ਬਾਅਦ ਮਨੁੱਖ ਵਿਚ ਇਸ ਰੋਗ ਦੇ ਵਾਇਰਸ ਫੈਲਣ ਦਾ ਇਲਾਜ ਸੰਭਵ ਹੋ ਸਕਿਆ ਹੈ। ਇਸ ਮਾਮਲੇ ਵਿਚ ਇਹ ਵੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਅਗਸਤ 2010 ਵਿਚ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਅਧਿਕਾਰਕ ਤੌਰ 'ਤੇ ਸਵਾਈਨ ਫਲੂ ਦੇ ਖਾਤਮੇ ਦਾ ਐਲਾਨ ਕਰ ਦਿੱਤਾ ਸੀ ਪਰ ਸਾਲ 2015 ਦੀ ਪਹਿਲੀ ਤਿਮਾਹੀ ਵਿਚ ਭਾਰਤ ਵਿਚ ਸਵਾਈਨ ਫਲੂ ਦੇ ਕੇਸ ਸਾਹਮਣੇ ਆਏ।
►ਸਵਾਈਨ ਫਲੂ ਕੀ ਹੈ
ਇੰਫਲੂਏਂਜਾ ਐਚ1ਐੱਨ1 ਪਹਿਲੀ ਵਾਰ 1930 'ਚ ਅਮਰੀਕਾ 'ਚ ਡਿਟੈਕਟ ਹੋਇਆ ਸੀ। 2009 'ਚ ਇਹ ਭਾਰਤ 'ਚ ਫੈਲਿਆ। ਇਹ ਸੂਰਾਂ ਤੋਂ ਇਨਸਾਨਾਂ 'ਚ ਫੈਲਿਆ ਹੈ ਪਰ ਭਾਰਤ 'ਚ ਇਹ ਇਨਸਾਨਾਂ ਤੋਂ ਇਨਸਾਨਾਂ 'ਚ ਫੈਲ ਰਿਹਾ ਹੈ। ਇਸ ਨਾਲ ਸਾਹ ਲੈਣ 'ਚ ਵਿਅਕਤੀ ਨੂੰ ਮੁਸ਼ਕਲ ਹੁੰਦੀ ਹੈ।
►ਇਹ ਕਿਵੇਂ ਹੁੰਦਾ ਹੈ
ਮਨੁੱਖ ਵਿਚ ਸਵਾਈਨ ਫਲੂ ਦੇ ਲੱਛਣ ਹੋਣ ਕਾਰਨ ਸਾਧਾਰਨ ਤੌਰ 'ਤੇ ਠੰਡ ਲੱਗਣਾ, ਤੇਜ਼ ਬੁਖਾਰ, ਗਲੇ ਵਿਚ ਖਰਾਸ਼, ਮਾਸਪੇਸ਼ੀਆਂ ਵਿਚ ਦਰਦ, ਸਿਰਦਰਦ, ਖਾਂਸੀ, ਕਮਜ਼ੋਰੀ ਅਤੇ ਸਾਧਾਰਨ ਬੇਚੈਨੀ ਹੋਣ ਲੱਗਦੀ ਹੈ ਅਤੇ ਇਨਸਾਨ ਬੀਮਾਰ ਹੋ ਜਾਂਦਾ ਹੈ ਅਤੇ ਇਹ ਬੀਮਾਰੀ ਉਸ 'ਤੇ ਹਾਵੀ ਹੋ ਜਾਂਦੀ ਹੈ।
►ਸਵਾਈਨ ਫਲੂ ਹੋਣ 'ਤੇ ਕੀ ਕਰੀਏ
►ਮਰੀਜ਼ ਨੂੰ ਘਰ ਦੇ ਵੱਖਰੇ ਕਮਰੇ 'ਚ ਰੱਖੋ।
►ਛਿੱਕਦੇ, ਖਾਂਸੀ ਕਰਦੇ ਸਮੇਂ ਆਪਣੇ ਮੂੰਹ 'ਤੇ ਰੁਮਾਲ ਜਾਂ ਕੱਪੜਾ ਰੱਖੋ।
►ਵਾਰ-ਵਾਰ ਆਪਣੇ ਹੱਥ ਸਾਬਣ ਨਾਲ ਧੋਵੋ।
►ਆਪਣੇ ਨੱਕ, ਅੱਖਾਂ ਜਾਂ ਮੂੰਹ ਦਾ ਸਪਰਸ਼ ਨਾ ਕਰੋ।
►ਬੁਖਾਰ, ਖਾਂਸੀ, ਜ਼ੁਕਾਮ ਹੋਣ 'ਤੇ ਭੀੜ ਵਾਲੇ ਸਥਾਨਾਂ 'ਤੇ ਨਾ ਜਾਓ।
►ਪੌਸਟਿਕ ਭੋਜਨ ਲਵੋ, ਪਾਣੀ ਜ਼ਿਆਦਾ ਪੀਓ, ਪੂਰੀ ਨੀਂਦ ਲਵੋ।
►ਸਵਾਈਨ ਫਲੂ ਦਾ ਇਲਾਜ
ਦੇਸ਼ ਵਿਚ ਸਵਾਈਨ ਫਲੂ ਦਾ ਕਹਿਰ ਤੇਜ਼ ਹੋਣ ਦੇ ਬਾਅਦ ਫਰਵਰੀ ਮਹੀਨੇ ਵਿਚ ਦੇਸ਼ ਵਿਚ ਸਵਾਈਨ ਫਲੂ ਡਾਇਗ੍ਰੋਸਟਿਕ ਕਿਟ ਬੇਂਗਲੁਰੂ ਵਿਚ ਮੋਲਵੀਓ ਡਾਇਗ੍ਰੋਸਟਿਕ ਬਣਾਈ ਗਈ ਸੀ, ਜੋ ਸਸਤੀ ਅਤੇ ਤੁਰੰਤ ਨਤੀਜਾ ਦੇਣ ਵਾਲੀ ਸੀ। ਇਸ ਕਿੱਟ ਦੀ ਕੀਮਤ ਲਗਭਗ 850 ਰੁਪਏ ਸੀ ।
ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਇਸ ਫਲੂ ਦਾ ਵਾਇਰਸ ਮੌਸਮੀ ਜ਼ਿਆਦਾ ਹੁੰਦਾ ਹੈ ਅਤੇ ਮੌਸਮ ਦੇ ਅਨੁਕੂਲ ਇਸਦਾ ਅਸਰ ਵਧਦਾ ਅਤੇ ਘੱਟ ਹੁੰਦਾ ਹੈ ਅਤੇ ਘੱਟ ਤਾਪਮਾਨ ਵਿਚ ਇਸਦੇ ਜ਼ਿਆਦਾ ਫੈਲਣ ਦੀ ਸੰਭਾਵਨਾ ਹੁੰਦੀ ਹੈ।
►ਅੰਧ-ਵਿਸ਼ਵਾਸਾਂ 'ਚ ਨਾ ਫਸੋ
ਸਵਾਈਨ ਫਲੂ ਤੋਂ ਬਚਣ ਲਈ ਇਕ ਨੁਕਤਾ ਅੱਜ-ਕੱਲ ਜ਼ਿਆਦਾ ਚਰਚਾ 'ਚ ਹੈ, ਜਿਸ 'ਚ ਲੋਕ ਮੁਸ਼ਕਪੂਰ ਤੇ ਇਲਾਇਚੀ ਕੁੱਟ ਕੇ ਉਸਦੀ ਪੋਟਲੀ ਬਣਾ ਕੇ ਵਾਰ-ਵਾਰ ਸੁੰਘਦੇ ਹਨ, ਤਾਂ ਕਿ ਉਨ੍ਹਾਂ ਨੂੰ ਸਵਾਈਨ ਫਲੂ ਨਾ ਹੋ ਜਾਵੇ ਪਰ ਇਸ ਨੂੰ ਆਯੁਰਵੈਦਿਕ ਮਾਹਿਰਾਂ ਨੇ ਨਕਾਰ ਦਿੱਤਾ ਹੈ।
►ਇਨ੍ਹਾਂ ਆਯੁਰਵੈਦ ਨੁਕਤਿਆਂ ਦੀ ਵਰਤੋਂ ਕਰੋ
ਕਾਲੀ ਮਿਰਚ, ਸੁੰਡ, ਗੁਲਾਬਨਕਸ਼ਾ, ਪਿਪਲਾ ਮੁਲ, ਨਿਰਵੰਸ਼ੀ ਦੀ ਜੜ੍ਹ, ਗਾਜਵਾਨ, ਮੁਲੱਠੀ, ਬਾਰੰਗੀ ਮੁਲ ਨੂੰ 25-25 ਗ੍ਰਾਮ ਲੈ ਕੇ ਕੁੱਟ ਪੀਸ ਲਵੋ। ਇਸ ਵਿਚੋਂ 10 ਗ੍ਰਾਮ ਲੈ ਕੇ 2 ਕੱਪ ਪਾਣੀ ਦੇ ਉਬਾਲੋ ਤੇ ਅੱਧਾ ਕੱਪ ਰਹਿਣ 'ਤੇ ਪੀ ਲਓ। ਇਹ ਕ੍ਰਮਵਾਰ ਸਵੇਰੇ-ਸ਼ਾਮ ਦੁਹਰਾਇਆ ਜਾ ਸਕਦਾ ਹੈ। ਇਸਦੇ ਇਲਾਵਾ ਬਾਜ਼ਾਰ ਤੋਂ ਨਵਜਵਰ ਰਸ ਜਾਂ ਇਨਫਲੂਜਾ ਰਸ ਲੈ ਆਓ। ਇਹ ਸ਼ਰਤੀਆ ਯੋਗ ਹੈ। ਨਵਜਵਰ ਰਸ ਸਾਵਧਾਨੀ ਦੇ ਤੌਰ 'ਤੇ ਅਤੇ ਇਨਫਲੂਜਾ ਰਸ ਜ਼ੁਕਾਮ ਹੋਣ 'ਤੇ ਲਿਆ ਜਾ ਸਕਦਾ ਹੈ।
►ਸਵਾਈਨ ਫਲੂ ਸਿਖਾ ਰਿਹੈ ਤਹਿਜ਼ੀਬ
ਸਵਾਈਨ ਫਲੂ ਦੇ ਵਧਦੇ ਮਾਮਲੇ ਨਾਲ ਮੰਨੋ ਲੋਕ ਫਿਰ ਤੋਂ ਤਹਿਜ਼ੀਬ ਨਾਲ ਆਪਣਾ ਹੱਥ ਮਿਲਾਉਣ ਦੀ ਬਜਾਏ ਨਮਸਤੇ ਕਰਨ ਲੱਗੇ ਹਨ, ਜਨਤਕ ਸਥਾਨਾਂ, ਹਸਪਤਾਲਾਂ ਦੇ ਮਰੀਜ਼ਾਂ ਦੇ ਪਰਿਵਾਰ ਤੇ ਸ਼ਾਦੀ-ਵਿਆਹ ਦੇ ਮੌਕਿਆਂ 'ਤੇ ਨਮਸਤੇ ਕਰਨ ਦਾ ਰੁਝਾਨ ਵਧ ਗਿਆ ਹੈ।
'ਗੋਲਮਾਲ ਹੈ ਬਈ ਸਭ ਗੋਲਮਾਲ ਹੈ'
NEXT STORY