ਨਵੀਂ ਦਿੱਲੀ- ਬਾਲੀਵੁੱਡ ਸਿਤਾਰਿਆਂ ਨਾਲ ਵਿਵਾਦਿਤ ਵੀਡੀਓ ਜਾਰੀ ਕਰਨ ਤੋਂ ਬਾਅਦ ਚਰਚਾ 'ਚ ਆਈ 'ਏਆਈਬੀ' ਨੇ ਆਪਣਾ ਲਾਈਵ ਟੂਰ ਰੱਦ ਕਰ ਦਿੱਤਾ ਹੈ। ਇਹ ਟੂਰ 7 ਮਾਰਚ ਨੂੰ ਪੁਣੇ 'ਚ ਹੋਣਾ ਸੀ। 'ਏਆਈਬੀ' ਨੇ ਫੇਸਬੁੱਕ ਪੋਸਟ ਜ਼ਰੀਏ ਟੂਰ ਰੱਦ ਕਰਨ ਦੀ ਗੱਲ ਕਹੀ। ਇਸ ਨੇ ਕਿਹਾ, ''ਇਸ ਪੋਸਟ ਰਾਹੀਂ ਅਸੀਂ ਭਾਵੇਂ ਇਸ ਟੂਰ ਨੂੰ ਰੱਦ ਕਰ ਰਹੇ ਹਾਂ ਪਰ ਅਸੀਂ ਜਲਦੀ ਹੀ ਵਾਪਸੀ ਕਰਾਂਗੇ।'' 'ਏਆਈਬੀ' ਨੂੰ ਆਪਣੇ ਸ਼ੋਅ ਨੌਕਆਊਟ ਤੋਂ ਬਾਅਦ ਕਾਫੀ ਆਲੋਚਨਾ ਝੇਲਣੀ ਪਈ ਸੀ। ਇਸ ਦੇ ਖਿਲਾਫ ਇਸ ਬਾਬਤ 'ਐੱਫ. ਆਈ. ਆਰ' ਦਰਜ ਕੀਤੀ ਜਾ ਚੁੱਕੀ ਹੈ। ਇਸੇ ਵਿਵਾਦ ਦੇ ਵੱਧਣ ਨਾਲ 'ਏਆਈਬੀ' ਨੇ ਪੁਣੇ 'ਚ ਆਪਣਾ ਟੂਰ ਰੱਦ ਕਰ ਦਿੱਤਾ ਹੈ। 'ਏਆਈਬੀ' ਨੌਕਆਊਟ ਸ਼ੋਅ 'ਚ ਬਾਲੀਵੁੱਡ ਸਿਤਾਰੇ ਰਣਵੀਰ ਸਿੰਘ, ਕਰਨ ਸਿੰਘ ਅਤੇ ਅਰਜੁਨ ਕਪੂਰ ਸਮੇਤ ਕਈ ਸਿਤਾਰਿਆਂ ਨੇ ਹਿੱਸਾ ਲਿਆ ਸੀ। ਇਸ ਸ਼ੋਅ ਦੀਆਂ 3 ਵੀਡੀਓਜ਼ ਜਾਰੀ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ। ਵੀਡੀਓਜ਼ ਵਿੱਚ ਇਨ੍ਹਾਂ ਸਿਤਾਰਿਆਂ ਦੀ ਗਲਤ ਭਾਸ਼ਾ ਦੀ ਵਰਤੋਂ ਕਰਨ ਕਾਰਨ ਮਹਾਰਾਸ਼ਟਰ ਪੁਲਸ ਨੇ 'ਏਆਈਬੀ' ਅਤੇ ਇਨ੍ਹਾਂ ਸਿਤਾਰਿਆਂ 'ਤੇ ਕੇਸ ਦਰਜ ਕੀਤਾ।
ਰਾਖੀ ਨੇ ਦਿੱਤੀ ਸਰਪਰਾਇਜ਼ ਪਾਰਟੀ, ਕਾਲੀ ਡਰੈੱਸ 'ਚ ਦਿਖਾਇਆ ਹੌਟ ਲੁੱਕ (ਦੇਖੋ ਤਸਵੀਰਾਂ)
NEXT STORY