ਨਥਾਣਾ, (ਬੱਜੋਆਣੀਆਂ)— ਇਸ ਖੇਤਰ 'ਚ ਝੱਖੜ ਨਾਲ ਜ਼ੀਰੋ ਡਰਿੱਲ ਵਿਧੀ ਰਾਹੀਂ ਬੀਜੀ ਗਈ ਕਣਕ ਦੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਪੂਰੀ ਤਰ੍ਹਾਂ ਝੱਖੜ ਦੀ ਮਾਰ ਝੱਲ ਕੇ ਵੀ ਫਸਲ ਖੜ੍ਹੀ ਹੈ, ਜਦਕਿ ਖੇਤ ਦੀ ਵਹਾਈ ਕਰ ਕੇ ਬੀਜੀਆਂ ਕਣਕਾਂ ਬਿਲਕੁਲ ਧਰਤੀ 'ਤੇ ਵਿੱਛ ਗਈਆਂ ਹਨ। ਪਿੰਡ ਕਲਿਆਣ ਸੁੱਖਾ ਦੇ ਅਗਾਂਹਵਧੂ ਕਿਸਾਨ ਹਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਜ਼ੀਰੋ ਡਰਿੱਲ ਵਿਧੀ ਨਾਲ ਝੋਨੇ ਦੇ ਖੇਤ 'ਚ ਕਣਕ ਦੀ ਸਿੱਧੀ ਬਿਜਾਈ ਕੀਤੀ ਸੀ, ਜਦਕਿ ਕੁਝ ਏਕੜ ਕਣਕ ਦੀ ਫਸਲ ਜ਼ਮੀਨ ਵਾਹ ਕੇ ਬੀਜੀ ਸੀ, ਜੋ ਹਨੇਰੀ ਕਾਰਨ ਪੂਰੀ ਤਰ੍ਹਾਂ ਧਰਤੀ 'ਤੇ ਵਿੱਛ ਗਈ।
ਜ਼ੀਰੋ ਡਰਿੱਲ ਰਾਹੀਂ ਬੀਜੀ ਕਣਕ ਦੀ ਫਸਲ ਦੀ ਜੜ੍ਹ ਮਜ਼ਬੂਤ ਹੋਣ ਕਾਰਨ ਇਹ ਉਸੇ ਤਰ੍ਹਾਂ ਲਹਿਰਾ ਰਹੀ ਹੈ। ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਸਿੱਧੀ ਬਿਜਾਈ ਨਾਲ ਜਿਥੇ ਕਿਸਾਨਾਂ ਦਾ ਖਰਚ ਘੱਟ ਹੁੰਦਾ ਹੈ, ਉਥੇ ਝੋਨੇ ਦੇ ਕਰਚੇ ਖੜ੍ਹੇ ਹੋਣ ਕਾਰਨ ਆਵਾਰਾ ਪਸ਼ੂ ਵੀ ਕਣਕ ਦਾ ਨੁਕਸਾਨ ਨਹੀਂ ਕਰ ਸਕਦੇ।
ਭੰਗੜੇ ਪਾ ਕੇ ਭਾਜਪਾਈਆਂ ਨੇ ਖੇਡੀ ਰੰਗੀਲੀ ਹੋਲੀ (ਦੇਖੋ ਤਸਵੀਰਾਂ)
NEXT STORY