ਚੰਡੀਗੜ੍ਹ- ਆਮ ਆਦਮੀ ਪਾਰਟੀ ਵਰਕਰ ਤੇ ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਅਹਿਮ ਰਹੱਸ ਖੋਲ੍ਹੇ, ਜੋ ਤੁਸੀਂ ਨਹੀਂ ਜਾਣਦੇ ਹੋਵੋਗੇ। ਇਹ ਰਹੱਸ ਉਸ ਦੀ ਜ਼ਿੰਦਗੀ 'ਚ ਪਾਜ਼ੀਟਿਵ ਐਨਰਜੀ ਦਾ ਰਹੱਸ ਹੈ।
ਗੁਲ ਪਨਾਗ ਨੇ ਦੱਸਿਆ ਕਿ ਦੌੜਣ ਨਾਲ ਉਸ ਦੀ ਜ਼ਿੰਦਗੀ ਬਦਲ ਗਈ। ਬਚਪਨ ਤੋਂ ਹੀ ਉਸ ਨੂੰ ਦੌੜਣ ਦਾ ਸ਼ੌਂਕ ਹੈ ਅਤੇ ਦੌੜਣਾ ਉਸ ਨੂੰ ਬਹੁਤ ਪਸੰਦ ਹੈ। ਇਸ ਲਈ ਗੁਲ ਪਨਾਗ 10 ਸਾਲ ਤੋਂ 16 ਹਾਫ ਮੈਰਾਥਨ 'ਚ ਹਿੱਸਾ ਲੈ ਚੁੱਕੀ ਹੈ। ਗੁਲ ਦੱਸਦੀ ਹੈ ਕਿ ਦੌੜਣਾ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਅਤੇ ਸਿਟੀ ਬਿਊਟੀਫੁਲ 'ਚ ਸੜਕਾਂ 'ਤੇ ਵਾਤਾਵਰਣ ਵੀ ਇਸ ਲਈ ਸਭ ਤੋਂ ਢੁੱਕਵਾਂ ਹੈ। ਉਸ ਦੀ ਜ਼ਿੰਦਗੀ 'ਚ ਸਭ ਤੋਂ ਵੱਡਾ ਬਦਲਾਅ ਉਸ ਦਿਨ ਆਇਆ ਜਦੋਂ ਉਸ ਨੇ ਪਹਿਲੇ ਦਿਨ ਦੌੜਣਾ ਸ਼ੁਰੂ ਕੀਤਾ। ਉਸ ਦਿਨ ਤੋਂ ਉਸ ਨੂੰ ਪਾਜ਼ੀਟਿਵ ਐਨਰਜੀ ਮਿਲਣੀ ਸ਼ੁਰੂ ਹੋ ਗਈ।
ਗੁਲ ਪਨਾਗ ਰਾਕ ਗਾਰਡਨ ਤੋਂ 15 ਮਾਰਚ ਨੂੰ ਆਯੋਜਿਤ ਹੋਣ ਵਾਲੀ ਮੈਰਾਥਨ ਦੌੜ ਨੂੰ ਪ੍ਰਮੋਟ ਕਰਨ ਲਈ ਚੰਡੀਗੜ੍ਹ ਪਹੁੰਚੀ ਅਤੇ ਇਸ ਦੌਰਾਨ ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਗੁਲ ਨੇ ਦੱਸਿਆ ਕਿ ਹੁਣ ਉਸ ਨੂੰ ਆਪਣੇ ਸ਼ਹਿਰ 'ਚ ਦੌੜਣ ਦਾ ਮੌਕਾ ਮਿਲਿਆ ਹੈ। ਇਸ ਲਈ ਉਹ ਇਸ 'ਚ ਜ਼ਰੂਰ ਹਿੱਸਾ ਲਵੇਗੀ। ਤਿੰਨ ਕੈਟੇਗਰੀ 'ਚ ਹੋਣ ਵਾਲੇ ਇਸ ਆਯੋਜਨ ਦੇ ਜੇਤੂਆਂ ਵਿਚ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਵੰਡੀ ਜਾਵੇਗੀ। ਚੰਡੀਗੜ੍ਹ ਮੈਰਾਥਨ ਵੱਖ-ਵੱਖ ਸਮਾਜਕ ਟੀਚਿਆਂ ਲਈ ਕਰਵਾਈ ਜਾ ਰਹੀ ਹੈ।
8 ਮਾਰਚ ਨੂੰ ਹੋਵੇਗੀ ਸਿਟੀ ਹਾਫ ਮੈਰਾਥਨ
NEXT STORY