ਚੰਡੀਗੜ੍ਹ, (ਬਿਊਰੋ)- ਅਕਾਲੀ-ਭਾਜਪਾ ਸਰਕਾਰ ਵਿਧਾਨ ਸਭਾ 'ਚ ਬਹਿਸ ਦੇ ਮੁੱਦਿਆਂ ਤੋਂ ਭੱਜਣ ਦੇ ਯਤਨ 'ਚ ਹੈ। ਇਹ ਦੋਸ਼ ਲਗਾਉਂਦਿਆਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ 12 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਬਜਟ ਸੈਸ਼ਨ ਦਾ ਸਮਾਂ ਘੱਟ ਹੋਣ 'ਤੇ ਰੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ 13 ਦਿਨ ਦਾ ਸਮਾਂ ਰੱਖਿਆ ਗਿਆ ਹੈ, ਜਿਸ 'ਚ ਬਹਿਸ ਲਈ ਸਿਰਫ਼ 8 ਜਾਂ 9 ਦਿਨ ਹੀ ਬਚਣਗੇ ਕਿਉਂਕਿ ਇਸ ਵਿਚ ਦੋ ਦਿਨ ਤਾਂ ਛੁੱਟੀਆਂ ਪੈਣਗੀਆਂ ਤੇ 1-1 ਦਿਨ ਰਾਜਪਾਲ ਦੇ ਭਾਸ਼ਣ ਤੇ ਸ਼ੋਕ ਪ੍ਰਸਤਾਵ ਲਈ ਹੋਵੇਗਾ। ਜਾਖੜ ਨੇ ਕਿਹਾ ਕਿ ਬਜਟ ਸੈਸ਼ਨ ਰਾਜ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਜਿਸ ਲਈ ਘੱਟ ਤੋਂ ਘੱਟ 3 ਹਫ਼ਤੇ ਦਾ ਸਮਾਂ ਹੋਣਾ ਚਾਹੀਦਾ ਹੈ ਪਰ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਅਕਾਲੀ-ਭਾਜਪਾ ਗਠਜੋੜ ਪੁਰਾਣੀ ਪਰੰਪਰਾ ਖਤਮ ਕਰਕੇ ਲਗਾਤਾਰ ਸੈਸ਼ਨ ਦੇ ਦਿਨਾਂ ਵਿਚ ਕਮੀ ਕਰਦੀ ਆ ਰਹੀ ਹੈ।
ਰੀਆਂ ਤੱਕ ਨੂੰ ਸਰਕਾਰ ਸਮੇਂ 'ਤੇ ਤਨਖਾਹ ਵੀ ਨਹੀਂ ਦੇ ਰਹੀ। ਇਸ 'ਤੇ ਗਹਿਰਾਈ ਨਾਲ ਸੈਸ਼ਨ ਵਿਚ ਚਰਚਾ ਦੀ ਲੋੜ ਹੈ, ਪਰ ਸਰਕਾਰ ਕੋਲ ਕੋਈ ਠੋਸ ਜਵਾਬ ਨਹੀਂ ਹੈ, ਜਿਸ ਦੇ ਚਲਦੇ ਸਰਕਾਰ ਬਹਿਸ ਤੋਂ ਬਚਣਾ ਚਾਹੁੰਦੀ ਹੈ। ਇਸੇ ਤਰ੍ਹਾਂ ਰਾਜ ਦੇ ਹੋਰ ਮੁੱਦਿਆਂ ਵਿਚ ਡਰੱਗ ਦਾ ਮਾਮਲਾ ਵੀ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਰਾਜ ਦੀ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਵੀ ਚਰਮਰਾ ਗਈ ਹੈ। ਇਸ ਤੋਂ ਇਲਾਵਾ ਸੋਸ਼ਲ ਸੈਕਟਰ ਦੇ ਵੀ ਬਹੁਤ ਮੁੱਦੇ ਹਨ ਤੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ। ਬੇਰੁਜ਼ਗਾਰ ਤੇ ਕਰਮਚਾਰੀ ਵੀ ਅੰਦੋਲਨਾਂ ਦੇ ਰਸਤੇ 'ਤੇ ਹਨ। ਇਸ ਤੋਂ ਇਲਾਵਾ ਹੋਰ ਵੀ ਮੁੱਦੇ ਹਨ ਜਿਨ੍ਹਾਂ 'ਤੇ ਬਹਿਸ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਉਹ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਮਿਲਣਗੇ। ਜੇਕਰ ਸਮਾਂ ਨਾ ਵਧਿਆ ਤਾਂ ਕਾਂਗਰਸ ਆਪਣੇ ਵਲੋਂ ਸਾਰੇ ਮੁੱਦਿਆਂ ਨੂੰ ਆਪਣੀ ਸਮਰਥਾ ਮੁਤਾਬਿਕ ਉਠਾ ਕੇ ਸਰਕਾਰ ਨੂੰ ਘੇਰੇਗੀ।
ਪ੍ਰੇਮਿਕਾ ਵਲੋਂ ਹੋਲੀ ਖੇਡਣ ਤੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਚੁੱਕਿਆ ਅਜਿਹਾ ਕਦਮ...!
NEXT STORY