ਰਾਏ ਪੁਰਾਨੀ(ਸੰਜੇ)-ਹੋਲੀ ਵਾਲੇ ਦਿਨ ਇਕ ਭਿਅੰਕਰ ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ ਹੋ ਗਈ। ਪੁਲਸ ਨੇ ਤਿੰਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ। ਸ਼ੁੱਕਰਵਾਰ ਨੂੰ ਰਾਏ ਪੁਰਾਨੀ-ਅੰਬਾਲਾ ਸੜਕ 'ਤੇ ਮੌਲੀ ਅਤੇ ਕਕਰਾਲੀ ਵਿਚਕਾਰ 2 ਮੋਟਰਸਾਈਕਲ ਆਪਸ 'ਚ ਇੰਨੀ ਬੁਰੀ ਤਰ੍ਹਾਂ ਭਿੜ ਗਏ ਕਿ ਹਾਦਸੇ 'ਚ ਬਾਈਕ ਸਵਾਰ ਤਿੰਨੇ ਨੌਜਵਾਨਾਂ ਦੀ ਮੌਤ ਹੋ ਗਈ। ਪਿੰਡ ਮੌਲੀ ਵਾਸੀ ਅਮਿਤ ਉਰਫ ਗੋਲੂ (18) ਪੁੱਤਰ ਮਾਨ ਸਿੰਘ ਤੇ ਮਨੂ (22) ਆਪਣੀ ਬਾਈਕ 'ਤੇ ਕਕਰਾਲੀ ਤੋਂ ਪਿੰਡ ਮੌਲੀ ਵੱਲ ਆ ਰਹੇ ਸਨ। ਉਥੇ ਹੀ ਪਿੰਡ ਗੜੀ ਵਾਸੀ ਸਤਾਰ ਮੁਹੰਮਦ ਆਪਣੇ ਸਹੁਰੇ ਘਰ ਜਟਵਾੜ ਜਾ ਰਿਹਾ ਸੀ। ਇਸੇ ਦੌਰਾਨ ਤੇਜ਼ ਰਫਤਾਰ ਦੋਵੇਂ ਬਾਈਕ ਸਵਾਰ ਜ਼ੋਰਦਾਰ ਤਰੀਕੇ ਨਾਲ ਭਿੜ ਗਏ। ਹਾਦਸੇ 'ਚ ਗੜੀ ਵਾਸੀ ਸਤਾਰ ਮੁਹੰਮਦ ਅਤੇ ਅਮਿਤ ਉਰਫ ਗੋਲੂ ਵਾਸੀ ਮੌਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੰਭੀਰ ਰੂਪ ਨਾਲ ਜ਼ਖਮੀ ਮਨੂ ਨੂੰ ਪੰਚਕੂਲਾ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿਥੇ ਸ਼ਨੀਵਾਰ ਤੜਕੇ ਸਵਾ 2 ਵਜੇ ਮਨੂ ਨੇ ਵੀ ਦਮ ਤੋੜ ਦਿੱਤਾ। ਪੁਲਸ ਨੇ ਮਾਮਲੇ ਨੂੰ ਲੈ ਕੇ ਜਾਂਚ ਤੇਜ਼ ਕਰ ਦਿੱਤੀ ਹੈ।
ਮੌਲੀ ਦੇ ਦੋਵੇਂ ਮ੍ਰਿਤਕ ਨੌਜਵਾਨ ਪਰਿਵਾਰ ਦੇ ਸਨ ਇਕਲੌਤੇ ਬੇਟੇ
ਮੌਲੀ-ਕਕਰਾਲੀ ਵਿਚਕਾਰ ਹੋਏ ਸੜਕ ਹਾਦਸੇ 'ਚ ਜਿਨ੍ਹਾਂ 3 ਨੌਜਵਾਨਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚੋਂ 2 ਨੌਜਵਾਨ ਮੌਲੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਦੋਵੇਂ ਪਰਿਵਾਰਾਂ 'ਚ ਇਕਲੌਤੇ ਬੇਟੇ ਸਨ, ਜੋ ਹੋਲੀ ਮਨਾਉਣ ਲਈ 15-20 ਮਿੰਟ ਲਈ ਕਕਰਾਲੀ-ਬਹਿਬਲਪੁਲ ਵੱਲ ਕੀ ਗਏ ਕਿ ਵਾਪਸ ਮੁੜ ਕੇ ਨਹੀਂ ਆ ਸਕੇ। ਮ੍ਰਿਤਕ ਅਮਿਤ ਆਪਣੇ ਪਿਤਾ ਦਾ ਇਕਲੌਤਾ ਬੇਟਾ ਸੀ, ਜੋ ਹਾਲੇ ਕੁਆਰਾ ਹੀ ਸੀ ਅਤੇ ਘਰ 'ਚ ਮਾਤਾ-ਪਿਤਾ ਅਤੇ ਭੈਣ ਹੈ। ਇਸੇ ਤਰ੍ਹਾਂ ਮੌਲੀ ਦਾ ਦੂਜਾ ਮ੍ਰਿਤਕ ਮਨੂ ਹੈ। ਉਹ ਵੀ ਪਰਿਵਾਰ 'ਚ ਇਕਲੌਤਾ ਹੈ, ਜਿਸ ਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਪਿਤਾ ਹੈ ਅਤੇ ਉਸ ਦੀ ਪਤਨੀ ਤੇ ਢਾਈ ਸਾਲ ਦਾ ਬੇਟਾ ਰਹਿ ਗਿਆ ਹੈ।
ਮੌਲੀ ਪਿੰਡ 'ਚ 4 ਵਿਆਹਾਂ 'ਚ ਵੀ ਛਾਇਆ ਰਿਹਾ ਮੌਤ ਦਾ ਦਰਦ
ਸ਼ਨੀਵਾਰ ਨੂੰ ਪਿੰਡ ਮੌਲੀ 'ਚ 4 ਵਿਆਹ ਸਨ ਪਰ ਸ਼ੁੱਕਰਵਾਰ ਨੂੰ ਹੋਏ ਭਿਅੰਕਰ ਸੜਕ ਹਾਦਸੇ 'ਚ ਪਿੰਡ ਦੇ 2 ਇਕਲੌਤੇ ਪੁੱਤਰਾਂ ਦੀ ਮੌਤ ਕਾਰਨ ਵਿਆਹ ਤਾਂ ਹੋਏ ਪਰ ਇਸ ਦੌਰਾਨ ਵੀ ਅਮਿਤ ਤੇ ਮਨੂ ਦੀ ਮੌਤ ਦਾ ਦਰਦ ਛਾਇਆ ਰਿਹਾ। ਜਿਵੇਂ ਹੀ ਪਿੰਡ 'ਚ ਮ੍ਰਿਤਕਾਂ ਦੀਆਂ ਲਾਸ਼ਾਂ ਪਹੁੰਚੀਆਂ ਤਾਂ ਪੂਰੇ ਪਿੰਡ 'ਚ ਮਾਤਮ ਛਾ ਗਿਆ।
੦੭PKL੯.“96
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਪੰਜਾਬ ਸਰਕਾਰ ਖੁਸ਼
NEXT STORY