ਬੈਠੇ-ਬਿਠਾਏ ਮਿਲ ਗਿਆ 2000 ਕਰੋੜ ਦਾ ਲਾਭ
ਜਲੰਧਰ(ਧਵਨ)¸ ਤੇਲ ਕੰਪਨੀਆਂ ਵਲੋਂ ਬੀਤੇ ਦਿਨੀਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁ. ਪ੍ਰਤੀ ਲਿਟਰ ਦਾ ਵਾਧਾ ਕਰਨ ਦੇ ਫੈਸਲੇ ਨਾਲ ਜਿਥੇ ਆਮ ਲੋਕਾਂ 'ਚ ਨਾਰਾਜ਼ਗੀ ਪਾਈ ਜਾ ਰਹੀ ਹੈ ਉਥੇ ਪੰਜਾਬ ਸਰਕਾਰ ਦੇ ਚਿਹਰਿਆਂ 'ਤੇ ਖੁਸ਼ੀ ਨਜ਼ਰ ਆ ਰਹੀ ਹੈ। ਪੈਟਰੋਲ ਦੀ ਕੀਮਤ ਪੰਜਾਬ 'ਚ 3.50 ਰੁ. ਪ੍ਰਤੀ ਲਿਟਰ ਵਧੀ ਤਾਂ ਡੀਜ਼ਲ ਦੀ ਕੀਮਤ 3 ਰੁ. ਪ੍ਰਤੀ ਲਿਟਰ ਵਧੀ। ਕੀਮਤਾਂ 'ਚ ਵਾਧੇ ਨਾਲ ਪੰਜਾਬ ਸਰਕਾਰ ਨੂੰ ਬਿਨਾਂ ਕੋਈ ਟੈਕਸ ਲਾਏ 2000 ਕਰੋੜ ਰੁ. ਦੀ ਸਾਲਾਨਾ ਵਾਧੂ ਆਮਦਨ ਹੋਣ ਦਾ ਅੰਦਾਜ਼ਾ ਹੈ। ਜੇ ਸਰਕਾਰ ਕੋਈ ਟੈਕਸ ਲਾਉਂਦੀ ਤਾਂ ਕਾਫੀ ਰੌਲਾ-ਰੱਪਾ ਮਚਣਾ ਸੀ ਪਰ ਤੇਲ ਕੰਪਨੀਆਂ ਨੇ ਪੰਜਾਬ ਸਰਕਾਰ ਨੂੰ ਵਿੱਤੀ ਪੱਖੋਂ ਕੁਝ ਰਾਹਤ ਜ਼ਰੂਰ ਪਹੁੰਚਾਈ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਸਮੇਂ ਤੋਂ ਲਗਾਤਾਰ ਘਟ ਰਹੀਆਂ ਸਨ ਜਿਸ ਕਾਰਨ ਸਰਕਾਰ ਦੀ ਆਮਦਨ ਘਟ ਰਹੀ ਸੀ। ਇਸੇ ਲਈ ਸਰਕਾਰ ਨੇ ਪਿਛਲੇ ਸਮੇਂ ਡੀਜ਼ਲ 'ਤੇ ਵੈਟ 'ਚ ਦੋ ਵਾਰ ਵਾਧਾ ਕੀਤਾ ਸੀ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਮੁਖੀ ਜੇ. ਪੀ. ਖੰਨਾ ਮੁਤਾਬਕ ਸੂਬੇ 'ਚ ਰੋਜ਼ਾਨਾ ਢਾਈ ਲੱਖ ਲਿਟਰ ਪੈਟਰੋਲ ਅਤੇ 9 ਲੱਖ ਲਿਟਰ ਡੀਜ਼ਲ ਵਿਕਦਾ ਹੈ। ਪੰਜਾਬ ਵਿਚ ਡੀਜ਼ਲ 'ਤੇ ਵੈਟ 12.50 ਫੀਸਦੀ ਹੈ ਜਿਸ ਕਾਰਨ ਸਰਕਾਰ ਨੂੰ ਹੁਣ ਪ੍ਰਤੀ ਲਿਟਰ 35 ਪੈਸੇ ਦਾ ਲਾਭ ਵੈਟ ਤੋਂ ਮਿਲੇਗਾ। ਪੈਟਰੋਲ 'ਤੇ ਪੰਜਾਬ ਸਰਕਾਰ ਨੂੰ 1.10 ਰੁ. ਪ੍ਰਤੀ ਲਿਟਰ ਵੈਟ ਮਿਲੇਗਾ। ਜੇ ਸਾਲ ਭਰ ਇਹੀ ਕੀਮਤ ਬਣੀ ਰਹੀ ਤਾਂ ਸਰਕਾਰੀ ਖਜ਼ਾਨੇ 'ਚ 2000 ਕਰੋੜ ਦੀ ਵਾਧੂ ਆਮਦਨ ਯਕੀਨੀ ਹੈ। ਪੰਜਾਬ ਵਿਚ ਹਰਿਆਣਾ ਦੇ ਮੁਕਾਬਲੇ ਡੀਜ਼ਲ ਅਜੇ ਵੀ 42 ਪੈਸੇ ਪ੍ਰਤੀ ਲਿਟਰ ਮਹਿੰਗਾ ਵਿਕ ਰਿਹਾ ਹੈ ਜਦੋਂਕਿ ਪੈਟਰੋਲ ਦੀ ਕੀਮਤ 'ਚ ਦੋਹਾਂ ਸੂਬਿਆਂ ਦਰਮਿਆਨ 4 ਤੋਂ 5 ਰੁ. ਪ੍ਰਤੀ ਲਿਟਰ ਦਾ ਫਰਕ ਚਲ ਰਿਹਾ ਹੈ।
ਬਹਿਸ ਦੇ ਮੁੱਦਿਆਂ ਤੋਂ ਭੱਜਣ ਦੇ ਯਤਨ 'ਚ ਸਰਕਾਰ : ਜਾਖੜ
NEXT STORY