ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਬਿਆਨ ਵੱਖ-ਵੱਖ
ਜਲੰਧਰ(ਧਵਨ)¸ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਪੰਜਾਬ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਆਪਸੀ ਵਿਰੋਧੀ ਬਿਆਨਾਂ ਦਰਮਿਆਨ ਪੀਪਲਜ਼ ਪਾਰਟੀ ਆਫ ਪੰਜਾਬ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਸੱਚਾਈ ਲੋਕਾਂ ਨੂੰ ਪਤਾ ਲੱਗ ਸਕੇ।
ਮਨਪ੍ਰੀਤ ਨੇ ਕਿਹਾ ਕਿ ਬਾਦਲ ਨੇ ਇਕ ਪਾਸੇ ਹੋਲਾ-ਮਹੱਲਾ ਵਿਚ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਕੇਂਦਰੀ ਟੈਕਸਾਂ ਵਿਚ ਸੂਬਿਆਂ ਦਾ ਹਿੱਸਾ 32 ਤੋਂ ਵਧਾ ਕੇ 42 ਫੀਸਦੀ ਕਰ ਦਿਤਾ ਹੈ ਪਰ ਦੂਜੇ ਪਾਸੇ ਢੀਂਡਸਾ ਨੇ ਕੇਂਦਰੀ ਮਦਦ ਬਾਰੇ ਆਪਣੀ ਨਾਰਾਜ਼ਗੀ ਖੁਲ੍ਹ ਕੇ ਪ੍ਰਗਟ ਕੀਤੀ। ਸਰਕਾਰ ਨੂੰ ਬਜਟ ਸਮਾਗਮ ਤੋਂ ਪਹਿਲਾਂ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਕਰਜ਼ਾ ਮੁਆਫੀ ਵਾਲੇ ਸੂਬਿਆਂ ਵਾਲੀ ਸੂਚੀ 'ਚੋਂ ਬਾਹਰ ਕੱਢ ਦਿਤਾ ਹੈ। 10 ਫੀਸਦੀ ਵਾਧੂ ਟੈਕਸਾਂ ਦਾ ਹਿੱਸਾ ਮਿਲਣ ਦੇ ਬਾਵਜੂਦ ਪੰਜਾਬ ਨੂੰ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਮਨਪ੍ਰੀਤ ਨੇ ਕਿਹਾ ਕਿ ਬਾਦਲ ਅਤੇ ਵਿੱਤ ਮੰਤਰੀ ਦੇ ਆਪਸ-ਵਿਰੋਧੀ ਬਿਆਨਾਂ ਨੂੰ ਦੇਖਦਿਆਂ ਸੱਚਾਈ ਨੂੰ ਸਾਹਮਣੇ ਲਿਆਉਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਬਾਦਲ ਨੂੰ ਪੁੱਛਿਆ ਕਿ ਉਹ ਨਵੇਂ ਫਾਰਮੂਲੇ ਨੂੰ ਲੈ ਕੇ ਕਿਸ ਤਰ੍ਹਾਂ ਕੇਂਦਰ ਦੀ ਸ਼ਲਾਘਾ ਕਰ ਰਹੇ ਹਨ।
ਮਨਪ੍ਰੀਤ ਨੇ ਕਿਹਾ ਕਿ ਕਈ ਕੇਂਦਰੀ ਯੋਜਨਾਵਾਂ ਲਈ ਪੈਸਾ ਦੇਣ ਲਈ ਕੇਂਦਰ ਨਵੇਂ ਫਾਰਮੂਲੇ ਅਪਣਾ ਰਿਹਾ ਹੈ। ਹੁਣ ਕਈ ਯੋਜਨਾਵਾਂ ਲਈ ਸੂਬਾ ਸਰਕਾਰ ਨੂੰ ਫੰਡ ਮੁਹੱਈਆ ਕਰਵਾਉਣੇ ਪੈਣਗੇ। ਜਦੋਂਕਿ ਪਹਿਲਾਂ ਇਨ੍ਹਾਂ ਲਈ ਕੇਂਦਰ ਤੋਂ ਫੰਡ ਆ ਰਹੇ ਸਨ। ਇਹ ਨੁਕਸਾਨ ਵੀ ਪੰਜਾਬ ਨੂੰ ਉਠਾਉਣਾ ਪਵੇਗਾ।
ਡੇਢ ਕਰੋੜ ਦੇ ਪਲਾਟ ਲਈ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਪ੍ਰਾਪਰਟੀ ਡੀਲਰ
NEXT STORY