ਜਲੰਧਰ-ਕੀ ਹੈ 'ਆਈ ਲਵ ਯੂ'। 'ਆਈ ਲਵ ਯੂ' ਪਿਆਰ ਦਾ ਉਹ ਸ਼ਬਦ ਹੈ, ਜਿਸ ਰਾਹੀਂ ਹਰ ਕੁੜੀ ਜਾਂ ਮੁੰਡਾ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ। ਕੁੜੀਆਂ ਦੇ ਮੁਕਾਬਲੇ ਮੁੰਡੇ ਆਪਣੇ ਪਾਰਟਨਰ ਨੂੰ ਪ੍ਰੇਮ ਦਾ ਇਜ਼ਹਾਰ ਕਰਨ 'ਚ ਵੀ ਘੱਟ ਸਮਾਂ ਲਗਾਉਂਦੇ ਹਨ ਅਤੇ ਕੁੜੀਆਂ ਨਾਲੋਂ ਅੱਗੇ ਰਹਿੰਦੇ ਹਨ।
ਕੀ ਤੁਹਾਨੂੰ ਕਦੇ ਇਸ ਗੱਲ ਨੂੰ ਲੈ ਕੇ ਹੈਰਾਨੀ ਨਹੀਂ ਹੋ ਕਿ ਆਖਰ ਮੁੰਡੇ ਹੀ ਪਹਿਲਾਂ 'ਆਈ ਲਵ ਯੂ' ਕਿਉਂ ਕਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਮੁੰਡੇ ਆਪਣੀ ਗੱਲ ਬਿਨਾਂ ਮਨ 'ਚ ਕੋਈ ਸੋਚ ਜਾਂ ਡਰ ਰੱਖੇ ਕਹਿ ਦਿੰਦੇ ਹਨ। ਜਾਣਕਾਰੀ ਮੁਤਾਬਕ ਜਦੋਂ ਪੁਰਸ਼ਾਂ ਤੋਂ ਉਨ੍ਹਾਂ ਦੇ ਆਪਣੇ ਤਜ਼ਰਬੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਨੂੰ ਸਮਝਣ 'ਚ ਕੁਝ ਹਫਤੇ ਹੀ ਲੱਗੇ ਕਿ ਉਹ ਪਿਆਰ 'ਚ ਫਸ ਗਏ ਹਨ, ਉਨ੍ਹਾਂ ਨੂੰ ਪਿਆਰ ਹੋ ਗਿਆ ਹੈ।
ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਜਦੋਂ ਕਿ ਔਰਤਾਂ ਦਾ ਇਸ ਬਾਰੇ ਕਹਿਣਾ ਹੈ ਕਿ ਅਜਿਹਾ ਅਹਿਸਾਸ ਹੋਣ 'ਚ ਕੁਝ ਮਹੀਨੇ ਲੱਗਦੇ ਹਨ, ਇਸ ਲਈ ਉਹ 'ਆਈ ਲਵ ਯੂ' ਪਹਿਲਾਂ ਨਹੀਂ ਬੋਲ ਪਾਉਂਦੀਆਂ।
ਸਟਾਰ ਨਹੀਂ ਹਨ ਪਰ ਆਸਮਾਨ ਨੂੰ ਛੂਹਣ ਦਾ ਜਜ਼ਬਾ ਰੱਖਦੀਆਂ ਨੇ ਇਹ ਧੀਆਂ (ਦੇਖੋ ਤਸਵੀਰਾਂ)
NEXT STORY