ਸੂਰਤ- ਗੁਜਰਾਤ ਦੇ ਸੂਰਤ ਤੋਂ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 31 ਸਾਲਾ ਔਰਤ ਨੇ ਪਰਿਵਾਰਕ ਕਲੇਸ਼ ਕਾਰਨ ਆਤਮਦਾਹ ਕਰ ਲਿਆ। ਹੈਰਾਨੀ ਦੀ ਗੱਲ ਇਹ ਰਹੀ ਕਿ ਮੌਕੇ 'ਤੇ ਮੌਜੂਦ ਪਤੀ ਨੇ ਆਪਣੀ ਪਤਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਇਸ ਪੂਰੀ ਘਟਨਾ ਦੀ ਵੀਡੀਓ ਰਿਕਾਰਡ ਕੀਤੀ। ਪੁਲਸ ਨੇ ਇਸ ਮਾਮਲੇ 'ਚ ਕਾਰਵਾਈ ਕਰਦਿਆਂ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਲਾਜ ਦੌਰਾਨ ਹੋਈ ਮੌਤ
ਪੁਲਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪ੍ਰਤਿਮਾ ਦੇਵੀ ਨਾਮੀ ਮਹਿਲਾ ਨੇ 4 ਜਨਵਰੀ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਅਤੇ 12 ਜਨਵਰੀ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਇੰਸਪੈਕਟਰ ਏ.ਸੀ. ਗੋਹਿਲ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ 11 ਜਨਵਰੀ ਨੂੰ ਦਿੱਤੇ ਬਿਆਨ 'ਚ ਮਹਿਲਾ ਨੇ ਖੁਦ ਨੂੰ ਅੱਗ ਲਾਉਣ ਦੀ ਗੱਲ ਕਬੂਲੀ ਸੀ, ਪਰ ਮਹਿਲਾ ਦੇ ਭਰਾ ਨੇ ਪਤੀ ਦੀ ਸ਼ਮੂਲੀਅਤ 'ਤੇ ਸ਼ੱਕ ਜਤਾਇਆ ਸੀ।
ਪੁਲਸ ਜਾਂਚ 'ਚ ਹੋਇਆ ਖੁਲਾਸਾ
ਜਾਂਚ ਦੌਰਾਨ ਪੁਲਸ ਨੂੰ ਪਤੀ ਰੰਜੀਤ ਸਾਹਾ (33) ਦੇ ਮੋਬਾਈਲ ਫੋਨ 'ਚੋਂ ਇਕ ਵੀਡੀਓ ਕਲਿੱਪ ਮਿਲੀ। ਇਸ ਵੀਡੀਓ ਤੋਂ ਸਪੱਸ਼ਟ ਹੋਇਆ ਕਿ ਜਦੋਂ ਉਸ ਦੀ ਪਤਨੀ ਅੱਗ ਦੀਆਂ ਲਪਟਾਂ 'ਚ ਸੀ, ਤਾਂ ਉਹ ਉਸ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾ ਰਿਹਾ ਸੀ। ਪਤੀ ਨੇ ਪੁਲਸ ਸਾਹਮਣੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਬੇਗੁਨਾਹੀ ਸਾਬਤ ਕਰਨ ਅਤੇ ਖੁਦ 'ਤੇ ਲੱਗਣ ਵਾਲੇ ਦੋਸ਼ਾਂ ਤੋਂ ਬਚਣ ਲਈ ਇਹ ਵੀਡੀਓ ਬਣਾਈ ਸੀ।
ਮਾਮੂਲੀ ਵਿਵਾਦ ਨੇ ਲਿਆ ਭਿਆਨਕ ਰੂਪ
ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਮੂਲ ਰੂਪ 'ਚ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਉਨ੍ਹਾਂ ਨੇ 2013 'ਚ ਪ੍ਰੇਮ ਵਿਆਹ ਕਰਵਾਇਆ ਸੀ। ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਤਿੰਨ ਬੱਚਿਆਂ ਨਾਲ ਸੂਰਤ 'ਚ ਰਹਿ ਰਹੇ ਸਨ। ਘਟਨਾ ਵਾਲੇ ਦਿਨ ਬੱਚਿਆਂ ਨਾਲ ਜੁੜੇ ਇਕ ਮਾਮੂਲੀ ਵਿਵਾਦ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਸੀ, ਜਿਸ ਦੌਰਾਨ ਰੰਜੀਤ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਨੂੰ ਤੇਲ ਛਿੜਕ ਕੇ ਅੱਗ ਲਗਾਉਣ ਲਈ ਉਕਸਾਇਆ ਸੀ। ਕਾਨੂੰਨੀ ਕਾਰਵਾਈ ਪੁਲਸ ਨੇ ਰੰਜੀਤ ਸਾਹਾ ਦੇ ਖਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 85 (ਪਤੀ ਜਾਂ ਰਿਸ਼ਤੇਦਾਰ ਦੁਆਰਾ ਬੇਰਹਿਮੀ) ਅਤੇ ਧਾਰਾ 108 (ਖੁਦਕੁਸ਼ੀ ਲਈ ਉਕਸਾਉਣਾ) ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਰਲ ’ਚ ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਦਾ ਪਿਤਾ ਤੇ ਭਰਾ ਨੇ ਕੁੱਟ-ਕੁੱਟ ਕੇ ਕਰ’ਤਾ ਕਤਲ
NEXT STORY