ਹੈਮਿਲਟਨ, ਕਿਊਰੇਟਰ ਕਾਰਲ ਜਾਨਸਨ ਦੇ ਅਨੁਸਾਰ ਭਾਰਤ ਆਈ. ਸੀ. ਸੀ. ਵਿਸ਼ਵ ਕ੍ਰਿਕਟ ਕੱਪ ਦੇ ਪੂਲ-ਬੀ ਮੈਚ ਵਿਚ ਸੇਡਨ ਪਾਰਕ ਵਿਚ ਮੰਗਲਵਾਰ ਨੂੰ ਜਦੋਂ ਆਇਰਲੈਂਡ ਦਾ ਸਾਹਮਣਾ ਕਰਨ ਉਤਰੇਗਾ ਤਾਂ ਇਸ ਮੈਚ ਵਿਚ ਦੌੜਾਂ ਦਾ ਮੀਂਹ ਵੇਖਣ ਨੂੰ ਮਿਲ ਸਕਦਾ ਹੈ। ਹੈਮਿਲਟਨ ਦੇ ਇਸ ਛੋਟੇ ਮੈਦਾਨ ਨੂੰ ਸੀਮ ਤੇ ਸਵਿੰਗ ਗੇਂਦਬਾਜ਼ੀ ਦਾ ਮਦਦਗਾਰ ਮੰਨਿਆ ਜਾਂਦਾ ਹੈ ਪਰ 'ਟਰਫ ਮੈਨੇਜਰ' ਕਹਾਉਣ ਪਸੰਦ ਕਰਨ ਵਾਲੇ ਜਾਨਸਨ ਨੇ ਬੱਲੇਬਾਜ਼ੀ ਦੇ ਅਨੁਕੂਲ ਵਿਕਟ ਤਿਆਰ ਕਰਨ ਦੇ ਆਈ. ਸੀ. ਸੀ. ਦੇ ਹੁਕਮ ਨੂੰ ਮੰਨਦੇ ਹੋਏ ਇਹ ਵਿਕਟ ਬਣਾਈ ਹੈ। ਜਾਨਸਨ ਨੇ ਕਿਹਾ, ''ਆਈ. ਸੀ. ਸੀ. ਨੇ ਸਾਨੂੰ ਚੰਗਾ ਬੱਲੇਬਾਜ਼ੀ ਵਿਕਟ ਤਿਆਰ ਕਰਨ ਨੂੰ ਕਿਹਾ ਹੈ ਜਿਸ ਨਾਲ ਤੇਜ਼ ਗੇਂਦਬਾਜ਼ਾਂ ਨੂੰ ਵੱਧ ਮਦਦ ਨਾ ਮਿਲੇ ਤੇ ਟਰਨ ਵੀ ਘੱਟ ਹੋਵੇ। ਹੁਣ ਤਕ ਦੋ ਮੈਚਾਂ ਵਿਚ ਪਿੱਚ ਤੋਂ ਆਈ. ਸੀ. ਸੀ. ਖੁਸ਼ ਹੈ।'' ਇੱਥੇ ਜ਼ਿੰਬਾਬਵੇ ਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਮੈਚ ਵਿਚ 616 ਦੌੜਾਂ ਬਣਾਈਆਂ ਸਨ।
ਸਚਿਨ ਤੋਂ ਬਾਅਦ ਸੰਗਾ ਵੀ 14 ਹਜ਼ਾਰੀ ਕਲੱਬ 'ਚ ਸ਼ਾਮਲ
NEXT STORY