ਪਰਥ¸ ਗੇਂਦਬਾਜ਼ੀ ਵਿਚ ਲੈਅ ਹਾਸਲ ਕਰਨ ਦਾ ਸਿਹਰਾ ਸ਼ੋਏਬ ਅਖਤਰ ਨੂੰ ਦਿੰਦੇ ਹੋਏ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕਿਹਾ ਕਿ ਪਾਕਿਸਤਾਨ ਦੇ ਧਾਕੜ ਗੇਂਦਬਾਜ਼ ਨੇ ਉਨ੍ਹਾਂ ਨੂੰ ਰਨ ਅਪ ਛੋਟਾ ਕਰਨ ਦੀ ਸਲਾਹ ਦਿੱਤੀ ਸੀ, ਜਿਸ ਨਾਲ ਉਸ ਨੂੰ ਅਪਾਣੀ ਗਤੀ ਵਧਾਉਣ ਵਿਚ ਮਦਦ ਮਿਲੀ।
ਸ਼ੰਮੀ ਨੇ ਕਿਹਾ, ''ਹਾਲ ਹੀ ਰਨ ਅਪ ਵਿਚ ਬਦਲਾਅ ਕਰਨ ਨਾਲ ਨਿਸ਼ਚਿਤ ਹੀ ਮੇਰੀ ਗਤੀ ਵਧੀ ਹੈ। ਇਸ ਲਈ ਮੈਂ ਨੂੰ ਜਾਰੀ ਰੱਿਖਆ ਤੇ ਉਮੀਦ ਕਰਦਾ ਹਾਂ ਕਿ ਇਸ ਨਾਲ ਕਾਫੀ ਫਾਇਦਾ ਹੋਵੇਗਾ। ਮੈਂ ਸ਼ੋਏਬ (ਅਖਤਰ) ਭਰਾ ਨਾਲ ਗੱਲ ਕੀਤੀ ਤੇ ਉਨ੍ਹਾਂ ਕਿਹਾ ਕਿ ਮੈਨੂੰ ਲੰਬੇ ਕਦਮ ਨਹੀਂ ਰੱਖਣੇ ਚਾਹੀਦੇ। ਮੈਂ ਕਦਮਾਂ ਵਿਚਾਲੇ ਦੂਰੀ ਘੱਟ ਕੀਤੀ ਤੇ ਇਸ ਨਾਲ ਫਾਇਦਾ ਮਿਲਿਆ। ਨਵਾਂ ਰਨ ਅਪ ਸਹਿਜ ਹੈ ਤੇ ਇਸ਼ ਨਾਲ ਮੇਰੀ ਗਤੀ ਵਿਚ ਵੀ ਵਾਧਾ ਹੋਇਆ ਹੈ।''
ਸੱਟ ਤੋਂ ਬਾਅਦ ਵੈਸਟਇੰਡੀਜ ਵਿਰੁੱਧ ਵਾਪਸੀ ਕਰਨ ਵਾਲੇ ਸ਼ੰਮੀ ਨੇ ਵਾਕਾ 'ਤੇ ਤਿੰਨ ਵਿਕਟਾਂ ਲਈਆਂ, ਜਿਸ ਨਾਲ ਭਾਰਤ ਲਗਾਤਾਰ ਚੌਥੀ ਜਿੱਤ ਦਰਜ ਕਰਕੇ ਪੂਲ-ਬੀ ਵਿਚ ਵਿਚੋਂ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ।
ਭਾਰਤੀ ਟੀਮ ਨੂੰ ਲੀਗ ਦੇ ਆਪਣੇ ਆਖਰੀ ਦੋ ਮੁਕਾਬਲੇ ਨਿਊਜ਼ੀਲੈਂਡ ਵਿਚ ਖੇਡਣੇ ਹਨ ਤੇ ਸ਼ੰਮੀ ਆਪਣੇ ਐਕਸ਼ਨ ਵਿਚ ਹੋਰ ਬਦਲਾਅ ਕੀਤੇ ਬਿਨਾਂ ਚੰਗਾ ਪ੍ਰਦਰਸਨ ਜਾਰੀ ਰੱਖਣਾ ਚਾਹੁੰਦਾ ਹੈ।
ਉਸ ਨੇ ਕਿਹਾ, ''ਮੈਂ ਆਪਣੇ ਐਕਸ਼ਨ ਵੱਧ ਵੱਧ ਬਦਲਾਅ ਨਹੀਂ ਕਰਨਾ ਚਾਹੁੰਦਾ। ਜ਼ਿਆਦਾਤਰ ਸਾਬਕਾ ਖਿਡਾਰੀ ਆਂ ਨੇ ਮੈਨੂੰ ਐਕਸ਼ਨ ਵਿਚ ਵੱਡਾ ਬਦਲਾਅ ਕਰਨ ਦੀ ਸਲਾਹ ਦਿੱਤੀ ਹੈ। ਐਕਸ਼ਨ ਬਦਲਣ ਨਾਲ ਤੁਹਾਨੂੰ ਫਾਇਦਾ ਵੀ ਹੋ ਸਕਦਾ ਹੈ ਤੇ ਨੁਕਸਾਨ ਵੀ। ਮੈਂ ਇਸ ਭਰਮ ਵਿਚਨ ਨਹੀਂ ਪੈਣਾ ਚਾਹੁੰਦਾ ਤੇ ਆਪਣੇ ਰਨ ਅਪ ਵਿਚ ਕੀਤੇ ਛੋਟੇ ਬਦਲਾਅ ਤੋਂ ਖੁਸ਼ ਹਾਂ।''
ਬੱਲੇਬਾਜ਼ੀ ਦੇ ਅਨੁਕੂਲ ਵਿਕਟ ਤਿਆਰ ਕੀਤੀ ਹੈ : ਸੇਡਨ ਪਾਰਕ ਕਿਊਰੇਟਰ
NEXT STORY