ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਦਾ ਮੰਨਣਾ ਹੈ ਕਿ ਵਿਸ਼ਵ ਕੱਪ 'ਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੀ ਸਫ਼ਲਤਾ ਦਾ ਰਾਜ਼ ਮਨ-ਮੌਜੀ ਹੋ ਕੇ ਬੱਲੇਬਾਜ਼ੀ ਕਰਨਾ ਹੈ ਜਿਵੇਂ ਕਿ ਉਹ ਆਸਟ੍ਰੇਲੀਅਨ ਸੀਰੀਜ਼ ਦੌਰਾਨ ਨਹੀਂ ਕਰ ਸਕਿਆ ਸੀ।
ਗਾਂਗੁਲੀ ਨੇ ਕਿਹਾ, ਮੇਰਾ ਮੰਨਣਾ ਹੈ ਕਿ ਸ਼ਿਖਰ ਨੂੰ ਵਿਸ਼ਵ ਕੱਪ 'ਚ ਬੇਫ਼ਿਕਰ ਹੋ ਕੇ ਖੇਡਣ ਕਾਰਨ ਸਫ਼ਲਤਾ ਮਿਲੀ। ਕਿਉਂਕਿ ਹੁਣ ਤੁਹਾਨੂੰ ਹਰ ਵਾਰ ਆਸਟ੍ਰੇਲੀਆ ਨਾਲ ਨਹੀਂ ਖੇਡਣਾ ਪੈ ਰਿਹਾ ਹੈ। ਤੁਹਾਡੇ ਦਿਮਾਗ 'ਚ ਇਹ ਗੱਲ ਨਹੀਂ ਹੈ ਕਿ ਮੈਨੂੰ ਫਿਰ ਤੋਂ ਮਿਸ਼ੇਲ ਜਾਨਸਨ ਦਾ ਸਾਹਮਣਾ ਕਰਨਾ ਹੈ, ਓਹ ਮੈਨੂੰ ਫਿਰ ਮਿਸ਼ੇਲ ਸਟਾਰਕ ਦਾ ਸਾਹਮਣਾ ਕਰਨਾ ਹੋਵੇਗਾ।
ਦਾਦਾ ਨੇ ਕਿਹਾ ਕਿ ਉਸ ਨੂੰ ਪਹਿਲਾਂ ਹੀ ਭਰੋਸਾ ਸੀ ਕਿ ਭਾਰਤ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕਰੇਗਾ। ਇਸ ਟੂਰਨਾਮੈਂਟ ਦੌਰਾਨ ਤੁਹਾਨੂੰ ਹਰ ਵਾਰ ਆਸਟ੍ਰੇਲੀਆ ਨਾਲ ਆਸਟ੍ਰੇਲੀਆ 'ਚ ਖੇਡਣ ਦੀ ਜ਼ਰੂਰਤ ਨਹੀਂ ਪੈਂਦੀ। ਭਾਰਤੀ ਗੇਂਦਬਾਜ਼ਾਂ ਨੇ ਵੀ ਭੂਮਿਕਾ ਨਿਭਾਈ ਹੈ। ਗੇਂਦਬਾਜ਼ਾਂ ਨੇ ਸਾਰਿਆਂ ਦੀਆਂ ਉਮੀਦਾਂ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਜਿਸ ਤਰ੍ਹਾਂ ਉਹ ਹਰ ਮੈਚ ਦੇ ਨਾਲ ਸੁਧਾਰ ਕਰ ਰਹੇ ਹਨ ਉਹ ਸ਼ਾਨਦਾਰ ਹੈ।
ਸਰ ਰਿਚਰਡ ਹੈਡਲੀ ਨੇ ਸ਼ੰਮੀ ਦੀ ਕੀਤੀ ਤਾਰੀਫ਼
NEXT STORY