Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 04, 2026

    10:38:36 AM

  • cyclone nolo

    ਚੱਕਰਵਾਤ "ਨੋਲੋ" ਨੇ ਦੇ'ਤੀ ਦਸਤਕ ! 185 ਕਿਲੋਮੀਟਰ...

  • players did not shake hands

    ਖਿਡਾਰੀਆਂ ਨੇ ਨਹੀਂ ਮਿਲਾਇਆ ਹੱਥ ਪਰ ਫਾਈਨਲ ’ਚ ਨਹੀਂ...

  • car fault

    43 ਲੱਖ ਦੀ ਗੱਡੀ ; ਬ੍ਰੇਕ ਲਾਉਣ 'ਤੇ ਵਧ ਜਾਂਦੀ ਸੀ...

  • netanyahu spoke to captain machar by phone

    "ਤੁਸੀਂ ਪੂਰੀ ਦੁਨੀਆ ਲਈ ਹੀਰੋ ਹੋ", ਨੇਤਨਯਾਹੂ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਫੇਰਿ ਦੀਆ ਦੇਹੁਰਾ ਨਾਮੇ ਕਉ...

DHARM News Punjabi(ਧਰਮ)

ਫੇਰਿ ਦੀਆ ਦੇਹੁਰਾ ਨਾਮੇ ਕਉ...

  • Updated: 10 Mar, 2015 05:19 PM
Dharm
article
  • Share
    • Facebook
    • Tumblr
    • Linkedin
    • Twitter
  • Comment

ਪਿਆਰੇ ਪਾਠਕੋ! ਇਹ ਮੰਦਿਰ ਅੱਜ ਵੀ ਪੂਰਬ ਦੀ ਥਾਂ ਪੱਛਮ ਵੱਲ ਮੂੰਹ ਕਰੀ ਖਲੋਤਾ ਹੈ। ਇਹ ਕੋਈ ਕਾਲਪਨਿਕ ਘਟਨਾ ਨਹੀਂ, ਬਲਕਿ ਇਤਿਹਾਸਕ ਘਟਨਾ ਹੈ। ਅੱਜ ਵੀ ਲੱਖਾਂ ਲੋਕ ਸ਼੍ਰੀ ਨਾਗਨਾਥ ਮੰਦਿਰ ਔਂਢਾ ਦੇ ਦਰਸ਼ਨ ਕਰਨ ਲਈ ਆਉਂਦੇ ਹਨ, ਉਹ ਇਹ ਵੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਭਗਤ ਦੀ ਭਗਵਾਨ ਕਿੰਨਾ ਨੇੜੇ ਹੋ ਕੇ ਸੁਣਦਾ ਹੈ।
ਇਸ ਮੰਦਿਰ ਵਿਚ ਸਾਰੇ ਉਹ ਚਿੰਨ੍ਹ ਮੌਜੂਦ ਹਨ, ਜੋ ਇਹ ਗੱਲ ਸਿੱਧ ਕਰਦੇ ਹਨ ਕਿ ਕਿਸੇ ਵੇਲੇ ਮੰਦਿਰ ਦਾ ਮੂੰਹ ਪੂਰਬ ਵੱਲ ਨੂੰ ਹੋਵੇਗਾ। ਪੂਰਬ ਵਾਲੇ ਪਾਸੇ ਜੋ ਪੁਰਾਤਨ ਦਰਵਾਜ਼ਾ ਸੀ, ਉਸਨੂੰ ਅੱਜਕਲ ਬੰਦ ਕੀਤਾ ਹੋਇਆ ਹੈ। ਲੋਕ ਘੁੰਮ ਕੇ ਦੂਸਰੇ ਪਾਸਿਓਂ ਮੰਦਿਰ ਵਿਚ ਪ੍ਰਵੇਸ਼ ਕਰਦੇ ਹਨ। ਮੰਦਿਰ ਦਾ ਅੰਦਰਲਾ ਸਾਰਾ ਦਵਾਰ ਪੱਛਮ ਵੱਲ ਮੂੰਹ ਕਰੀ ਖਲੋਤਾ ਹੈ। ਇਸੇ ਤਰ੍ਹਾਂ ਲੋਕ ਪੂਰਬ ਵਲੋਂ ਆ ਕੇ ਪੱਛਮ ਵਾਲੇ ਪਾਸਿਓਂ ਮੰਦਿਰ ਵਿਚ ਦਾਖਲ ਹੁੰਦੇ ਹਨ ਅਤੇ ਦਰਸ਼ਨ ਕਰਦੇ ਹਨ।
ਜਦੋਂ ਅਸੀਂ ਇਸ ਮੰਦਿਰ ਵਿਚ ਗਏ ਤਾਂ ਉਥੇ ਮੌਜੂਦ ਪਾਂਡਿਆਂ, ਪੁਜਾਰੀਆਂ ਅਤੇ ਮੰਦਿਰ ਕਮੇਟੀ ਦੇ ਪ੍ਰਬੰਧਕਾਂ ਨੇ ਸਾਨੂੰ ਸਾਰੇ ਮੰਦਿਰ ਦੇ ਦਰਸ਼ਨ ਕਰਵਾਏ ਅਤੇ ਉਹ ਚਿੰਨ੍ਹ ਦੱਸੇ, ਜਿਥੋਂ ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਮੰਦਿਰ ਘੁੰਮ ਕੇ ਦੂਜੇ ਪਾਸੇ ਵੱਲ ਆਇਆ ਹੋਇਆ ਹੈ। ਇਸ ਮੰਦਿਰ ਦੀ ਨੀਂਹ ਨਹੀਂ ਹੈ। ਧਰਤੀ ਤੋਂ ਕੁਝ ਫੁੱਟ ਨੀਵੀਂ ਥਾਂ 'ਤੇ ਇਹ ਮੰਦਿਰ ਬਣਿਆ ਹੋਇਆ ਹੈ।
ਪੁਜਾਰੀਆਂ ਨੇ ਦੱਸਿਆ ਕਿ ਹਰ ਮੰਦਿਰ ਦਾ ਦਰਵਾਜ਼ਾ ਪੂਰਬ ਵੱਲ ਹੁੰਦਾ ਹੈ ਅਤੇ ਮੰਦਿਰ ਵਿਚ ਪ੍ਰਵੇਸ਼ ਕਰਦਿਆਂ ਹੀ ਅੰਮ੍ਰਿਤ ਕੁੰਡ ਜਾਂ ਸਰੋਵਰ ਹੁੰਦਾ ਹੈ। ਇਸ ਮੰਦਿਰ ਦਾ ਅੰਮ੍ਰਿਤ ਕੁੰਡ ਜਾਂ ਸਰੋਵਰ ਅੱਜ ਵੀ ਪੂਰਬ ਵਾਲੇ ਪਾਸੇ ਹੀ ਸਥਿਤ ਹੈ। ਸ਼ਿਵ ਜੀ ਦੇ ਵਾਹਨ ਮੰਨੇ ਜਾਂਦੇ ਨੰਦੀ ਦਾ ਸਥਾਨ ਵੀ ਪੱਛਮ ਵਾਲੇ ਪਾਸੇ ਹੈ। ਧੁਰ ਪੱਛਮ ਵੱਲ ਜਿਥੇ ਭਗਤ ਨਾਮਦੇਵ ਜੀ ਬੈਠ ਕੇ ਭਜਨ ਬੰਦਗੀ ਕਰ ਰਹੇ ਸਨ, ਉਸ ਥਾਂ 'ਤੇ ਭਗਤ ਜੀ ਦੀ ਯਾਦ ਵਿਚ ਵੀ ਇਕ ਮੰਦਿਰ ਬਣਾਇਆ ਹੋਇਆ ਹੈ।
ਇਸ ਮੰਦਿਰ ਵਿਚ ਇਕ ਪੁਰਾਤਨ ਚੱਕੀ ਵੀ ਪਈ ਹੈ, ਜੋ ਆਕਾਰ ਵਿਚ ਕਾਫੀ ਵੱਡੀ ਹੈ। ਇਸ ਬਾਰੇ ਪੁਜਾਰੀਆਂ ਨੇ ਦੱਸਿਆ ਕਿ ਇਕ ਸੰਕਟ ਦੇ ਸਮੇਂ ਹੁਕਮਰਾਨਾਂ ਨੇ ਭਗਤ ਨਾਮਦੇਵ ਜੀ ਨੂੰ ਇਹ ਚੱਕੀ ਚਲਾਉਣ ਲਈ ਕਿਹਾ। ਕਿਹਾ ਜਾਂਦਾ ਹੈ ਕਿ ਜਦੋਂ ਭਗਤ ਨਾਮਦੇਵ ਜੀ ਨੇ ਇਸ ਚੱਕੀ ਨੂੰ ਆਪਣਾ ਹੱਥ ਲਗਾਇਆ ਤਾਂ ਇਹ ਚੱਕੀ ਤਿੰਨ ਦਿਨ ਤੱਕ ਚਲਦੀ ਰਹੀ ਤੇ ਇਸ ਰਾਹੀਂ ਕਈ ਮਣ ਆਟਾ ਪੀਹ ਲਿਆ ਗਿਆ ਸੀ। ਲੋਕ ਅੱਜ ਵੀ ਇਸ ਚੱਕੀ ਨੂੰ ਘੁਮਾ ਕੇ ਦੇਖਦੇ ਹਨ ਤੇ ਅਜਿਹਾ ਕਰਨਾ ਚੰਗਾ ਸ਼ਗਨ ਮੰਨਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਨੇ ਜਦੋਂ ਇਸ ਮੰਦਿਰ ਨੂੰ ਤੋੜਨਾ ਚਾਹਿਆ ਤਾਂ ਮੰਦਿਰ ਤੋਂ ਹਜ਼ਾਰਾਂ 'ਭ੍ਰਮਰ' (ਕੀੜੇ) ਬਾਹਰ ਆ ਕੇ ਔਰੰਗਜ਼ੇਬ ਅਤੇ ਉਸਦੇ ਸੈਨਿਕਾਂ 'ਤੇ ਟੁੱਟ ਪਏ। ਔਰੰਗਜ਼ੇਬ ਦੇ ਸੈਨਿਕਾਂ ਨੂੰ ਮੰਦਿਰ ਤੋੜਨ ਦਾ ਕੰਮ ਅੱਧ-ਵਿਚਾਲੇ ਹੀ ਛੱਡਣਾ ਪਿਆ। ਇਸ ਮੰਦਿਰ ਵਿਚ ਹੀ ਭਗਤ ਨਾਮਦੇਵ ਜੀ ਦੇ ਗੁਰੂ ਵਿਸੋਭਾ (ਵਿਨੋਭਾ) ਖੇਚਰ ਜੀ ਦੀ ਸਮਾਧੀ ਵੀ ਬਣੀ ਹੋਈ ਹੈ।
ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਭਗਤ ਨਾਮਦੇਵ ਜੀ ਵਲੋਂ ਮੰਦਿਰ ਨੂੰ ਘੁਮਾਉਣ ਸੰਬੰਧੀ ਪੱਕੀ ਗਵਾਹੀ ਦਿੰਦੇ ਹਨ। ਭਾਈ ਸਾਹਿਬ ਆਪਣੀ ਵਾਰ ਦੀ ਇਕ ਪਉੜੀ ਵਿਚ ਭਗਤ ਨਾਮਦੇਵ ਜੀ ਦੇ ਬਚਪਨ ਵੇਲੇ ਠਾਕੁਰ ਨੂੰ ਦੁੱਧ ਪਿਲਾਉਣ ਦੀ ਘਟਨਾ ਤੋਂ ਲੈ ਕੇ ਮੋਈ ਗਊ ਨੂੰ ਜਿਵਾਉਣ ਅਤੇ ਮੰਦਿਰ ਨੂੰ ਘੁਮਾਉਣ ਸੰਬੰਧੀ ਇਸ ਤਰ੍ਹਾਂ ਵਰਣਨ ਕਰਦੇ ਹਨ :
'ਕੰਮ ਕਿਤੇ ਪਿਉ ਚਲਿਆ ਨਾਮਦੇਵ ਨੋ ਆਖਿ ਸਿਧਾਇਆ॥
ਠਾਕਰ ਕੀ ਸੇਵਾ ਕਰੀ ਦੁਧੁ ਪੀਆਵਣ ਕਹਿ ਸਮਝਾਇਆ॥
ਨਾਮਦੇਉ ਇਸਨਾਨੁ ਕਰਿ ਕਪਲ ਗਾਇ ਦੁਹਿਕੇ ਲੈ ਆਇਆ॥
ਠਾਕਰ ਨੋ ਨਾਵਾਲਿਕੈ ਚਰਣੋ ਉਦਕੁ ਲੈ ਤਿਲਕੁ ਚੜ੍ਹਾਇਆ॥
ਹਥਿ ਜੋੜਿ ਬਿਨਤੀ ਕਰੈ ਦੁਧ ਪੀਅਹੁ ਜੀ ਗੋਬਿੰਦ ਰਾਇਆ॥
ਨਿਹਚਉ ਕਰਿ ਆਰਾਧਿਆ ਹੋਇ ਦਇਆਲ ਦਰਸੁ ਦਿਖਲਾਇਆ॥
ਭਰੀ ਕਟੋਰੀ ਨਾਮਦੇਵਿ ਲੈ ਠਾਕਰ ਨੋ ਦੁਧ ਪੀਆਇਆ॥
ਗਾਇ ਮੁਈ ਜੀਵਲੀਓਨੁ ਨਾਮਦੇਵ ਦਾ ਛਪਰ ਛਾਇਆ॥
ਫੇਰਿ ਦੇਹੁਰਾ ਰਖਿਉਨ ਚਾਰਿ ਵਰਨ ਲੈ ਪੈਰੀ ਪਾਇਆ॥
ਭਗਤ ਜਨਾ ਦਾ ਕਰੇ ਕਰਾਇਆ॥
ਭਗਤ ਨਾਮਦੇਵ ਜੀ ਦੇ ਮਰਾਠੀ ਭਾਸ਼ਾ ਵਿਚ ਬਹੁਤ ਸਾਰੇ ਪਦ ਮਿਲਦੇ ਹਨ, ਜਿਨ੍ਹਾਂ ਨੂੰ ਅਭੰਗ ਕਿਹਾ ਜਾਂਦਾ ਹੈ। ਇਹ ਅਭੰਗ ਗਿਣਤੀ ਵਿਚ ਬਹੁਤ ਹਨ ਤੇ ਇਹ ਵੀ ਕਿਹਾ ਜਾਂਦਾ ਹੈ ਕਿ 6-7 ਭਗਤ ਨਾਮਦੇਵ ਹੋਏ ਹਨ ਅਤੇ ਸਾਰਿਆਂ ਦੇ ਅਭੰਗ ਭਗਤ ਨਾਮਦੇਵ ਜੀ ਦੇ ਨਾਂ ਨਾਲ ਹੀ ਜੋੜ ਦਿੱਤੇ ਗਏ ਹਨ। ਕਈ ਮਰਾਠੀ ਲੇਖਕਾਂ ਨੇ 6 ਜਾਂ 7 ਨਾਮਦੇਵ ਹੋਣ ਦੀ ਹਾਮੀ ਭਰੀ ਹੈ ਪਰ ਅਸੀਂ ਉਸ ਭਗਤ ਨਾਮਦੇਵ ਜੀ ਦੀ ਗੱਲ ਕਰ ਰਹੇ ਹਾਂ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ।
ਭਗਤ ਨਾਮਦੇਵ ਜੀ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਪੰਡਰਪੁਰ, ਜੋ ਕਿ ਜ਼ਿਲਾ ਸੋਲਾਪੁਰ ਵਿਚ ਹੈ, ਵਿਖੇ ਬਿਤਾਇਆ। ਪੰਜਾਬੀ ਦੇ ਪ੍ਰਸਿੱਧ ਇਤਿਹਾਸਕਾਰ ਗਿਆਨੀ ਗੁਰਦਿੱਤ ਸਿੰਘ ਦਾ ਮੱਤ ਹੈ ਕਿ ਭਗਤ ਨਾਮਦੇਵ ਜੀ 12ਵੀਂ ਸਦੀ ਵਿਚ ਨਹੀਂ ਹੋਏ, ਬਲਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਏ ਹਨ ਅਤੇ ਉਨ੍ਹਾਂ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਵੀ ਹੋਈ ਹੈ। ਆਪਣੀ ਵੱਡ ਆਕਾਰੀ ਪੁਸਤਕ 'ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਬਾਣੀ ਭਾਗ' ਵਿਚ ਉਨ੍ਹਾਂ ਬਹੁਤ ਉਦਾਹਰਣਾਂ ਅਤੇ ਸਬੂਤ ਦੇ ਕੇ ਇਹ ਗੱਲ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਜਿਸ ਭਗਤ ਨਾਮਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ, ਉਨ੍ਹਾਂ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਸੀ ਅਤੇ ਉਹ 15ਵੀਂ ਸਦੀ ਵਿਚ ਹੀ ਹੋਏ ਸਨ। ਗਿਆਨੀ ਗੁਰਦਿੱਤ ਸਿੰਘ ਨੇ ਹੋਰ ਸਬੂਤਾਂ ਨਾਲ ਸਭ ਤੋਂ ਵੱਡਾ ਸਬੂਤ ਇਹ ਵੀ ਦਿੱਤਾ ਹੈ ਕਿ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਅਰਬੀ ਫਾਰਸੀ ਦੇ ਸ਼ਬਦ ਮਿਲਦੇ ਹਨ। ਗਿਆਨੀ ਗੁਰਦਿੱਤ ਸਿੰਘ ਨੇ ਸਰ ਭੰਡਾਰਕਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੁਸਲਮਾਨਾਂ ਨੇ ਪਹਿਲੀ ਵਾਰ ਦੱਖਣ ਵਿਚ 14ਵੀਂ ਸਦੀ ਦੇ ਆਰੰਭ ਵਿਚ ਆਪਣੇ ਆਪ ਨੂੰ ਸਥਾਪਿਤ ਕੀਤਾ ਤੇ ਉਨ੍ਹਾਂ ਦੀ ਬੁੱਤ ਪੂਜਾ ਦੇ ਖਿਲਾਫ ਨਫਰਤ, ਹਿੰਦੂ ਧਰਮ ਨੂੰ ਸਮਝਣ ਵਿਚ ਤਕਰੀਬਨ 100 ਸਾਲ ਲੱਗੇ ਹੋਣਗੇ ਪਰ ਇਸ ਤੋਂ ਵੀ ਵੱਧ ਇਕ ਸਿੱਧੀ ਸ਼ਹਾਦਤ ਇਸ ਸੱਚਾਈ ਦੀ ਹੈ ਕਿ ਨਾਮਦੇਵ ਉਦੋਂ ਪ੍ਰਫੁੱਲਿਤ ਹੋ ਰਿਹਾ ਸੀ, ਜਦੋਂ ਮੁਸਲਮਾਨਾਂ ਨੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਸੀ ਤੇ ਇਸ ਦੀ ਸਾਖੀ ਭਰਦਾ ਹੈ ਨਾਮਦੇਵ ਦਾ ਉਹ ਗੀਤ ਜਿਸ ਵਿਚ ਉਸਨੇ ਤੁਰਕਾਂ ਦੇ ਬੁੱਤ ਭੰਨਣ ਦਾ ਜ਼ਿਕਰ ਕੀਤਾ ਹੈ। ਆਰੰਭ ਵਿਚ ਹਿੰਦੂ ਮੁਸਲਮਾਨਾਂ ਨੂੰ ਤੁਰਕ ਕਹਿੰਦੇ ਸਨ, ਇਸ ਲਈ ਨਾਮਦੇਵ 14ਵੀਂ ਸਦੀ ਤੋਂ ਪਿੱਛੋਂ ਦੇ ਹਨ। ਗਿਆਨੀ ਗੁਰਦਿੱਤ ਸਿੰਘ ਜੀ ਅਨੁਸਾਰ ਭਗਤ ਨਾਮਦੇਵ ਜੀ ਦੇ ਮਨ ਵਿਚ ਗੁਰੂ ਭਗਤੀ ਦੀ ਖਿੱਚ ਇੰਨੀ ਪ੍ਰਬਲ ਹੋਈ ਕਿ ਉਹ ਮਹਾਰਾਸ਼ਟਰ ਛੱਡ ਕੇ ਪੰਜਾਬ ਆ ਵਸੇ। ਭਗਤ ਨਾਮਦੇਵ ਜੀ ਦੇ ਜੀਵਨ ਬਾਰੇ ਇਕ ਹੋਰ ਪ੍ਰਸਿੱਧ ਘਟਨਾ ਜੋ ਵਾਪਰੀ ਹੋਈ ਮਿਲਦੀ ਹੈ, ਉਹ ਹੈ ਭਗਤ ਜੀ ਦਾ ਮ੍ਰਿਤਕ ਗਊ ਨੂੰ ਜ਼ਿੰਦਾ ਕਰਨਾ। ਗਿਆਨੀ ਗੁਰਦਿੱਤ ਸਿੰਘ ਨੇ ਇਸ ਘਟਨਾ ਬਾਰੇ ਵੀ ਕਈ ਤਰ੍ਹਾਂ ਦੇ ਸਬੂਤ ਦੇ ਕੇ ਸਿੱਧ ਕੀਤਾ ਹੈ ਕਿ ਇਹ ਘਟਨਾ 12ਵੀਂ ਸਦੀ ਤੋਂ ਕਈ ਸਦੀਆਂ ਬਾਅਦ ਦੀ ਹੈ। ਮੋਈ ਗਊ ਨੂੰ ਜਿਵਾਉਣ ਵਾਲੇ 28 ਬੰਦਾਂ ਦਾ ਇਕ ਸ਼ਬਦ ਭਗਤ ਨਾਮਦੇਵ ਜੀ ਨੇ ਖੁਦ ਰਚਿਆ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1165-66 ਉਤੇ ਰਾਗ ਭੈਰਉ ਵਿਚ ਦਰਜ ਹੈ। ਇਸ ਘਟਨਾ ਅਨੁਸਾਰ ਭਗਤ ਨਾਮਦੇਵ ਜੀ ਮਹਾਰਾਸ਼ਟਰ ਤੋਂ ਆਪਣੇ ਸੰਗੀਆਂ ਸਾਥੀਆਂ ਨਾਲ ਤੀਰਥ ਰਟਨ ਕਰਦੇ ਹੋਏ ਦਿੱਲੀ ਵਿਖੇ ਆ ਪੁੱਜੇ। ਇਥੇ ਸਿਕੰਦਰ ਲੋਧੀ, ਜਿਸ ਬਾਰੇ ਭਗਤ ਜੀ ਆਪਣੀ ਬਾਣੀ ਵਿਚ ਸੁਲਤਾਨ ਸ਼ਬਦ ਦੀ ਵਰਤੋਂ ਕਰਦੇ ਹਨ, ਨੂੰ ਪਤਾ ਲੱਗਾ ਕਿ ਇਕ ਭਗਤਾਂ ਦੀ ਮੰਡਲੀ ਜੋ ਦਿੱਲੀ ਵਿਖੇ ਆਈ ਹੈ, ਉਸ ਵਿਚ ਭਗਤ ਨਾਮਦੇਵ ਜੀ ਵੀ ਹਨ, ਜਿਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਚਮਤਕਾਰੀ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ। ਕਿਹਾ ਜਾਂਦਾ ਹੈ ਕਿ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਇਕ ਮਰੀ ਹੋਈ ਗਊ ਨੂੰ ਜ਼ਿੰਦਾ ਕਰਨ ਦਾ ਹੁਕਮ ਸੁਣਾਇਆ।
'ਭੈਰਉ ਨਾਮਦੇਵ ਜੀ
ਸੁਲਤਾਨੁ ਪੂਛੈ ਸੁਨੁ ਬੇ ਨਾਮਾ॥ ਦੇਖਉ ਰਾਮ ਤੁਮਾਰੇ ਕਾਮਾ॥੧॥
ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠੁਲਾ॥੧॥ ਰਹਾਉ॥
ਬਿਸਮਿਲਿ ਗਊ ਦੇਹੁ ਜੀਵਾਇ॥ ਨਾਤਰੁ ਗਰਦਨਿ ਮਾਰਉ ਠਾਇ॥੨॥
ਸੁਲਤਾਨ ਨੇ ਭਗਤ ਨਾਮਦੇਵ ਜੀ ਨੂੰ ਕੈਦ ਕਰ ਲਿਆ ਅਤੇ ਇਸ ਗੱਲ 'ਤੇ ਜ਼ੋਰ ਪਾਇਆ ਕਿ ਉਹ ਮ੍ਰਿਤਕ ਗਊ ਨੂੰ ਜ਼ਿੰਦਾ ਕਰ ਦੇਣ। ਜਦੋਂ ਭਗਤ ਨਾਮਦੇਵ ਜੀ ਨੇ ਬਾਦਸ਼ਾਹ ਨੂੰ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਕਿਸੇ ਵੀ ਮ੍ਰਿਤਕ ਨੂੰ ਜ਼ਿੰਦਾ ਨਹੀਂ ਕੀਤਾ ਜਾ ਸਕਦਾ ਤਾਂ ਬਾਦਸ਼ਾਹ ਨੂੰ ਬਹੁਤ ਕ੍ਰੋਧ ਆਇਆ ਅਤੇ ਉਸਨੇ ਹੁਕਮ ਜਾਰੀ ਕਰ ਦਿੱਤਾ ਕਿ ਭਗਤ ਨਾਮਦੇਵ ਜੀ ਨੂੰ ਹਾਥੀ ਦੇ ਅੱਗੇ ਸੁੱਟ ਦਿੱਤਾ ਜਾਵੇ ਤਾਂ ਜੋ ਹਾਥੀ ਉਨ੍ਹਾਂ ਨੂੰ ਜਾਨੀ ਨੁਕਸਾਨ ਪਹੁੰਚਾ ਦੇਵੇ।
'ਬਾਦਿਸਾਹ ਐਸੀ ਕਿਉ ਹੋਇ॥ ਬਿਸਮਿਲਿ ਕੀਆ ਨ ਜੀਵੈ ਕੋਇ॥੩॥
ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ ਹੋਇ ਹੈ ਸੋਇ॥੪॥
ਬਾਦਿਸਾਹੁ ਚੜਿਓ ਅਹੰਕਾਰਿ॥ ਗਜ ਹਸਤੀ ਦੀਨੋ ਚਮਕਾਰਿ॥੫॥
ਰੁਦਨੁ ਕਰੈ ਨਾਮੇ ਕੀ ਮਾਇ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ॥੬॥
ਜਦੋਂ ਭਗਤ ਨਾਮਦੇਵ ਜੀ ਦੀ ਮਾਤਾ ਜੀ ਨੇ ਇਹ ਗੱਲ ਸੁਣੀ ਤਾਂ ਉਨ੍ਹਾਂ ਭਗਤ ਜੀ ਨੂੰ ਕਿਹਾ ਕਿ ਉਹ 'ਰਾਮ ਰਾਮ' ਕਹਿਣਾ ਛੱਡ ਕੇ 'ਖੁਦਾ ਖੁਦਾ' ਕਹਿਣ ਲੱਗ ਜਾਣ, ਭਾਵ ਉਹ ਮੁਸਲਮਾਨਾਂ ਦਾ ਪ੍ਰਭਾਵ ਕਬੂਲ ਲੈਣ। ਭਗਤ ਨਾਮਦੇਵ ਜੀ ਨੇ ਦੋ-ਟੁੱਕ ਜਵਾਬ ਦਿੰਦਿਆਂ ਕਿਹਾ ਕਿ ਨਾ ਤੂੰ ਮੇਰੀ ਮਾਂ ਹੈਂ ਤੇ ਨਾ ਮੈਂ ਤੇਰਾ ਪੁੱਤਰ ਹਾਂ, ਜੋ ਤੂੰ ਮੈਨੂੰ ਧਰਮ ਪਰਿਵਰਤਨ ਕਰਨ ਲਈ ਉਕਸਾ ਰਹੀ ਹੈਂ।
'ਨਾ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ॥
ਪਿੰਡੁ ਪੜੈ ਤਉ ਹਰਿ ਗੁਨ ਗਾਇ॥੭॥
ਇਥੇ ਇਕ ਖਾਸ ਚਮਤਕਾਰ ਹੋਇਆ, ਜਿਸ ਖੂਨੀ ਹਾਥੀ ਨੂੰ ਭਗਤ ਨਾਮਦੇਵ ਜੀ ਨੂੰ ਮਾਰਨ ਲਈ ਛੱਡਿਆ ਗਿਆ ਸੀ, ਉਹ ਆਪਣੀ ਸੁੰਡ ਨਾਲ ਭਗਤ ਜੀ ਨੂੰ ਸਲਾਮ ਕਰਨ ਲੱਗ ਪਿਆ। ਭਾਵ ਉਸਨੇ ਭਗਤ ਨਾਮਦੇਵ ਜੀ ਨੂੰ ਨੁਕਸਾਨ ਨਹੀਂ ਪਹੁੰਚਾਇਆ। ਉਥੇ ਖਲੋਤੇ ਮੁੱਲਾ ਤੇ ਕਾਜ਼ੀ ਸਾਰੇ ਹੀ ਭਗਤ ਜੀ ਦੇ ਚਰਨੀਂ ਢਹਿ ਪਏ।
'ਕਰੈ ਗਜਿੰਦੁ ਸੁੰਡ ਕੀ ਚੋਟ॥ ਨਾਮਾ ਉਬਰੈ ਹਰਿ ਕੀ ਓਟ॥੮॥
ਕਾਜੀ ਮੁਲਾਂ ਕਰਹਿ ਸਲਾਮੁ॥ ਇਨਿ ਹਿੰਦੂ ਮੇਰਾ ਮਲਿਆ ਮਾਨੁ॥੯॥
ਬਾਦਸ਼ਾਹ ਨੂੰ ਇਸ ਦੇ ਬਾਅਦ ਵੀ ਕੋਈ ਨਸੀਹਤ ਨਾ ਮਿਲੀ। ਸ਼ਹਿਰ ਦੇ ਸਾਰੇ ਵੱਡੇ ਸ਼ਾਹੂਕਾਰ, ਜੋ ਭਗਤ ਨਾਮਦੇਵ ਜੀ ਦੇ ਸ਼ਰਧਾਲੂ ਸਨ, ਉਹ ਇਕੱਠੇ ਹੋ ਕੇ ਆਏ ਅਤੇ ਬਾਦਸ਼ਾਹ ਨੂੰ ਅਪੀਲ ਕੀਤੀ ਕਿ ਉਹ ਭਗਤ ਨਾਮਦੇਵ ਜੀ ਦੇ ਵਜ਼ਨ ਦੇ ਬਰਾਬਰ ਸੋਨਾ ਰਿਸ਼ਵਤ ਵਜੋਂ ਦੇਣ ਲਈ ਤਿਆਰ ਹਨ ਪਰ ਬਾਦਸ਼ਾਹ ਭਗਤ ਜੀ ਨੂੰ ਛੱਡ ਦੇਵੇ। ਬਾਦਸ਼ਾਹ ਨੇ ਕਿਹਾ ਕਿ ਜੇਕਰ ਉਹ ਰਿਸ਼ਵਤ ਲਵੇਗਾ ਤਾਂ ਉਸਨੂੰ ਦੋਜਕ ਵਿਚ ਜਾਣਾ ਪਵੇਗਾ। ਇਸ ਦੁਨੀਆ ਵਿਚ ਆਪਣਾ ਧਰਮ ਗੁਆ ਕੇ ਉਹ ਅੱਗੇ ਕੀ ਮੂੰਹ ਦਿਖਾਏਗਾ।
'ਬਾਦਿਸਾਹ ਬੇਨਤੀ ਸੁਨੇਹੁ॥ ਨਾਮੇ ਸਰ ਭਰਿ ਸੋਨਾ ਲੇਹੁ॥੧0॥
ਮਾਲੁ ਲੇਉ ਤਉ ਦੋਜਕਿ ਪਰਉ। ਦੀਨੁ ਛੋਡਿ ਦੁਨੀਆ ਕਉ ਭਰਉ ੧੧॥
ਜਦੋਂ ਬਾਦਸ਼ਾਹ ਨੇ ਕਿਸੇ ਤਰ੍ਹਾਂ ਵੀ ਭਗਤ ਜੀ ਨੂੰ ਰਿਹਾਅ ਕਰਨਾ ਨਾ ਮੰਨਿਆ ਤਾਂ ਸ਼ਰਧਾਲੂ ਤਾਂ ਭਾਵੇਂ ਮਾਯੂਸ ਹੋ ਗਏ ਪਰ ਭਗਤ ਨਾਮਦੇਵ ਜੀ ਆਪਣੇ ਹੱਥਾਂ ਵਿਚ ਪਾਈਆਂ ਹੱਥਕੜੀਆਂ ਤੇ ਪੈਰਾਂ ਵਿਚ ਪਾਈਆਂ ਬੇੜੀਆਂ ਨੂੰ ਆਪਸ ਵਿਚ ਖੜਕਾ ਕੇ ਤਾਲ ਵਿਚ ਵਜਾਉਣ ਲੱਗ ਪਏ ਤੇ ਰੱਬ ਦੀ ਭਗਤੀ ਵਿਚ ਲੀਨ ਹੋ ਗਏ। ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਅੱਠ ਘੜੀਆਂ ਦਾ ਸਮਾਂ ਦੇ ਦਿੱਤਾ ਤੇ ਕਿਹਾ ਕਿ ਜਾਂ ਤਾਂ ਇਸ ਸਮੇਂ ਦੌਰਾਨ ਗਊ ਨੂੰ ਜ਼ਿੰਦਾ ਕਰ ਦੇ, ਨਹੀਂ ਤਾਂ ਮਾਰ ਦਿੱਤਾ ਜਾਏਂਗਾ।
ਇਸੇ ਦੌਰਾਨ ਸੱਤ ਘੜੀਆਂ ਦਾ ਸਮਾਂ ਬੀਤ ਗਿਆ ਪਰ ਭਗਵਾਨ ਨਹੀਂ ਆਏ। ਅਖੀਰ ਉਸੇ ਵੇਲੇ ਖੰਭਾਂ ਦੀ ਫੜ-ਫੜਾਹਟ ਮਹਿਸੂਸ ਹੋਈ ਤੇ ਭਗਵਾਨ ਗਰੁੜ 'ਤੇ ਸਵਾਰ ਹੋ ਕੇ ਆ ਗਏ ਅਤੇ ਭਗਤ ਨਾਮਦੇਵ ਜੀ ਨੂੰ ਪੁੱਛਿਆ ''ਦੱਸ ਕੀ ਧਰਤੀ ਨੂੰ ਉਲਟੀ ਕਰ ਦਿਆਂ, ਕੀ ਗਊ ਨੂੰ ਜ਼ਿੰਦਾ ਕਰ ਦਿਆਂ, ਦੱਸ ਤੇਰੀ ਇੱਛਾ ਕੀ ਹੈ, ਜੋ ਤੂੰ ਚਾਹੇਂਗਾ, ਉਹ ਹੋਵੇਗਾ''।
'ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ ਗਰੁੜ ਚੜ੍ਹੇ ਆਏ ਗੋਪਾਲ॥੧੬॥
ਕਹਹਿ ਤ ਧਰਣਿ ਇਕੋਡੀ ਕਰਉ॥ ਕਹਹਿ ਤ ਲੇ ਕਰਿ ਊੂਪਰਿ ਧਰਉ॥੧੭॥
ਕਹਹਿ ਤ ਮੁਈ ਗਊ ਦੇਉ ਜੀਆਇ॥ ਸਭ ਕੋਈ ਦੇਖੈ ਪਤੀਆਇ॥੧੮॥
ਨਾਮਾ ਪ੍ਰਣਵੈ ਸੇਲ ਮਸੇਲ॥ ਗਊ ਦੁਹਾਈ ਬਛਰਾ ਮੇਲਿ॥੧੯॥
ਅਖੀਰ ਵੱਡਾ ਚਮਤਕਾਰ ਹੋਇਆ, ਭਗਵਾਨ ਨੇ ਮ੍ਰਿਤਕ ਗਊ ਨੂੰ ਜ਼ਿੰਦਾ ਕਰ ਦਿੱਤਾ ਤੇ ਭਗਤ ਨਾਮਦੇਵ ਜੀ ਨੇ ਵੱਛਾ ਗਊ ਨੂੰ ਚੁੰਘਾ ਕੇ ਉਸ ਦਾ ਦੁੱਧ ਚੋਅ ਕੇ ਮਟਕੀ ਭਰ ਕੇ ਬਾਦਸ਼ਾਹ ਨੂੰ ਦੇ ਦਿੱਤੀ। ਇਹ ਕੌਤਕ ਦੇਖ ਕੇ ਸਾਰੀ ਦੁਨੀਆ ਹੈਰਾਨ ਰਹਿ ਗਈ ਤੇ ਭਗਤ ਨਾਮਦੇਵ ਜੀ ਦੀ ਸਾਰੀ ਦੁਨੀਆ ਵਿਚ ਜੈ-ਜੈ ਕਾਰ ਹੋਈ।
ਇਸ ਤੋਂ ਬਾਅਦ ਭਗਤ ਨਾਮਦੇਵ ਜੀ ਪੰਜਾਬ ਵਿਚ ਆ ਗਏ ਤੇ ਇਥੇ ਜ਼ਿਲਾ ਗੁਰਦਾਸਪੁਰ ਵਿਚ ਪਿੰਡ ਘੁਮਾਣ ਵਿਚ ਲੱਗਭਗ ਦੋ ਦਹਾਕਿਆਂ ਤੱਕ ਰਹੇ। ਗਿਆਨੀ ਗੁਰਦਿੱਤ ਸਿੰਘ ਜੀ ਤਾਂ ਲਿਖਦੇ ਹਨ ਕਿ ਭਗਤ ਨਾਮਦੇਵ ਜੀ ਪੰਜਾਬ ਵਿਚ ਹੀ ਸਮਾਏ ਸਨ ਕਿਉਂਕਿ ਇਥੇ ਉਨ੍ਹਾਂ ਦੀ ਯਾਦ ਵਿਚ ਸਮਾਧੀ ਬਣੀ ਹੋਈ ਹੈ, ਜਦਕਿ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਭਗਤ ਜੀ ਪੰਡਰਪੁਰ ਵਿਖੇ ਜਾ ਕੇ ਸਮਾਏ ਸਨ। ਪੰਜਾਬ ਵਿਚ ਭਗਤ ਜੀ ਦੀ ਯਾਦ ਵਿਚ ਕਈ ਜਗ੍ਹਾ ਯਾਦਗਾਰ ਅਸਥਾਨ ਪਾਏ ਜਾਂਦੇ ਹਨ। ਘੁਮਾਣ ਵਿਖੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਭਗਤ ਜੀ ਦੀ ਆਲੀਸ਼ਾਨ ਯਾਦਗਾਰ ਉਸਾਰੀ, ਹਰ ਸਾਲ 2 ਮਾਘ ਨੂੰ ਇਥੇ ਭਾਰੀ ਮੇਲਾ ਹੁੰਦਾ ਹੈ।
> ਗੁਰਪ੍ਰੀਤ ਸਿੰਘ ਨਿਆਮੀਆਂ

    ਪੂਰਨ ਕਰਮਯੋਗੀ ਬਾਬਾ ਰਾਮ ਰਾਏ ਜੀ

    NEXT STORY

    Stories You May Like

      • pargat singh punjab pradesh congress committee new president
        ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ...
      • journey from hockey player to politician ppcc new president pargat singh
        ਹਾਕੀ ਖਿਡਾਰੀ ਤੋਂ ਸਿਆਸਤ ਤੱਕ ਦਾ ਸਫ਼ਰ! ਨਵੇਂ ਪ੍ਰਧਾਨ ਬਣੇ ਪਰਗਟ ਸਿੰਘ ਦਾ ਜਾਣੋ...
      • indian hockey team creates history by winning gold medal
        ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ, ਮਨਦੀਪ-ਸੁਖਜੀਤ ਦੇ ਘਰ...
      • jalandhar rural police intensifies anti drug campaign strict orders issued
        ਨਸ਼ੇ ਖ਼ਿਲਾਫ਼ ਜਲੰਧਰ ਦਿਹਾਤੀ ਪੁਲਸ ਦੀ ਮੁਹਿੰਮ ਤੇਜ਼, ਅਧਿਕਾਰੀਆਂ ਨੂੰ ਜਾਰੀ...
      • jalandhar police auctioned 316 impounded vehicles through an open bid
        316 ਜ਼ਬਤ ਵਾਹਨਾਂ ਦੀ ਖੁੱਲ੍ਹੀ ਬੋਲੀ ਰਾਹੀਂ ਨੀਲਾਮੀ ਕੀਤੀ
      • latest on rain in punjab
        ਪੰਜਾਬ 'ਚ ਸਵੇਰੇ-ਸ਼ਾਮ ਠੰਡ ਦੀ ਦਸਤਕ,  ਮੀਂਹ ਬਾਰੇ ਜਾਣੋ ਅਗਲੀ ਅਪਡੇਟ
      • woman admitted to hospital after suffering a head injury dies
        ਸਿਰ 'ਤੇ ਸੱਟ ਲੱਗਣ ਕਾਰਨ ਹਸਪਤਾਲ ਦਾਖ਼ਲ ਔਰਤ ਦੀ ਹੋਈ ਮੌਤ
      • municipal corporation jalandhar
        ਸ਼ਹਿਰ ਦੀ ਸਫ਼ਾਈ ਲਈ ਟਰੈਕਟਰ-ਟਰਾਲੀਆਂ ਬਿਨਾਂ ਟੈਂਡਰ, ਸਿਰਫ਼ ਕੋਟੇਸ਼ਨ ਦੇ ਆਧਾਰ...
      Trending
      Ek Nazar
      major restrictions imposed in nawanshahr district until november 29

      29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ...

      komal rani reacts to those raising allegations of her affair with govinda

      'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ...

      strict orders issued by the civil surgeon

      ਅੰਮ੍ਰਿਤਸਰ 'ਚ ਨਵੇਂ ਸਿਵਲ ਸਰਜਨ ਦੇ ਸਖ਼ਤ ਤੇਵਰ, ਇਨ੍ਹਾਂ ਮੁਲਾਜ਼ਮਾਂ ਖਿਲਾਫ...

      famous bollywood actress suffers a spinal fracture

      ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ...

      famous actress threatens supreme court

      'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ...

      salman khan lauds pilot smit machchhar

      'ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!', ਸਲਮਾਨ ਖਾਨ ਨੇ ਪਾਇਲਟ...

      meteorological department has issued an alert for these states

      ਭਲਕੇ ਪਵੇਗਾ ਭਾਰੀ ਮੀਂਹ, ਚੜ੍ਹ ਕੇ ਆ ਰਹੀਆਂ ਕਾਲੀਆਂ ਘਟਾਵਾਂ ! ਮੌਸਮ ਵਿਭਾਗ ਨੇ...

      asian games 2026 if the india pakistan final is cancelled

      Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

      russia ready for talks with ukraine

      ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

      shocking incident in amritsar

      ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

      shots fired at a salon in pathankot

      ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

      shooting in amritsar  s bansawala bazaar

      ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

      ailway line resumes

      ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

      whittlesey hockey club

      ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

      pak force action

      ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

      flydubai incident

      ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

      new office for religious affairs

      ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

      actress  spine  fracture  hospital

      ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

      Daily Horoscope
        Previous Next
        • ਬਹੁਤ-ਚਰਚਿਤ ਖ਼ਬਰਾਂ
        • ਧਰਮ ਦੀਆਂ ਖਬਰਾਂ
        • placing the clock in the right direction will bring you prosperity
          ਘਰ 'ਚ ਘੜੀ ਲਾਉਣ ਦੀ ਸਹੀ ਦਿਸ਼ਾ ਕਰੇਗੀ ਤੁਹਾਨੂੰ ਮਾਲਾਮਾਲ ! ਬਸ ਕਰ ਲਓ ਇਹ ਕੰਮ
        • there will be a shower of money for these 4 zodiac signs
          ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਖਾ ! ਚੰਦਰਮਾ ਦੇ ਮਹਾਗੋਚਰ ਨਾਲ...
        • the stars will shine brightly for aquarius in every aspect
          ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਹਰ ਪੱਖੋਂ ਮੋਹਰੀ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
        • these 4 zodiac signs will be lucky in october
          ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...
        • keeping these idols in the house will open up paths to progress
          ਘਰ 'ਚ ਇਨ੍ਹਾਂ ਮੂਰਤੀਆਂ ਨੂੰ ਰੱਖਣ ਨਾਲ ਖੁੱਲ੍ਹਣਗੇ ਤਰੱਕੀ ਦੇ ਰਾਹ ! ਜਾਣੋ ਨਿਯਮ...
        • these 4 zodiac signs will become wealthy in the month of october
          ਅਕਤੂਬਰ ਦੇ ਮਹੀਨੇ ਇਹ 4 ਰਾਸ਼ੀਆਂ ਹੋਣਗੀਆਂ ਮਾਲਾਮਾਲ ! ਮਿਲੇਗਾ ਬੰਪਰ ਲਾਭ ਤੇ...
        • influential people will be favorably disposed towards pisces natives
          ਮੀਨ ਰਾਸ਼ੀ ਵਾਲਿਆਂ 'ਤੇ ਵੱਡੇ ਲੋਕ ਮਿਹਰਬਾਨ ਰਹਿਣਗੇ, ਜਾਣੋ ਆਪਣੀ ਰਾਸ਼ੀ ਦਾ ਹਾਲ
        • horoscope astrology
          ਮੁਸੀਬਤਾਂ ਭਰਿਆ ਰਹੇਗਾ ਅਕਤੂਬਰ ਮਹੀਨਾ! ਸਾਵਧਾਨ ਰਹਿਣ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ
        • online astrology has become a multi crore business
          ਕਰੋੜਾਂ ਦਾ ਬਿਜ਼ਨੈੱਸ ਬਣਿਆ ਆਨਲਾਈਨ ਜੋਤਿਸ਼ : ਨਿਵੇਸ਼ਕਾਂ ਨੇ ਲਗਾਏ ਕਰੋੜਾਂ ਰੁਪਏ
        • mistakes made while counting and handling banknotes can prove costly
          ਨੋਟ ਗਿਣਦੇ ਅਤੇ ਰੱਖਦੇ ਸਮੇਂ ਕੀਤੀਆਂ ਗਲਤੀਆਂ ਪੈ ਸਕਦੀਆਂ ਹਨ ਭਾਰੀ ! ਰੱਖੋ...
        • google play
        • apple store

        Main Menu

        • ਪੰਜਾਬ
        • ਦੇਸ਼
        • ਵਿਦੇਸ਼
        • ਦੋਆਬਾ
        • ਮਾਝਾ
        • ਮਾਲਵਾ
        • ਤੜਕਾ ਪੰਜਾਬੀ
        • ਖੇਡ
        • ਵਪਾਰ
        • ਅੱਜ ਦਾ ਹੁਕਮਨਾਮਾ
        • ਗੈਜੇਟ

        For Advertisement Query

        Email ID

        advt@punjabkesari.in


        TOLL FREE

        1800 137 6200
        Punjab Kesari Head Office

        Jalandhar

        Address : Civil Lines, Pucca Bagh Jalandhar Punjab

        Ph. : 0181-5067200, 2280104-107

        Email : support@punjabkesari.in

        • Navodaya Times
        • Nari
        • Yum
        • Jugaad
        • Health+
        • Bollywood Tadka
        • Punjab Kesari
        • Hind Samachar
        Offices :
        • New Delhi
        • Chandigarh
        • Ludhiana
        • Bombay
        • Amritsar
        • Jalandhar
        • Contact Us
        • Feedback
        • Advertisement Rate
        • Mobile Website
        • Sitemap
        • Privacy Policy

        Copyright @ 2023 PUNJABKESARI.IN All Rights Reserved.

        SUBSCRIBE NOW!
        • Google Play Store
        • Apple Store

        Subscribe Now!

        • Facebook
        • twitter
        • google +