ਹੈਮਿਲਟਨ- ਆਇਰਲੈਂਡ ਵਿਰੁੱਧ ਮੰਗਲਵਾਰ ਨੂੰ ਵਿਸ਼ਵ ਕੱਪ ਮੁਕਾਬਲੇ 'ਚ ਸੈਂਕੜਾ ਲਗਾ ਕੇ 'ਮੈਨ ਆਫ ਦਿ ਮੈਚ' ਬਣੇ ਭਾਰਤੀ ਓਪਨਰ ਸ਼ਿਖਰ ਧਵਨ ਨੇ ਕਿਹਾ ਕਿ ਉਹ ਖੇਡਦੇ ਸਮੇਂ ਗੇਂਦਬਾਜ਼ਾਂ ਦੇ ਦਿਮਾਗ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਨਾਲ ਉਸ ਨੂੰ ਖੇਡਣ 'ਚ ਮਜ਼ਾ ਆਉਂਦਾ ਹੈ।
ਧਵਨ ਨੇ ਮੈਚ ਤੋਂ ਬਾਅਦ ਕਿਹਾ, ''ਮੈਂ ਆਪਣੀ ਖੇਡ ਨੂੰ ਕਾਫੀ ਸਮਾਂ ਦਿੱਤਾ ਹੈ ਤੇ ਹੁਣ ਮੈਂ ਬਾਊਂਸ ਤੇ ਪੇਸ ਖੇਡਣ ਦਾ ਆਦੀ ਹੋ ਚੁੱਕਾ ਹਾਂ, ਜਿਸ ਤੋਂ ਬਾਅਦ ਮੈਂ ਆਪਣੀ ਖੇਡ ਦਾ ਪੂਰਾ ਮਜ਼ਾ ਲੈਂਦਾ ਹਾਂ। ਪੂਰੀ ਟੀਮ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਆਸਟ੍ਰੇਲੀਆਈ ਧਰਤੀ 'ਤੇ ਖੇਡ ਰਹੀ ਹੈ ਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਮੈਦਾਨਾਂ 'ਤੇ ਵੀ ਅਭਿਆਸ ਕੀਤਾ ਹੈ।''
ਧਵਨ ਨੇ ਕਿਹਾ, ''ਸਮੇਂ ਦੇ ਨਾਲ-ਨਾਲ ਖਿਡਾਰੀਆਂ ਨੇ ਖੁਦ ਨੂੰ ਇਥੋਂ ਦੇ ਮੈਦਾਨਾਂ ਦੇ ਅਨੁਕੂਲ ਢਾਲ ਲਿਆ ਹੈ ਤੇ ਹੁਣ ਉਨ੍ਹਾਂ ਨੂੰ ਇਥੋਂ ਦੀਆਂ ਪਿੱਚਾਂ 'ਤੇ ਖੇਡਣ ਦਾ ਚੰਗਾ ਤਜੁਰਬਾ ਹੋ ਗਿਆ ਹੈ। ਸਾਨੂੰ ਇਥੇ ਸਿੱਖਣ ਦਾ ਸਮਾਂ ਦਿੱਤਾ ਗਿਆ ਹੈ। ਬਹੁਤ ਚੰਗਾ ਲੱਗਦਾ ਹੈ, ਜਦੋਂ ਅਸੀਂ ਮੈਦਾਨ 'ਤੇ ਹੁੰਦੇ ਹਾਂ ਤੇ ਦੇਖਦੇ ਹਾਂ ਕਿ ਗੇਂਦਬਾਜ਼ ਸਹੀ ਦਿਸ਼ਾ 'ਚ ਗੇਂਦਬਾਜ਼ੀ ਕਰ ਰਹੇ ਹਨ।''
ਅਸ਼ਵਿਨ ਆਪਣੀ ਖੇਡ ਸਮਝਦਾ ਹੈ, ਸ਼ਿਖਰ ਨੇ ਚੰਗੀ ਤਿਆਰੀ ਕੀਤੀ : ਧੋਨੀ
NEXT STORY