ਹੈਮਿਲਟਨ¸ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਉਹ ਖਿਡਾਰੀ ਪਸੰਦ ਹੈ ਜਿਹੜੇ ਚੁਣੌਤੀ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੇ ਤੇ ਉਸਦੇ ਅਨੁਸਾਰ ਇਹ ਹੀ ਕਾਰਨ ਹੈ ਕਿ ਉਨ੍ਹਾਂ ਦੇ ਭਰੋਸੇਮੰਦ ਸਾਥੀ ਰਵੀਚੰਦਰਨ ਅਸ਼ਵਿਨ ਤੇ ਸ਼ਿਖਰ ਧਵਨ ਨੇ ਮੌਜੂਦਾ ਵਿਸ਼ਵ ਕੱਪ ਵਿਚ ਭਾਰਤੀ ਟੀਮ ਲਈ ਬੇਜੋੜ ਪ੍ਰਦਰਸ਼ਨ ਕੀਤਾ ਹੈ।
ਧੋਨੀ ਨੇ ਹੁਣ ਤਕ 5 ਮੈਚਾਂ ਵਿਚ 11 ਵਿਕਟਾਂ ਲੈਣ ਵਾਲੇ ਆਫ ਸਪਿਨਰ ਅਸ਼ਵਿਨ ਦੇ ਬਾਰੇ ਵਿਚ ਕਿਹਾ,''ਸਪਿਨਰਾਂ ਨੇ ਅਸਲ ਵਿਚ ਚੰਗੀ ਗੇਂਦਬਾਜ਼ੀ ਕੀਤੀ ਹੈ। ਜਿੱਥੋਂ ਤਕ ਅਸ਼ਵਿਨ ਦਾ ਸਵਾਲ ਹੈ ਤਾਂ ਉਹ ਅਜਿਹਾ ਖਿਡਾਰੀ ਹੈ ਜਿਹੜਾ ਚੁਣੌਤੀਆਂ ਪਸੰਦ ਕਰਦਾ ਹੈ ਤੇ ਇਹ ਹੀ ਕਾਰਨ ਹੈ ਕਿ ਮੈਂ ਹਮੇਸ਼ਾ ਉਸ ਨੂੰ ਪਾਵਰਪਲੇਅ ਜਾਂ ਇੱਥੋਂ ਤਕ ਕਿ ਜਦੋਂ ਮੁਸ਼ਕਿਲ ਹਲਾਤ ਹੋਣ ਤਦ ਗੇਂਦਬਾਜ਼ੀ ਸੌਂਪਦਾ ਹਾਂ। ਉਹ ਅਸਲ ਵਿਚ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਆਸਵੰਦ ਰਹਿੰਦਾ ਹੈ । ਉਹ ਆਪਣੀ ਗੇਂਦਬਾਜ਼ੀ ਨੂੰ ਚੰਗੀ ਤਰ੍ਹਾਂ ਸਮਝਦਾ ਹੈ।''
ਧੋਨੀ ਤੋਂ ਜਦੋਂ ਪੁੱਛਿਆ ਗਿਆ ਕਿ ਸ਼ਿਖਰ ਧਵਨ 'ਤੇ ਉਸਦਾ ਕਿੰਨਾ ਭਰੋਸਾ ਹੈ, ਉਨ੍ਹਾਂ ਕਿਹਾ, ''ਖਿਡਾਰੀਆਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੁੰਦਾ ਹੈ ਤੇ ਜਿੱਥੋਂ ਤਕ ਸੰਭਵ ਹੋਵੇਗਾ, ਅਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ । ਹਾਲਾਂਕਿ ਉਸਦੇ (ਧਵਨ) ਲਈ ਲੜੀ ਕਾਫੀ ਸਖਤ ਸੀ ਪਰ ਅਸੀਂ ਭਰੋਸਾ ਨਹੀਂ ਗਵਾਇਆ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸਦੇ ਯੋਗਦਾਨ ਦੇ ਬਿਨਾਂ ਚੈਂਪੀਅਨਸ ਟਰਾਫੀ ਜਿੱਤਣਾ ਬਹੁਤ ਮੁਸ਼ਕਿਲ ਸੀ। ਇਸ ਲਈ ਸਾਨੂੰ ਉਸ 'ਤੇ ਪੂਰਾ ਭਰੋਸਾ ਸੀ।''
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਟੀਮ ਇੰਡੀਆ ਨੂੰ ਵਧਾਈ
NEXT STORY