ਹੈਮਿਲਟਨ- ਆਇਰਲੈਂਡ ਦੇ ਕਪਤਾਨ ਵਿਲੀਅਮ ਪੋਰਟਫੀਲਡ ਨੇ ਅਸ਼ਵਿਨ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਇਸ ਭਾਰਤੀ ਆਫ ਸਪਿਨਰ ਨੇ ਅੱਜ ਇੱਥੇ ਆਪਣੀ ਰਫ਼ਤਾਰ 'ਚ ਵਧੀਆ ਪਰਿਵਰਤਨ ਕੀਤਾ ਜੋ ਉਸ ਦੀ ਟੀਮ ਨੂੰ ਵਿਸ਼ਵ ਕੱਪ ਮੈਚ 'ਚ 259 ਦੌੜਾਂ 'ਤੇ ਰੋਕਣ 'ਚ ਅਹਿਮ ਰਿਹਾ। ਅਸ਼ਵਿਨ ਨੇ 8 ਓਵਰ ਦੇ ਆਪਣੇ ਪਹਿਲੇ ਸਪੈੱਲ 'ਚ ਸਿਰਫ 19 ਰਨ ਦਿੱਤੇ ਅਤੇ ਅਖ਼ੀਰ: ਉਸ ਨੇ 10 ਓਵਰਾਂ 'ਚ 38 ਦੌੜਾਂ ਦੇ ਕੇ 2 ਵਿਕਟ ਹਾਸਲ ਕੀਤੇ।
ਪੋਰਟਫੀਲਡ ਨੇ ਕਿਹਾ ਕਿ ਅਸ਼ਵਿਨ ਵੱਧ ਸਪਿਨ ਕਰਾਉਣ ਦੀ ਜਗ੍ਹਾ ਰਨ ਰੋਕਣ 'ਤੇ ਧਿਆਨ ਦੇ ਰਿਹਾ ਸੀ ਪਰ ਉਸ ਨੂੰ ਪਿੱਚ ਤੋਂ ਵਧੀਆ ਗ੍ਰਿਪ ਮਿਲ ਰਹੀ ਸੀ। ਮੈਨੂੰ ਲੱਗਦਾ ਹੈ ਕਿ ਉਸ ਸਮੇਂ ਅਸੀਂ ਕੁਝ ਵੱਧ ਜੋਸ਼ੀਲੇ ਸਾਂ ਪਰ ਅਸੀਂ ਜੋ ਹਾਸਲ ਕੀਤਾ ਉਸ ਤੋਂ ਮੈਂ ਖੁਸ਼ ਹਾਂ।
ਗੇਂਦਬਾਜ਼ਾਂ ਦੇ ਦਿਮਾਗ ਨੂੰ ਪੜ੍ਹਨ 'ਚ ਮਜ਼ਾ ਆਉਂਦੈ : ਧਵਨ
NEXT STORY