ਹੈਮਿਲਟਨ- ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦੀ ਤਕਨੀਕੀ ਕਮੇਟੀ ਨੇ ਅੱਜ ਸ਼੍ਰੀਲੰਕਾ ਦੀ ਟੀਮ 'ਚ ਜ਼ਖਮੀ ਹੋਏ ਦਿਨੇਸ਼ ਚਾਂਦੀਮਲ ਦੀ ਥਾਂ ਕੁਸ਼ਲ ਪਰੇਰਾ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦੇ ਦਿੱਤੀ। ਚਾਂਦੀਮਲ ਸਿਡਨੀ 'ਚ ਆਸਟ੍ਰੇਲੀਆ ਵਿਰੁੱਧ ਲੀਗ ਸੈਸ਼ਨ ਦੇ ਮੈਚ 'ਚ ਜ਼ਖਮੀ ਹੋ ਗਿਆ ਸੀ ਅਤੇ ਉਹ ਟੂਰਨਾਮੈਂਟ 'ਚ ਅੱਗੇ ਨਹੀਂ ਖੇਡ ਸਕੇਗਾ।
ਪਰੇਰਾ ਨੇ ਹੁਣ ਤਕ ਸ਼੍ਰੀਲੰਕਾ ਵਲੋਂ 41 ਵਨ ਡੇ ਮੈਚ ਖੇਡੇ ਹਨ , ਜਿਨ੍ਹਾਂ ਵਿਚ ਉਸ ਨੇ 839 ਦੌੜਾਂ ਬਣਾਈਆਂ ਹਨ। ਉਸ ਨੇ ਇਕ ਸੈਂਕੜੇ ਅਤੇ ਚਾਰ ਅਰਧ-ਸੈਂਕੜੇ ਵੀ ਲਗਾਏ ਹਨ। ਉਸ ਨੇ ਆਪਣਾ ਆਖਰੀ ਵਨ ਡੇ ਇੰਗਲੈਂਡ ਵਿਰੁੱਧ ਪੱਲੀਕਲ 'ਚ ਦਸੰਬਰ 2014 'ਚ ਖੇਡਿਆ ਸੀ।
ਅਸ਼ਵਿਨ ਨੇ ਸਾਨੂੰ ਰੋਕੀ ਰੱਖਿਆ: ਪੋਰਟਫੀਲਡ
NEXT STORY