ਜਲੰਧਰ- ਯੋ ਯੋ ਹਨੀ ਸਿੰਘ ਦੇ ਇੰਨੇ ਸਮੇਂ ਤੋਂ ਆਪਣੇ ਕੰਮ ਤੋਂ ਦੂਰ ਰਹਿਣ ਦਾ ਕਾਰਨ ਹੁਣ ਕਿਸੇ ਤੋਂ ਲੁਕਿਆ ਨਹੀਂ ਹੈ। ਸਾਰੀਆਂ ਅਫਵਾਹਾਂ ਨੂੰ ਪਿੱਛੇ ਛੱਡ ਇਹੀ ਗੱਲ ਸੱਚ ਨਿਕਲੀ ਕਿ ਹਨੀ ਸਿੰਘ ਸਿਹਤ ਠੀਕ ਨਾ ਹੋਣ ਕਾਰਨ ਹੀ ਇੰਡਸਟਰੀ ਤੇ ਆਪਣੇ ਕੰਮ ਨੂੰ ਛੱਡ ਕੇ ਆਰਾਮ ਲਈ ਗਏ ਸਨ। ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨ ਵਾਲਿਆਂ ਦੀ ਲੰਮੀ ਲਿਸਟ ਸਾਹਮਣੇ ਆਉਂਦੀ ਹੈ ਕਿਉਂਕਿ ਹਰ ਕੋਈ ਮੁੜ ਯੋ ਯੋ ਹਨੀ ਸਿੰਘ ਦਾ ਮਿਊਜ਼ਿਕ ਸੁਣਨਾ ਚਾਹੁੰਦਾ ਹੈ, ਫਿਰ ਭਾਵੇਂ ਉਹ ਕਿਹੋ-ਜਿਹਾ ਵੀ ਹੋਵੇ, ਫੈਨਜ਼ ਦਾ ਬਸ ਸੰਗੀਤ ਦੀ ਭਾਸ਼ਾ ਹੀ ਸੁਣਨਾ ਚਾਹੁੰਦੇ ਹਨ।
ਹਾਲ ਹੀ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇਕ ਹੋਰ ਸੁਪਰਸਟਾਰ ਜੈਜ਼ੀ ਬੀ ਨੇ ਪਰਿਵਾਰ ਸਣੇ ਹਨੀ ਸਿੰਘ ਦੇ ਘਰ 'ਚ ਦਸਤਕ ਦਿੱਤੀ। ਇਸ ਸਬੰਧੀ ਹਨੀ ਸਿੰਘ ਤੇ ਜੈਜ਼ੀ ਬੀ ਦੋਵਾਂ ਨੇ ਵੱਖ-ਵੱਖ ਤਸਵੀਰਾਂ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀਆਂ ਹਨ। ਜੈਜ਼ੀ ਬੀ ਨੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ ਉਸ ਨਾਲ ਉਨ੍ਹਾਂ ਲਿਖਿਆ ਕਿ ਅੱਜ ਹਨੀ ਸਿੰਘ ਨਾਲ ਮਿਲ ਕੇ ਉਨ੍ਹਾਂ ਨੂੰ ਕਾਫੀ ਵਧੀਆ ਲੱਗਾ ਤੇ ਇਹ ਵੀ ਲਿਖਿਆ ਕਿ ਹਨੀ ਸਿੰਘ ਛੇਤੀ ਹੀ ਧਮਾਕਾ ਕਰਨ ਇੰਡਸਟਰੀ ਵਿਚ ਵਾਪਸ ਆ ਰਹੇ ਹਨ। ਦੂਜੇ ਪਾਸੇ ਹਨੀ ਸਿੰਘ ਨੇ ਜੈਜ਼ੀ ਬੀ ਦਾ ਪਰਿਵਾਰ ਸਣੇ ਉਨ੍ਹਾਂ ਦੇ ਘਰ ਆਉਣ 'ਤੇ ਧੰਨਵਾਦ ਕੀਤਾ ਹੈ।
ਇੰਸਟਾਗ੍ਰਾਮ 'ਤੇ ਬਿਪਾਸ਼ਾ ਨੇ ਸ਼ੇਅਰ ਕੀਤੀਆਂ ਬਿਕਨੀ ਤਸਵੀਰਾਂ
NEXT STORY