ਆਕਲੈਂਡ¸ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਮੰਨਣਾ ਹੈ ਕਿ ਭਾਵੇਂ ਹੀ ਉਸਦੇ ਖਿਡਾਰੀ ਲੰਮੇ ਸਮੇਂ ਤੋਂ ਖੇਡ ਰਹੇ ਹਨ ਤੇ ਉਨ੍ਹਾਂ ਦੀ ਟੀਮ ਨੇ ਕੁਆਰਟਰ ਫਾਈਨਲ ਵਿਚ ਵੀ ਜਗ੍ਹਾ ਬਣਾ ਲਈ ਹੈ ਪਰ ਇਸਦੇ ਬਾਵਜੂਦ ਕਿਸੇ ਖਿਡਾਰੀ ਦੇ ਜ਼ਖ਼ਮੀ ਹੋਣ ਦੀ ਸਥਿਤੀ ਵਿਚ ਹੀ ਸ਼ਨੀਵਾਰ ਨੂੰ ਜ਼ਿੰਬਾਬਵੇ ਵਿਰੁੱਧ ਹੋਣ ਵਾਲੇ ਆਈ.ਸੀ.ਸੀ ਕ੍ਰਿਕਟ ਵਿਸ਼ਵ ਕੱਪ ਮੈਚ ਵਿਚ ਆਖਰੀ 11 ਵਿਚ ਬਦਲਾਅ ਕੀਤਾ ਜਾਵੇਗਾ।
ਜੇਕਰ ਧੋਨੀ ਟੀਮ ਵਿਚ ਵੱਧ ਬਦਲਾਅ ਨਾ ਕਰਨ ਦੀ ਰਣਨੀਤੀ 'ਤੇ ਚੱਲੇ ਤਾਂ ਫਿਰ ਅੰਬਾਤੀ ਰਾਇਡੂ, ਅਕਸ਼ਰ ਪਟੇਲ, ਸਟੂਅਰਟ ਬਿੰਨੀ ਤੇ ਭੁਵਨੇਸ਼ਵਰ ਕੁਮਾਰ ਲਈ ਆਖਰੀ 11 ਵਿਚ ਜਗ੍ਹਾ ਬਣਾਉਣਾ ਮੁਸ਼ਕਿਲ ਹੋਵੇਗਾ।
ਭੁਵਨੇਸ਼ਵਰ ਨੇ ਹਾਲਾਂਕਿ ਮੁਹੰਮਦ ਸ਼ੰਮੀ ਦੀ ਗੈਰ-ਹਾਜ਼ਰੀ ਵਿਚ ਇਕ ਮੈਚ ਖੇਡਿਆ ਸੀ। ਉਮੇਸ਼ ਯਾਦਵ, ਸ਼ੰਮੀ ਤੇ ਮੋਹਿਤ ਸ਼ਰਮਾ ਦੀ ਤੇਜ਼ ਗੇਂਦਬਾਜ਼ੀ ਦੀ ਤਿਕੜੀ ਨੇ ਭੁਵਨੇਸ਼ਵਰ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਹੈ।
ਇਥੋਂ ਤਕ ਕਿ ਧੋਨੀ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਆਪਣੇ ਕਿਸੇ ਨਿਯਮਤ ਖਿਡਾਰੀਆਂ ਨੂੰ ਆਰਾਮ ਦੇਣ ਦੇ ਮੂਡ ਵਿਚ ਨਹੀਂ ਹਨ।
ਧੋਨੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਅਗਲੇ ਮੈਚ ਵਿਚ ਕੁਝ ਖਿਡਾਰੀਆਂ ਨੂੰ ਆਰਾਮ ਦੇਣਗੇ, ਤਾਂ ਉਨ੍ਹਾਂ ਕਿਹਾ, ''ਸਾਨੂੰ ਇਸ ਮਾਮਲੇ ਵਿਚ ਫਿਜੀਓ ਤੋਂ ਇਨਪੁਟ ਲੈਣ ਦੀ ਲੋੜ ਹੋਵੇਗਾ। ਜੇਕਰ ਫਿਜੀਓ ਨੂੰ ਲੱਗਦਾ ਹੈ ਕਿ ਕੋਈ ਖਿਡਾਰੀ ਜ਼ਖ਼ਮੀ ਹੋ ਸਕਦਾ ਹੈ ਤਾਂ ਫਿਰ ਉਸ ਸਥਿਤੀ ਵਿਚ ਅਸੀਂ ਉਸ ਨੂੰ ਆਰਾਮ ਦੇਵਾਂਗੇ। ਨਹੀਂ ਤਾਂ ਜੇਕਰ ਕੋਈ ਖਿਡਾਰੀ ਫਿਟ ਹੈ ਤਾਂ ਚੋਣ ਲਈ ਉਪਲੱਬਧ ਹੈ ਤਾਂ ਅਸੀਂ ਆਪਣੀ ਸਰਵਸ਼੍ਰੇਸ਼ਠ 11 ਮੈਂਬਰੀ ਟੀਮ ਹੀ ਉਤਰਾਂਗੇ, ਕਿਉਂਕਿ ਮੈਚਾਂ ਵਿਚਾਲੇ ਪਹਿਲਾਂ ਹੀ ਆਰਾਮ ਲਈ ਕਾਫੀ ਸਮਾਂ ਮਿਲ ਰਿਹਾ ਹੈ। ਇੰਨਾ ਆਰਾਮ ਬਹੁਤ ਹੈ। ਜੇਕਰ ਸੱਟ ਦਾ ਖਤਰਾ ਨਹੀਂ ਹੈ ਤਾਂ ਅਸੀਂ ਆਪਣੀ ਸਰਵਸ੍ਰੇਸ਼ਠ 11 ਮੈਂਬਰੀ ਟੀਮ ਹੀ ਉਤਾਰਾਂਗੇ।''
ਅਫਗਾਨੀਆਂ 'ਤੇ ਜਿੱਤ ਨਾਲ ਘਰ ਜਾਣਾ ਚਾਹੁੰਣਗੇ ਅੰਗਰੇਜ਼
NEXT STORY