ਵੇਲਿੰਗਟਨ- ਵਿਸ਼ਵ ਕੱਪ 'ਚ ਅੱਜ ਦੱਖਣੀ ਅਫਰੀਕਾ ਤੇ ਯੂ.ਏ.ਈ ਵਿਚਾਲੇ ਹੋਏ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ 146 ਦੌੜਾਂ ਨਾਲ ਬਾਜ਼ੀ ਮਾਰ ਲਈ।
ਦੱਖਣੀ ਅਫਰੀਕਾ ਦੀ ਇਸ ਜਿੱਤ ਦਾ ਹੀਰੋ ਉਸ ਦਾ ਕਪਤਾਨ ਏਬੀ ਡਿਵੀਲੀਅਰਜ਼ ਰਿਹਾ, ਜਿਸ ਨੇ 99 ਦੌੜਾਂ ਬਣਾਉਣ ਤੋਂ ਇਲਾਵਾ 2 ਵਿਕਟਾਂ ਵੀ ਝਟਕਾਈਆਂ।
ਅਫਰੀਕੀ ਪਾਰੀ ਦੌਰਾਨ ਯੂ.ਏ.ਈ ਦੇ ਫੀਲਡਰ ਕਮਰਾਨ ਸ਼ਹਿਜ਼ਾਦ ਦਾ ਬਾਊਂਡਰੀ ਲਾਗੇ ਗੇਂਦ ਨੂੰ ਫੜ੍ਹਨ ਦਾ ਯਤਨ ਫੇਲ ਹੋ ਗਿਆ। ਉਹ ਸਲਾਈਡਿੰਗ ਕਰਕੇ ਗੇਂਦ ਨੂੰ ਫੜ੍ਹਨ ਲੱਗਾ ਪਰ ਬਦਕਿਸਮਤੀ ਨਾਲ ਉਹ ਗੁੰਦਬਾਜ਼ੀ ਖਾ ਗਿਆ। ਦੇਖਣ ਨੂੰ ਤਾਂ ਇਹ ਨਜ਼ਾਰਾ ਫਨੀ ਲੱਗਾ ਪਰ ਉਸ ਦੇ ਗੋਢੇ 'ਤੇ ਗੰਭੀਰ ਸੱਟ ਲੱਗਣੋਂ ਬਚੀ। ਦੇਖੋ ਸ਼ਹਿਜ਼ਾਦ ਦੀ ਵੀਡੀਓ, ਜਿਸ ਨੂੰ ਫਨੀ ਜਾਂ ਤਰਸਯੋਗ ਕਹਿ ਸਕਦੇ ਹੋ-
ਜ਼ਖ਼ਮੀ ਹੋਣ ਦੇ ਖ਼ਤਰੇ 'ਤੇ ਹੀ ਖਿਡਾਰੀਆਂ ਨੂੰ ਆਰਾਮ ਦੇਵਾਂਗੇ: ਧੋਨੀ
NEXT STORY