ਨਵੀਂ ਦਿੱਲੀ- ਡਾਟਾਵਿੰਡ ਕੰਪਨੀ ਬੇਹਦ ਸਸਤੀ ਕੀਮਤ 'ਚ 3ਜੀ ਐਂਡਰਾਇਡ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਦੋਵਾਂ ਸਮਾਰਟਫੋਨਸ 'ਚ ਤੁਹਾਨੂੰ 1 ਸਾਲ ਦੇ ਲਈ ਇੰਟਰਨੈਟ ਕੁਨੈਕਸ਼ਨ ਇਕ ਦਮ ਫ੍ਰੀ ਮੁਹੱਇਆ ਕਰਵਾਇਆ ਜਾਵੇਗਾ।
ਡਾਟਾਵਿੰਡ ਨੇ ਆਪਣੇ ਬੇਹਦ ਸਸਤੇ ਐਂਡਰਾਇਡ ਸਮਾਰਟਫੋਨ ਲਈ ਇੰਟਰਨੈਟ ਉਪਲੱਬਧ ਕਰਵਾਉਣ ਲਈ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਨਾਲ ਐਗਰੀਮੈਂਟ ਵੀ ਕਰ ਲਿਆ ਹੈ। ਇਸ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਕੰਪਨੀ ਵਲੋਂ ਇਸ ਸਮਾਰਟਫੋਨ ਦੇ ਨਾਲ 1 ਸਾਲ ਤਕ ਇੰਟਰਨੈਟ ਬਿਲਕੁੱਲ ਫ੍ਰੀ 'ਚ ਦਿੱਤਾ ਜਾਵੇਗਾ।
ਡਾਟਾਵਿੰਡ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਸਮਾਰਟਫੋਨ ਯੂਨਿਟ 'ਚ 100 ਤੋਂ 150 ਕਰੋੜ ਰੁਪਏ ਦਾ ਇਨਵੈਸਟਮੈਂਟ ਕਰ ਰਹੀ ਹੈ ਜਿਸ ਨਾਲ ਇਸ ਯੂਨਿਟ ਨੂੰ ਹੋਰ ਵਧਾਇਆ ਜਾਵੇਗਾ। ਇਸ ਦੇ ਇਲਾਵਾ ਕੰਪਨੀ ਦੇ ਦੇਸ਼ 'ਚ ਸਥਿਤ 3000 ਰਿਟੇਲ ਆਊਟਲੇਟਸ ਦੀ ਗਿਣਤੀ ਅਗਲੇ ਸਾਲ ਦੇ ਅੰਦਰ ਵਧਾ ਕੇ 3500 ਤਕ ਕੀਤੀ ਜਾਵੇਗੀ।
ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਵਾਲੇ ਮਿਊਚੁਅਲ ਫੰਡ ਦਾ ਪਰਿਸੰਪਤੀ ਆਧਾਰ ਦੁਗਣਾ ਹੋਇਆ
NEXT STORY