ਮੁੰਬਈ- ਐੱਫ.ਓ.ਐੱਮ.ਸੀ. ਦੀ ਬੈਠਕ ਤੋਂ ਪਹਿਲੇ ਮਾਰਕਿਟ 'ਚ ਤੇਜ਼ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਇਕ ਸਮੇਂ 'ਤੇ ਸੈਂਸੈਕਸ 350 ਪੁਆਇੰਟ ਚੜ੍ਹਨ ਤੋਂ ਬਾਅਦ ਹੇਠਾਂ ਫਿਸਲ ਗਿਆ। ਪਰ ਆਖਰੀ ਅੱਧੇ ਘੰਟੇ 'ਚ ਫਿਰ ਤੇਜ਼ੀ ਪਰਤੀ ਅਤੇ ਸੈਂਸੈਕਸ ਇਕ ਵਾਰ ਫਿਰ 300 ਪੁਆਇੰਟ ਚੜ੍ਹਨ 'ਚ ਕਾਮਯਾਬ ਹੋਇਆ। ਨਿਫਟੀ ਵੀ 8700 ਦੇ ਪਾਰ ਬੰਦ ਹੋਇਆ।
ਮੰਗਲਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੱਖ ਇੰਡੈਕਸ ਸੈਂਸੈਕਸ 298.67 ਅੰਕ ਯਾਨੀ ਕਿ 1.05 ਫੀਸਦੀ ਦੀ ਬੜ੍ਹਤ ਦੇ ਨਾਲ 28736.38 ਦੇ ਪੱਧਰ 'ਤੇ ਬੰਦ ਹੋਇਆ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 90.15 ਅੰਕ ਯਾਨੀ ਕਿ 1.04 ਫੀਸਦੀ ਚੜ੍ਹ ਕੇ 8723.30 ਦੇ ਪੱਧਰ 'ਤੇ ਬੰਦ ਹੋਇਆ।
ਹਿੰਡਾਲਕੋ, ਸੇਸਾ ਸਟਰਲਾਈਟ, ਡਾ. ਰੈਡੀਜ਼ ਲੈਬ, ਕੇਅਰਨ ਇੰਡੀਆ, ਇੰਡਸਈਂਡ ਬੈਂਕ ਜਿਹੇ ਦਿੱਗਜ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 5.88-2.95 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ। ਜਦੋਂਕਿ ਜਿੰਦਲ ਸਟੀਲ, ਇਨਫੋਸਿਸ, ਐੱਚ.ਸੀ.ਐੱਲ. ਟੈੱਕ, ਕੋਲ ਇੰਡੀਆ, ਟਾਟਾ ਪਾਵਰ ਜਿਹੇ ਦਿੱਗਜ ਸ਼ੇਅਰਾਂ 'ਚ 8.64-0.56 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਮਿਡਕੈਪ ਸ਼ੇਅਰਾਂ 'ਚ ਬੀ.ਈ.ਐੱਮ.ਐੱਲ., ਜਾਈਡਸ ਵੈੱਲਨੈੱਸ, ਵਾ ਟੈੱਕ ਵਾਬੈਗ, ਇਪਕਾ ਲੈਬ, ਰਿਸਾ ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ 8.04-5.00 ਫੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ। ਜਦੋਂਕਿ ਪੀ.ਐੱਮ.ਸੀ. ਫਿਨਕਾਰਡ, ਐੱਚ.ਐੱਮ.ਟੀ., ਕੇ.ਪੀ.ਆਈ.ਟੀ. ਟੈੱਕ, ਪੀ.ਐੱਸ ਆਈ.ਟੀ. ਇਨਫਰਾ, ਤਿਲਕ ਫਾਈਨੈਂਸ ਜਿਹੇ ਦਿੱਗਜ ਮਿਡਕੈਪ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ 9.98-4.99 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਸਮਾਰਟਫੋਨ ਨਾਲ ਮਿਲੇਗਾ 1 ਸਾਲ ਲਈ ਫ੍ਰੀ ਇੰਟਰਨੈਟ!
NEXT STORY